ਇੰਡਸਟਰੀ ਨੂੰ ਪਿਆ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦਿਹਾਂਤ

Sunday, Jan 05, 2025 - 11:39 AM (IST)

ਇੰਡਸਟਰੀ ਨੂੰ ਪਿਆ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦਿਹਾਂਤ

ਮੁੰਬਈ- ਨਵੇਂ ਸਾਲ ਦੀ ਸ਼ੁਰੂਆਤ 'ਚ ਮਨੋਰੰਜਨ ਜਗਤ ਤੋਂ ਬੁਰੀ ਖਬਰਾਂ ਦਾ ਸਿਲਸਿਲਾ ਆਉਣਾ ਸ਼ੁਰੂ ਹੋ ਗਿਆ ਹੈ। ਮਸ਼ਹੂਰ ਅਦਾਕਾਰਾ ਅੰਜਨਾ ਰਹਿਮਾਨ ਦਾ 60 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਇਹ ਖਬਰ ਸਾਹਮਣੇ ਆਉਂਦੇ ਹੀ ਮਨੋਰੰਜਨ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅੰਜਨਾ ਰਹਿਮਾਨ ਦੀ ਸ਼ੁੱਕਰਵਾਰ ਅੱਧੀ ਰਾਤ ਯਾਨੀ ਕਰੀਬ 1:10 ਵਜੇ ਮੌਤ ਹੋ ਗਈ। ਉਹ ਕੁਝ ਸਮੇਂ ਤੋਂ ਬਿਮਾਰ ਸੀ ਅਤੇ ਢਾਕਾ, ਬੰਗਲਾਦੇਸ਼ 'ਚ ਬੰਗਬੰਧੂ ਸ਼ੇਖ ਮੁਜੀਬ ਯੂਨੀਵਰਸਿਟੀ (ਬੀਐਸਐਮਐਮਯੂ) ਹਸਪਤਾਲ ਵਿੱਚ ਇਲਾਜ ਅਧੀਨ ਸੀ। ਅਦਾਕਾਰਾ ਜ਼ਿਆਦਾਤਰ ਆਪਣੀ ਨਿੱਜੀ ਜ਼ਿੰਦਗੀ ਕਾਰਨ ਸੁਰਖੀਆਂ 'ਚ ਰਹੀ ਹੈ।

ਇਹ ਵੀ ਪੜ੍ਹੋ-Diljit Dosanjh ਤੇ PM Modi ਨਾਲ ਇਨ੍ਹਾਂ ਵਿਸ਼ਿਆ 'ਤੇ ਕੀਤੀ ਗੱਲਬਾਤ, ਦੇਖੋ ਵੀਡੀਓ

ਕਿਵੇਂ ਹੋਈ ਅੰਜਨਾ ਰਹਿਮਾਨ ਦੀ ਮੌਤ?
ਅੰਜਨਾ ਰਹਿਮਾਨ ਪਿਛਲੇ ਕਈ ਦਿਨਾਂ ਤੋਂ ਬਿਮਾਰ ਸੀ। ਖਬਰਾਂ ਮੁਤਾਬਕ, ਅਦਾਕਾਰਾ ਨੂੰ ਪਹਿਲਾਂ ਹਲਕਾ ਬੁਖਾਰ ਸੀ ਅਤੇ ਫਿਰ ਉਸ ਨੂੰ ਬਲੱਡ ਇਨਫੈਕਸ਼ਨ ਹੋ ਗਿਆ ਸੀ, ਜਿਸ ਕਾਰਨ ਉਸ ਦਾ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ ਪਰ ਉਸ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ, ਇਸ ਲਈ 1 ਜਨਵਰੀ ਨੂੰ ਉਸ ਨੂੰ ਐਮ.ਐਸ.ਐਮ.ਐਮ.ਯੂ. 'ਚ ਸ਼ਿਫਟ ਕਰ ਦਿੱਤਾ ਗਿਆ। ਉੱਥੇ ਡਾਕਟਰਾਂ ਦੀ ਟੀਮ ਨੇ ਉਸ ਦਾ ਇਲਾਜ ਕੀਤਾ ਪਰ ਹਾਲਤ ਵਿਗੜਨ ਕਾਰਨ ਉਸ ਨੂੰ ਵੈਂਟੀਲੇਟਰ 'ਤੇ ਸ਼ਿਫਟ ਕਰਨਾ ਪਿਆ ਪਰ ਉਹ ਜ਼ਿੰਦਗੀ ਦੀ ਲੜਾਈ ਹਾਰ ਗਈ ਅਤੇ ਅਦਾਕਾਰਾ ਦੀ ਮੌਤ ਹੋ ਗਈ। ਆਰਟਿਸਟ ਐਸੋਸੀਏਸ਼ਨ ਦੀ ਪ੍ਰਧਾਨ ਮੀਸ਼ਾ ਸਾਵਦਾਗੋਰ ਨੇ ਪ੍ਰਥਮ ਆਲੋ ਤੋਂ ਅੰਜਨਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

300 ਤੋਂ ਵੱਧ ਫਿਲਮਾਂ 'ਚ ਕੀਤਾ ਕੰਮ 
ਅੰਜਨਾ ਰਹਿਮਾਨ ਨੇ ਆਪਣੇ ਐਕਟਿੰਗ ਕਰੀਅਰ 'ਚ ਕਈ ਫਿਲਮਾਂ 'ਚ ਕੰਮ ਕੀਤਾ ਹੈ। ਅੰਜਨਾ ਦੀਆਂ ਫਿਲਮਾਂ ਦੀ ਗਿਣਤੀ ਕੀਤੀ ਜਾਵੇ ਤਾਂ ਉਹ 300 ਤੋਂ ਵੱਧ ਹਨ। ਅੰਜਨਾ ਨੇ 'ਪਰਿਣੀਤਾ' 'ਚ ਲੋਲਿਤਾ ਦਾ ਕਿਰਦਾਰ ਨਿਭਾਇਆ ਸੀ ਜੋ ਕਿ ਇਕ ਯਾਦਗਾਰ ਰੋਲ ਹੈ ਅਤੇ ਇਸ ਲਈ ਉਸ ਨੂੰ ਬੰਗਲਾਦੇਸ਼ ਦੇ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਅੰਜਨਾ ਨੇ ਬੰਗਲਾਦੇਸ਼ੀ ਫਿਲਮਾਂ ਦੇ ਨਾਲ-ਨਾਲ ਸ਼੍ਰੀਲੰਕਾਈ, ਪਾਕਿਸਤਾਨੀ, ਨੇਪਾਲੀ ਅਤੇ ਤੁਰਕੀ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸ ਨੇ ਮਿਥੁਨ ਚੱਕਰਵਰਤੀ ਨਾਲ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।

ਇਹ ਵੀ ਪੜ੍ਹੋ-ਮਸ਼ਹੂਰ ਫ਼ਿਲਮ ਨਿਰਦੇਸ਼ਕ ਦਾ ਹੋਇਆ ਦਿਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ

ਅੰਜਨਾ ਹਿੰਦੂ ਤੋਂ ਕਿਉਂ ਬਣੀ ਮੁਸਲਮਾਨ?
ਦੱਸ ਦੇਈਏ ਕਿ ਅੰਜਨਾ ਰਹਿਮਾਨ ਦਾ ਜਨਮ ਇੱਕ ਹਿੰਦੂ ਪਰਿਵਾਰ 'ਚ ਹੋਇਆ ਸੀ ਪਰ ਉਸ ਦਾ ਦਿਲ ਇੱਕ ਮੁਸਲਮਾਨ ਨਿਰਮਾਤਾ-ਨਿਰਦੇਸ਼ਕ 'ਤੇ ਆ ਗਿਆ, ਜਿਸ ਦਾ ਨਾਮ ਅਜ਼ੀਜ਼ੁਰ ਰਹਿਮਾਨ ਬੁਲੀ ਸੀ। ਵਿਆਹ ਤੋਂ ਪਹਿਲਾਂ ਅੰਜਨਾ ਰਹਿਮਾਨ ਦਾ ਪੂਰਾ ਨਾਂ ਅੰਜਨਾ ਸਾਹਾ ਸੀ ਪਰ ਮੁਸਲਮਾਨ ਨਾਲ ਵਿਆਹ ਕਰਨ ਤੋਂ ਬਾਅਦ ਉਸ ਨੇ ਧਰਮ ਬਦਲ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News