ਸ਼ੂਟਿੰਗ ਤੋਂ ਪਰਤ ਰਹੀ ਮਸ਼ਹੂਰ ਅਦਾਕਾਰਾ ਦਾ ਹੋਇਆ ਐਕਸੀਡੈਂਟ, ਇਕ ਦੀ ਮੌਤ
Saturday, Dec 28, 2024 - 06:09 PM (IST)
ਐਂਟਰਟੇਨਮੈਂਟ ਡੈਸਕ- ਮੁੰਬਈ ਵਿੱਚ ਇੱਕ ਅਦਾਕਾਰਾ ਦੀ ਕਾਰ ਨੇ ਦੋ ਮਜ਼ਦੂਰਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਦੂਜਾ ਮਜ਼ਦੂਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਇਸ ਦੇ ਨਾਲ ਹੀ ਅਭਿਨੇਤਰੀ ਉਰਮਿਲਾ ਕਾਨੇਟਕਰ ਦੇ ਨਾਲ ਉਨ੍ਹਾਂ ਦਾ ਡਰਾਈਵਰ ਵੀ ਜ਼ਖਮੀ ਹੈ। ਪੁਲਸ ਨੇ ਦੱਸਿਆ ਕਿ ਅਦਾਕਾਰਾ ਉਰਮਿਲਾ ਕਾਨੇਟਕਰ ਆਪਣੀ ਸ਼ੂਟਿੰਗ ਖਤਮ ਕਰਕੇ ਘਰ ਪਰਤ ਰਹੀ ਸੀ।
ਇਹ ਵੀ ਪੜ੍ਹੋ- ਕਿੱਸ ਕਰਦੇ ਹੋਏ ਘਬਰਾ ਜਾਂਦੈ ਇਹ ਮਸ਼ਹੂਰ ਅਦਾਕਾਰ, ਹੋਇਆ ਖੁਲਾਸਾ
ਪੁਲਸ ਮੁਤਾਬਕ ਕਾਰ ਦਾ ਏਅਰ ਬੈਗ ਸਹੀ ਸਮੇਂ 'ਤੇ ਖੁੱਲ੍ਹਣ 'ਤੇ ਅਦਾਕਾਰਾ ਦੀ ਜਾਨ ਬਚ ਗਈ। ਇਹ ਘਟਨਾ ਮੁੰਬਈ ਦੇ ਕਾਂਦੀਵਾਲੀ ਇਲਾਕੇ 'ਚ ਪੋਇਸਰ ਮੈਟਰੋ ਸਟੇਸ਼ਨ ਨੇੜੇ ਵਾਪਰੀ। ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਸੜਕ ਕਿਨਾਰੇ ਕੰਮ ਕਰ ਰਹੇ ਦੋ ਮੈਟਰੋ ਕਰਮਚਾਰੀਆਂ ਨੂੰ ਟੱਕਰ ਮਾਰ ਦਿੱਤੀ, ਤਾਂ ਇੱਕ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਅਰਜੁਨ ਕਪੂਰ ਦੇ ਸਿੰਗਲ ਵਾਲੇ ਬਿਆਨ 'ਤੇ ਜਾਣੋ ਕੀ ਬੋਲੀ ਮਲਾਇਕ ਅਰੋੜਾ?
ਡਰਾਈਵਰ ਦੇ ਕੰਟਰੋਲ ਖੋਹਣ ਕਾਰਨ ਕਾਰ ਹੋਈ ਹਾਦਸਾਗ੍ਰਸਤ
ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਦਾਕਾਰਾ ਉਰਮਿਲਾ ਬੀਤੀ ਰਾਤ ਸ਼ੂਟਿੰਗ ਖਤਮ ਕਰਕੇ ਆਪਣੀ ਕਾਰ 'ਚ ਘਰ ਜਾ ਰਹੀ ਸੀ ਕਿ ਤੇਜ਼ ਰਫਤਾਰ ਕਾਰਨ ਡਰਾਈਵਰ ਨੇ ਕਾਰ 'ਤੇ ਕੰਟਰੋਲ ਗੁਆ ਦਿੱਤਾ। ਮੁੰਬਈ ਦੀ ਸਮਤਾਨਗਰ ਪੁਲਸ ਨੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਫਿਲਮਾਂ ਨਹੀਂ ਜੂਸ ਵੇਚ ਇਸ ਅਦਾਕਾਰ ਨੇ ਕਮਾਇਆ ਪੈਸਾ, ਨੈੱਟਵਰਥ ਉਡਾ ਦੇਵੇਗੀ ਹੋਸ਼
27 ਦਸੰਬਰ ਨੂੰ ਮੁੰਬਈ ਦੇ ਘਾਟਕੋਪਰ ਵਿੱਚ ਸੜਕ ਹਾਦਸਾ
ਇਸ ਤੋਂ ਪਹਿਲਾਂ ਸ਼ੁੱਕਰਵਾਰ (27 ਦਸੰਬਰ) ਨੂੰ ਮੁੰਬਈ ਦੇ ਘਾਟਕੋਪਰ ਇਲਾਕੇ ਵਿੱਚ ਇੱਕ ਸੜਕ ਹਾਦਸਾ ਵਾਪਰਿਆ ਸੀ। ਇਸ ਦੌਰਾਨ ਇੱਕ ਟੈਂਪੂ ਨੇ 5-6 ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕਈ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪੁਲਸ ਅਧਿਕਾਰੀ ਮੁਤਾਬਕ ਟੈਂਪੂ ਚਾਲਕ ਨੇ ਆਪਣੀ ਗੱਡੀ 'ਤੇ ਕੰਟਰੋਲ ਗੁਆ ਦਿੱਤਾ ਸੀ, ਜਿਸ ਕਾਰਨ ਗੱਡੀ ਘਾਟਕੋਪਰ ਦੇ ਚਿਰਾਗ ਨਗਰ ਇਲਾਕੇ 'ਚ ਸਥਿਤ ਬਾਜ਼ਾਰ 'ਚ ਜਾ ਵੜੀ, ਜਿੱਥੇ ਕਈ ਲੋਕ ਖਰੀਦਦਾਰੀ ਕਰ ਰਹੇ ਸਨ।
ਇਹ ਵੀ ਪੜ੍ਹੋ- ਸਿਨੇਮਾ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਡਾਇਰੈਕਟਰ ਦਾ ਹੋਇਆ ਦਿਹਾਂਤ
ਇਸ ਤੋਂ ਪਹਿਲਾਂ ਵੀਰਵਾਰ (26 ਦਸੰਬਰ) ਨੂੰ ਨਵੀਂ ਮੁੰਬਈ 'ਚ ਦੋ ਕਾਰਾਂ ਦੀ ਟੱਕਰ ਤੋਂ ਬਾਅਦ ਏਅਰਬੈਗ ਖੁੱਲ੍ਹਣ ਕਾਰਨ ਇਕ ਬੱਚੇ ਦੀ ਮੌਤ ਹੋ ਗਈ ਸੀ। ਬੱਚਾ ਕਾਰ ਦੀ ਅਗਲੀ ਸੀਟ 'ਤੇ ਬੈਠਾ ਸੀ। ਏਅਰ ਬੈਗ ਦੇ ਅਚਾਨਕ ਖੁੱਲ੍ਹਣ ਕਾਰਨ ਬੱਚੇ ਦੀ ਗਰਦਨ 'ਤੇ ਸੱਟ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।