ਮਸ਼ਹੂਰ ਅਦਾਕਾਰਾ ਦਾ ਦਿਹਾਂਤ, ਇੰਡਸਟਰੀ ''ਚ ਸੋਗ ਦੀ ਲਹਿਰ

Saturday, Jan 04, 2025 - 09:12 AM (IST)

ਮਸ਼ਹੂਰ ਅਦਾਕਾਰਾ ਦਾ ਦਿਹਾਂਤ, ਇੰਡਸਟਰੀ ''ਚ ਸੋਗ ਦੀ ਲਹਿਰ

ਮੁੰਬਈ- ਫਿਲਮ ਇੰਡਸਟਰੀ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਹੈਦਰਾਬਾਦ ਦੀ ਸਭ ਤੋਂ ਪ੍ਰਤਿਭਾਸ਼ਾਲੀ ਅਦਾਕਾਰਾ-ਨਿਰਦੇਸ਼ਕ-ਨਿਰਮਾਤਾ ਅਪਰਨਾ Malladi ਦਾ ਦਿਹਾਂਤ ਹੋ ਗਿਆ ਹੈ। ਅਪਰਨਾ ਦੇ ਦਿਹਾਂਤ ਨਾਲ ਪੂਰੀ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਤੋਂ ਇਲਾਵਾ ਅਦਾਕਾਰਾ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਦਿਹਾਂਤ 'ਤੇ ਦੁਖੀ ਹਨ। ਅਪਰਨਾ ਨੇ ਅਮਰੀਕਾ ਦੇ ਲਾਸ ਏਂਜਲਸ 'ਚ ਆਖਰੀ ਸਾਹ ਲਏ। ਹੁਣ ਹਰ ਕੋਈ ਉਸ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰ ਰਿਹਾ ਹੈ।

ਅਪਰਨਾ Malladi ਦਾ ਦਿਹਾਂਤ
ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਅਪਰਨਾ Malladi ਨੂੰ 4 ਸਾਲ ਪਹਿਲਾਂ ਕੈਂਸਰ ਦਾ ਪਤਾ ਲੱਗਾ ਸੀ ਅਤੇ ਅਦਾਕਾਰਾ ਕਰੀਬ 2 ਸਾਲ ਪਹਿਲਾਂ ਇਸ ਦੇ ਇਲਾਜ ਲਈ ਅਮਰੀਕਾ ਗਈ ਸੀ। ਜਾਣਕਾਰੀ ਦਿੰਦੇ ਹੋਏ ਅਪਰਨਾ ਦੇ ਪਰਿਵਾਰ ਨਾਲ ਸਬੰਧਤ ਸੂਤਰ ਨੇ ਦੱਸਿਆ ਕਿ ਜਦੋਂ ਇਲਾਜ ਸ਼ੁਰੂ ਹੋਇਆ ਤਾਂ ਉਸ ਦੀ ਹਾਲਤ ਵਿਚ ਸੁਧਾਰ ਆਉਣਾ ਸ਼ੁਰੂ ਹੋ ਗਿਆ ਸੀ।

ਇਹ ਵੀ ਪੜ੍ਹੋ-ਕਾਸਟਿੰਗ ਕਾਊਚ ਦਾ ਸ਼ਿਕਾਰ ਹੋਈ ਇਹ ਅਦਾਕਾਰਾ, ਕਿਹਾ ਮੈਂ 7 ਦਿਨ...

54 ਸਾਲ ਦੀ ਉਮਰ 'ਚ ਹੋਈ ਮੌਤ
ਅਪਰਨਾ Malladi ਨੇ 54 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਦਾਕਾਰਾ ਦੇ ਦਿਹਾਂਤ ਨਾਲ ਸਿਨੇਮਾ ਜਗਤ ਨੂੰ ਵੀ ਵੱਡਾ ਸਦਮਾ ਲੱਗਾ ਹੈ। ਅਦਾਕਾਰਾ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫਿਲਮਾਂ ਦਿੱਤੀਆਂ ਹਨ। ਅਪਰਨਾ ਦੀ ਆਖਰੀ ਤੇਲਗੂ ਫੀਚਰ ਫਿਲਮ 'ਪੇਲੀਕੁਤੁਰੂ ਪਾਰਟੀ', ਜੋ ਸਾਲ 2022 ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਅਪਰਨਾ ਤੋਂ ਇਲਾਵਾ ਪ੍ਰਿੰਸ ਸੇਸਿਲ, ਅਨੀਸ਼ਾ ਦਾਮਾ, ਅਰਜੁਨ ਕਲਿਆਣ ਅਤੇ ਹੋਰ ਕਲਾਕਾਰਾਂ ਨੇ ਕੰਮ ਕੀਤਾ ਹੈ।

ਫੈਨਜ਼ ਦੇ ਰਹੇ ਹਨ ਸ਼ਰਧਾਜਲੀ 
ਹੁਣ ਅਦਾਕਾਰਾ ਦੇ ਦਿਹਾਂਤ ਨਾਲ ਸਿਨੇਮਾ ਜਗਤ ਨੂੰ ਵੱਡਾ ਸਦਮਾ ਲੱਗਾ ਹੈ। ਸੋਸ਼ਲ ਮੀਡੀਆ 'ਤੇ ਹਰ ਕੋਈ ਅਦਾਕਾਰਾ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਹਰ ਕੋਈ ਉਸ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕਰ ਰਿਹਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News