''ਟੌਕਸਿਕ'' ਦੀ ਰਿਲੀਜ਼ ਤੋਂ ਪਹਿਲਾਂ ਆਪਣੀ ਪਤਨੀ ਨਾਲ ਸ਼੍ਰੀ ਮੰਜੂਨਾਥ ਮੰਦਰ ਪਹੁੰਚੇ ਅਦਾਕਾਰ ਯਸ਼

Wednesday, Aug 07, 2024 - 05:06 PM (IST)

''ਟੌਕਸਿਕ'' ਦੀ ਰਿਲੀਜ਼ ਤੋਂ ਪਹਿਲਾਂ ਆਪਣੀ ਪਤਨੀ ਨਾਲ ਸ਼੍ਰੀ ਮੰਜੂਨਾਥ ਮੰਦਰ ਪਹੁੰਚੇ ਅਦਾਕਾਰ ਯਸ਼

ਮੁੰਬਈ- 'ਕੇਜੀਐਫ' ਤੋਂ ਪੂਰੇ ਭਾਰਤ ਦੇ ਸਟਾਰ ਬਣੇ ਕੰਨੜ ਸਿਨੇਮਾ ਦੇ ਹੀਰੋ ਯਸ਼ ਜਲਦ ਹੀ ਫਿਲਮ 'ਟੌਕਸਿਕ' 'ਚ ਨਜ਼ਰ ਆਉਣਗੇ। ਇਸ ਦੀ ਰਿਲੀਜ਼ ਤੋਂ ਪਹਿਲਾਂ, ਉਹ ਆਪਣੀ ਪਤਨੀ ਰਾਧਿਕਾ ਪੰਡਿਤ ਨਾਲ ਧਾਰਮਿਕ ਯਾਤਰਾ 'ਤੇ ਗਿਆ ਸੀ। ਉਹ ਸਭ ਤੋਂ ਪਹਿਲਾਂ ਕਰਨਾਟਕ ਦੇ ਉਜੀਰੇ 'ਚ ਸਥਿਤ ਸਦਾਸ਼ਿਵ ਰੁਦਰ ਮੰਦਿਰ ਪਹੁੰਚੇ ਅਤੇ ਉੱਥੇ ਭਗਵਾਨ ਦੇ ਦਰਸ਼ਨ ਕੀਤੇ। ਇਸ ਤੋਂ ਬਾਅਦ ਯਸ਼ ਅਤੇ ਰਾਧਿਕਾ ਨੇ ਧਰਮਸਥਲ ਦੇ ਸ਼੍ਰੀ ਮੰਜੂਨਾਥ ਮੰਦਰ 'ਚ ਭਗਵਾਨ ਦਾ ਆਸ਼ੀਰਵਾਦ ਲਿਆ। 'ਟੌਕਸਿਕ' ਦੇ ਨਿਰਮਾਤਾ ਵੈਂਕਟ ਨਰਾਇਣ ਵੀ ਉਥੇ ਸਨ।

PunjabKesari

ਇਸ ਦੌਰਾਨ ਯਸ਼ ਨੇ ਹਲਕੇ ਰੰਗ ਦੀ ਧੋਤੀ ਅਤੇ ਕਮੀਜ਼ ਪਾਈ ਹੋਈ ਸੀ, ਜਦਕਿ ਰਾਧਿਕਾ ਪੰਡਿਤ ਨੇ ਲਾਲ ਸੂਟ ਪਾਇਆ ਹੋਇਆ ਸੀ। ਜਿਵੇਂ ਹੀ ਯਸ਼ ਅਤੇ ਰਾਧਿਕਾ ਉਜੀਰੇ ਦੇ ਰੁਦਰ ਮੰਦਰ ਪਹੁੰਚੇ ਤਾਂ ਉੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉੱਥੇ ਉਨ੍ਹਾਂ ਨੇ ਮੰਦਰ 'ਚ ਪੂਜਾ ਕੀਤੀ ਅਤੇ ਆਸ਼ੀਰਵਾਦ ਲਿਆ।ਬਾਅਦ ਵਿਚ ਯਸ਼ ਅਤੇ ਰਾਧਿਕਾ ਨੇ ਕੇਲੇ ਦੇ ਪੱਤਿਆਂ 'ਤੇ ਪਰੋਸੇ ਗਏ ਭੋਜਨ ਦਾ ਆਨੰਦ ਲਿਆ। ਉਹ ਖਾਣਾ ਖਾਂਦੇ ਸਮੇਂ ਆਪਣੇ ਨਾਲ ਬੈਠੇ ਲੋਕਾਂ ਨਾਲ ਗੱਲਾਂ ਕਰਦਾ ਦੇਖਿਆ ਗਿਆ। ਯਸ਼ ਅਤੇ ਰਾਧਿਕਾ ਪੰਡਿਤ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਕਾਫੀ ਪਿਆਰ ਦੇ ਰਹੇ ਹਨ।

PunjabKesari

ਕੰਮ ਦੀ ਗੱਲ ਕਰੀਏ ਤਾਂ 'ਟੌਕਸਿਕ' ਤੋਂ ਇਲਾਵਾ ਯਸ਼ ਨਿਤੇਸ਼ ਤਿਵਾਰੀ ਦੀ ਫਿਲਮ 'ਰਾਮਾਇਣ' 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਉਹ ਲੰਕਾਪਤੀ ਰਾਵਣ ਦਾ ਕਿਰਦਾਰ ਨਿਭਾਉਣਗੇ। ਉਹ 'KGF 3' 'ਚ ਵੀ ਨਜ਼ਰ ਆਉਣਗੇ, ਪਰ ਇਸ ਦਾ ਅਧਿਕਾਰਤ ਐਲਾਨ ਅਜੇ ਨਹੀਂ ਕੀਤਾ ਗਿਆ ਹੈ। 'ਟੌਕਸਿਕ' ਦੀ ਗੱਲ ਕਰੀਏ ਤਾਂ ਇਹ ਫਿਲਮ 10 ਅਪ੍ਰੈਲ 2025 ਨੂੰ ਰਿਲੀਜ਼ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News