ਕੰਗਨਾ ਦੇ ਹੌਂਸਲੇ ਨੂੰ ਇਸ ਅਦਾਕਾਰ ਨੇ ਕੀਤਾ ਸਲਾਮ, 'ਭਗਤ ਸਿੰਘ' ਨਾਲ ਤੁਲਨਾ ਕਰਦਿਆਂ ਆਖੀ ਵੱਡੀ ਗੱਲ

Friday, Sep 11, 2020 - 10:38 AM (IST)

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਮਹਾਰਾਸ਼ਟਰ ਸਰਕਾਰ ਵਿਚਾਲੇ ਚੱਲ ਰਿਹਾ ਵਿਵਾਦ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਕੁਝ ਲੋਕ ਕੰਗਨਾ ਦੇ ਸਮਰਥਨ ਵਿਚ ਅੱਗੇ ਆ ਗਏ ਹਨ ਅਤੇ ਮਹਾਰਾਸ਼ਟਰ ਸਰਕਾਰ ਦੀ ਨਿਖੇਦੀ ਕਰ ਰਹੇ ਹਨ। ਇਸ ਸਭ ਦੇ ਚਲਦੇ ਮਸ਼ਹੂਰ ਤਾਮਿਲ ਅਦਾਕਾਰ ਵਿਸ਼ਾਲ ਨੇ ਕੰਗਨਾ ਰਣੌਤ ਦੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਕੀਤੀ ਹੈ। ਉਸ ਨੇ ਸਰਕਾਰ ਦੀ ‘ਨਾਰਾਜ਼ਗੀ’ ਦੇ ਬਾਵਜੂਦ ਮਜ਼ਬੂਤ ਬਣੇ ਰਹਿਣ ਲਈ ਕੰਗਨਾ ਦੀ ਪ੍ਰਸ਼ੰਸਾ ਕੀਤੀ ਹੈ।
ਅਦਾਕਾਰ ਨੇ ਟਵੀਟ ਕਰਕੇ ਕਿਹਾ ਹੈ ''ਪਿਆਰੀ ਕੰਗਨਾ, ਮੈਂ ਤੁਹਾਡੇ ਹੌਂਸਲੇ ਨੂੰ ਸਲਾਮ ਕਰਦਾ ਹਾਂ, ਤੁਸੀਂ ਆਪਣੀ ਆਵਾਜ਼ ਬੁਲੰਦ ਕਰਨ ਵਿਚ ਕਦੇ ਨਹੀਂ ਸੋਚਿਆ ਕੀ ਸਹੀ ਹੈ ਅਤੇ ਕੀ ਗ਼ਲਤ। ਇਹ ਤੁਹਾਡਾ ਨਿੱਜੀ ਮਸਲਾ ਨਹੀਂ ਸੀ ਪਰ ਫ਼ਿਰ ਵੀ ਸਰਕਾਰ ਦੀ ਨਾਰਾਜ਼ਗੀ ਦੇ ਬਾਵਜੂਦ ਤੁਸੀਂ ਮਜ਼ਬੂਤੀ ਨਾਲ ਬਣੇ ਰਹੇ, ਜੋ ਕਿ ਇਸ ਨੂੰ ਇੱਕ ਵੱਡੀ ਮਿਸਾਲ ਬਣਾਉਂਦਾ ਹੈ। ਉਨ੍ਹਾਂ ਕਿਹਾ, ਇਹ ਕੁਝ ਅਜਿਹਾ ਹੀ ਹੈ ਜੋ ਭਗਤ ਸਿੰਘ ਨੇ 1920 ਵਿਚ ਕੀਤਾ ਸੀ।''

ਮੁੰਬਈ ਵਿਚ ਕੰਗਨਾ ਖ਼ਿਲਾਫ਼ ਦਰਜ ਹੋਈ FIR
ਮੁੰਬਈ ਪੁਲਸ ਨੇ ਕੰਗਨਾ ਰਣੌਤ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਹੈ। ਕੰਗਨਾ ਰਣੌਤ ਨੇ ਪਹਿਲਾਂ ਇੱਕ ਟਵੀਟ ਅਤੇ ਬਾਅਦ ਵਿਚ ਇੱਕ ਵੀਡੀਓ ਜਾਰੀ ਕੀਤਾ ਸੀ, ਜਿਸ ਵਿਚ ਕੰਗਨਾ ਨੇ ਸੀ. ਐੱਮ. ਉਧਵ ਠਾਕਰੇ ਦੇ ਹੰਕਾਰ ਨੂੰ ਤੋੜਨ ਦਾ ਬਿਆਨ ਦਿੱਤਾ ਗਿਆ ਸੀ। ਕੰਗਨਾ ਖ਼ਿਲਾਫ਼ ਵਿਕਰੋਲੀ ਥਾਣੇ ਵਿਚ ਸ਼ਿਕਾਇਤ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਕੰਗਨਾ ਨੇ ਸੀ. ਐੱਮ. ਉਧਵ ਠਾਕਰੇ ਖ਼ਿਲਾਫ਼ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਸੀ। ਇਸ ਤੋਂ ਬਾਅਦ ਕੰਗਨਾ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।

ਉਧਵ ਠਾਕਰੇ ਨੂੰ ਕੰਗਨਾ ਲਲਕਾਰਿਆ 
ਬੀਤੇ ਦਿਨ ਕੰਗਨਾ ਨੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿਚ ਉਸ ਨੇ ਕਿਹਾ ਸੀ ਕਿ ਉਧਵ ਠਾਕਰੇ, ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਫ਼ਿਲਮ ਮਾਫੀਆ ਨਾਲ ਰਲ ਕੇ ਮੇਰਾ ਘਰ ਤੋੜ ਕੇ ਮੇਰੇ ਤੋਂ ਬਦਲਾ ਲਿਆ ਹੈ। ਅੱਜ ਮੇਰਾ ਘਰ ਟੁੱਟ ਗਿਆ ਹੈ, ਕੱਲ ਤੁਹਾਡਾ ਹੰਕਾਰ ਟੁੱਟ ਜਾਵੇਗਾ। ਇਹ ਸਮੇਂ ਦਾ ਚੱਕਰ ਹੈ। ਯਾਦ ਰੱਖਣਾ ਹਮੇਸ਼ਾ ਸਮਾਂ ਇਕੋ ਜਿਹਾ ਨਹੀਂ ਹੁੰਦਾ। ਕੰਗਨਾ ਨੇ ਅੱਗੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰੇ 'ਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ ਕਿਉਂਕਿ ਮੈਨੂੰ ਪਤਾ ਸੀ ਕਿ ਕਸ਼ਮੀਰੀ ਪੰਡਿਤਾਂ ਉੱਤੇ ਕੀ ਵਾਪਰੇਗਾ, ਅੱਜ ਮੈਨੂੰ ਅਹਿਸਾਸ ਹੋ ਗਿਆ ਹੈ। ਅੱਜ ਮੈਂ ਇਸ ਦੇਸ਼ ਨਾਲ ਵਾਅਦਾ ਕਰਦੀ ਹਾਂ ਕਿ ਹੁਣ ਮੈਂ ਨਾ ਸਿਰਫ ਅਯੁੱਧਿਆ ਬਲਕਿ ਕਸ਼ਮੀਰ 'ਤੇ ਵੀ ਫ਼ਿਲਮਾਂ ਬਣਾਵਾਂਗੀ ਅਤੇ ਆਪਣੇ ਦੇਸ਼ ਵਾਸੀਆਂ ਨੂੰ ਜਗਾਵਾਂਗੀ। ਮੈਨੂੰ ਪਤਾ ਸੀ ਕਿ ਇਹ ਵਾਪਰੇਗਾ ਪਰ ਮੇਰੇ ਨਾਲ ਜੋ ਹੋਇਆ ਉਸ ਦਾ ਕੁਝ ਅਰਥ ਹੈ। ਉਧਵ ਠਾਕਰੇ ਇਹ ਬੇਰਹਿਮੀ ਹੈ, ਇਹ ਅੱਤਵਾਦ ਹੈ, ਇਹ ਮੇਰੇ ਲਈ ਵਾਪਰਿਆ ਕਿਉਂਕਿ ਇਸ ਦਾ ਕੁਝ ਅਰਥ ਹੈ। ਜੈ ਹਿੰਦ, ਜੈ ਮਹਾਰਾਸ਼ਟਰ।

 
 
 
 
 
 
 
 
 
 
 
 
 
 

Today, the Maharashtra Govt illegally broke down #KanganaRanaut’s house while she was on a flight to Mumbai, with only 24 hour notice. Completely illegal considering the Govt has banned demolitions due to Covid till September 30. This is what Fascism looks like.

A post shared by Kangana Ranaut (@kanganaranaut) on Sep 9, 2020 at 3:40am PDT

BMC ਨੇ ਕੰਗਨਾ ਦੇ ਖਾਰ ਖ਼ੇਤਰ ਵਿਚ ਬਣੇ ਫਲੈਟ ਨੂੰ ਤੋੜਨ ਦੀ ਕੋਰਟ ਤੋਂ ਮੰਗੀ ਆਗਿਆ 
ਦੱਸ ਦਈਏ ਕਿ ਬੀ. ਐੱਮ. ਸੀ. ਦੀ ਕਾਰਵਾਈ ਕੰਗਨਾ ਰਣੌਤ ਦੇ ਘਰ ਵੀ ਹੋ ਸਕਦੀ ਹੈ। ਬੀ. ਐੱਮ. ਸੀ. ਨੇ ਕੰਗਨਾ ਦੇ ਖਾਰ ਖ਼ੇਤਰ ਵਿਚ ਬਣੇ ਫਲੈਟ ਨੂੰ ਤੋੜਨ ਦੀ ਆਗਿਆ ਮੰਗੀ ਹੈ। ਦਰਅਸਲ, ਦੋ ਸਾਲ ਪਹਿਲਾਂ ਮੁੰਬਈ ਨਗਰ ਨਿਗਮ ਨੇ ਕੰਗਨਾ ਰਣੌਤ ਨੂੰ ਨੋਟਿਸ ਜਾਰੀ ਕੀਤਾ ਸੀ। ਇਸ ਨੋਟਿਸ ਵਿਚ ਇਹ ਕਿਹਾ ਗਿਆ ਸੀ ਕਿ ਘਰ 'ਚ ਗ਼ਲਤ ਢੰਗ ਨਾਲ ਬਦਲਾਅ ਕੀਤਾ ਗਿਆ ਹੈ। ਇਸ ਵਿਚ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।


sunita

Content Editor

Related News