ਟੀ. ਵੀ. ਅਦਾਕਾਰਾ ਸਾਰਾ ਖਾਨ ਵੀ ਆਈ 'ਕੋਰੋਨਾ' ਦੀ ਚਪੇਟ 'ਚ

Thursday, Sep 10, 2020 - 05:08 PM (IST)

ਟੀ. ਵੀ. ਅਦਾਕਾਰਾ ਸਾਰਾ ਖਾਨ ਵੀ ਆਈ 'ਕੋਰੋਨਾ' ਦੀ ਚਪੇਟ 'ਚ

ਜਲੰਧਰ (ਬਿਊਰੋ) - ਟੀ. ਵੀ. ਜਗਤ ਦੀ ਮਸ਼ਹੂਰ ਅਦਾਕਾਰਾ ਸਾਰਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਸਿਹਤ ਸਬੰਧੀ ਪੋਸਟ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਸ ਪੋਸਟ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਉਸ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ, ਜਿਸ ਕਰਕੇ ਉਸ ਨੇ ਡਾਕਟਰਾਂ ਦੀ ਸਲਾਹ ‘ਤੇ ਆਪਣੇ ਆਪ ਨੂੰ ਘਰ ‘ਚ ਹੀ ਇਕਾਂਤਵਾਸ ਕਰ ਲਿਆ ਹੈ। ਇਸ ਪੋਸਟ 'ਤੇ ਸਾਰਾ ਖਾਨ ਦੇ ਚਾਹੁਣ ਵਾਲੇ ਜਲਦੀ ਠੀਕ ਹੋਣ ਦੀ ਦੁਆਵਾਂ ਵਾਲੇ ਕੁਮੈਂਟਸ ਕਰਕ ਰਹੇ ਹਨ।

 
 
 
 
 
 
 
 
 
 
 
 
 
 

🙏🙏🙏

A post shared by sara Khan (@ssarakhan) on Sep 9, 2020 at 11:24pm PDT

ਦੱਸ ਦਈਏ ਕਿ ਸਾਰਾ ਖਾਨ ਸਾਲ 2010 ‘ਚ ਟੀ. ਵੀ. ਦੇ ਰਿਐਲਿਟੀ ਸ਼ੋਅ 'ਬਿੱਗ ਬਾਸ' ‘ਚ ਆਉਣ ਕਰਕੇ ਚਰਚਾ ‘ਚ ਰਹੇ ਸਨ। ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ। ਸਾਰਾ ਖ਼ਾਨ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਕੰਮ ਕਰ ਚੁੱਕੀ ਹੈ।
 


author

sunita

Content Editor

Related News