40 ਸਾਲ ਦੇ ਹੋਏ ਅਦਾਕਾਰ ਸ਼ਾਹਿਦ ਕਪੂਰ, ਪਤਨੀ ਨੇ ਰੋਮਾਂਟਿਕ ਅੰਦਾਜ਼ ''ਚ ਦਿੱਤੀ ਵਧਾਈ

02/25/2021 6:03:37 PM

ਮੁੰਬਈ: ਅਦਾਕਾਰ ਸ਼ਾਹਿਦ ਕਪੂਰ ਵੀਰਵਾਰ ਨੂੰ ਆਪਣਾ 40ਵਾਂ ਜਨਮਦਿਨ ਮਨ੍ਹਾ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਦੋਸਤ ਅਤੇ ਪਰਿਵਾਰ ਦੇ ਮੈਂਬਰ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

PunjabKesari

ਇਸ ਦੌਰਾਨ ਸ਼ਾਹਿਦ ਦੀ ਪਤਨੀ ਮੀਰਾ ਰਾਜਪੂਤ ਨੇ ਵੀ ਇਕ ਰੋਮਾਂਟਿਕ ਨੋਟ ਸਾਂਝਾ ਕਰਕੇ ਪਤੀ ਸ਼ਾਹਿਦ ਕਪੂਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਇਸ ਪੋਸਟ ’ਚ ਉਨ੍ਹਾਂ ਨੇ ਸ਼ਾਹਿਦ ਦੇ ਨਾਲ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਮੀਰਾ ਨੇ ਕੈਪਸ਼ਨ ’ਚ ਲਿਖਿਆ ਕਿ ‘ਮੈਂ ਖ਼ੁਦ ਤੋਂ ਜ਼ਿਆਦਾ ਪਸੰਦ ਹਾਂ, ਜਦੋਂ ਮੈਂ ਤੁਹਾਡੇ ਨਾਲ ਹੁੰਦੀ ਹਾਂ। ਮੇਰੇ ਜੀਵਨ ਦੇ ਪਿਆਰ ਨੂੰ 40ਵੇਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ, ਆਈ ਲਵ ਯੂ ਬੇਬੀ’।

PunjabKesari
ਸ਼ਾਹਿਦ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਫ਼ਿਲਮ ‘ਜਰਸੀ’ ’ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ’ਚ ਸ਼ਾਹਿਦ ਤੋਂ ਇਲਾਵਾ ਮਰੁਨਲ ਠਾਕੁਰ ਅਤੇ ਪੰਕਜ ਕਪੂਰ ਵੀ ਮੁੱਖ ਭੂਮਿਕਾ ’ਚ ਹਨ। ਇਹ ਫ਼ਿਲਮ ਇਸ ਸਾਲ ਦੀਵਾਲੀ ’ਤੇ ਰਿਲੀਜ਼ ਕੀਤੀ ਜਾਵੇਗੀ।


 


Aarti dhillon

Content Editor

Related News