ਅਦਾਕਾਰ ਸਾਹਿਲ ਖ਼ਾਨ 'ਤੇ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਕੱਸਿਆ ਸ਼ਿਕੰਜਾ, ਸੰਮਨ ਜਾਰੀ , ਪੜ੍ਹੋ ਪੂਰਾ ਮਾਮਲਾ

Saturday, Dec 16, 2023 - 12:39 PM (IST)

ਅਦਾਕਾਰ ਸਾਹਿਲ ਖ਼ਾਨ 'ਤੇ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਕੱਸਿਆ ਸ਼ਿਕੰਜਾ, ਸੰਮਨ ਜਾਰੀ , ਪੜ੍ਹੋ ਪੂਰਾ ਮਾਮਲਾ

ਮੁੰਬਈ (ਭਾਸ਼ਾ) - ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ਦੀ ਜਾਂਚ ਕਰ ਰਹੀ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਅਭਿਨੇਤਾ ਸਾਹਿਲ ਖ਼ਾਨ ਅਤੇ 3 ਹੋਰਨਾਂ ਨੂੰ ਸ਼ੁੱਕਰਵਾਰ ਨੂੰ ਆਪਣੇ ਬਿਆਨ ਦਰਜ ਕਰਨ ਲਈ ਸੰਮਨ ਜਾਰੀ ਕੀਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਟੀ. ਵੀ. ਅਦਾਕਾਰਾ ਨਾਲ ਹੋਈ ਕੁੱਟਮਾਰ, CID ਸਣੇ ਕਈ ਸ਼ੋਅਜ਼ ’ਚ ਕਰ ਚੁੱਕੀ ਹੈ ਕੰਮ (ਵੀਡੀਓ)

ਉਨ੍ਹਾਂ ਕਿਹਾ ਕਿ ਰਾਜ ’ਚ ਕੁਝ ਵਿੱਤੀ ਅਤੇ ਰੀਅਲ ਅਸਟੇਟ ਕੰਪਨੀਆਂ ਅਤੇ ਵਿਵਾਦਗ੍ਰਸਤ ਮਹਾਦੇਵ ਸੱਟੇਬਾਜ਼ੀ ਐਪ ਦੇ ਸੰਚਾਲਕਾਂ ਵਿਚਕਾਰ ਕਥਿਤ ਗੈਰ-ਕਾਨੂੰਨੀ ਲੈਣ-ਦੇਣ ਦੀ ਜਾਂਚ ਲਈ ਮੁੰਬਈ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਬਣਾਈ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਨੇ ਕਰਾ ’ਤੀ ਬੱਲੇ-ਬੱਲੇ, ਟਾਪ 50 ਏਸ਼ੀਅਨ ਸੈਲੇਬ੍ਰਿਟੀਜ਼ ਦੀ ਲਿਸਟ ’ਚ ਹਾਸਲ ਕੀਤਾ ਚੌਥਾ ਮੁਕਾਮ

ਐੱਸ. ਆਈ. ਟੀ. ਇਕ ਅਧਿਕਾਰੀ ਨੇ ਦੱਸਿਆ ਕਿ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ’ਚ ਖਾਨ ਅਤੇ 31 ਹੋਰ ਵਿਅਕਤੀਆਂ ਖ਼ਿਲਾਫ਼ ਜਾਂਚ ਚੱਲ ਰਹੀ ਹੈ। ਜਾਂਚ ਵਿਚ ਉਨ੍ਹਾਂ ਦੇ ਬੈਂਕ ਖ਼ਾਤਿਆਂ, ਮੋਬਾਈਲ ਫੋਨਾਂ, ਲੈਪਟਾਪਾਂ ਅਤੇ ਸਾਰੇ ਤਕਨੀਕੀ ਉਪਕਰਨਾਂ ਦੀ ਜਾਂਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਅਪਰਾਧ ਸ਼ਾਖਾ ਨੇ ਸਾਹਿਲ ਖ਼ਾਨ, ਉਸ ਦੇ ਭਰਾ ਸੈਮ ਖਾਨ, ਹਿਤੇਸ਼ ਖੁਸ਼ਲਾਨੀ ਅਤੇ ਇਕ ਹੋਰ ਮੁਲਜ਼ਮਾਂ ਨੂੰ ਤਲਬ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News