ਅਦਾਕਾਰ ਗੋਵਿੰਦਾ ਨੂੰ ਮਿਲ ਕੇ ਫੁੱਟ-ਫੁੱਟ ਰੋਏ ਰਣਵੀਰ ਸਿੰਘ, ਪੈਰ ਛੂਹ ਕੇ ਆਖ ਦਿੱਤੀ ਇਹ ਗੱਲ

Monday, Jan 03, 2022 - 11:40 AM (IST)

ਅਦਾਕਾਰ ਗੋਵਿੰਦਾ ਨੂੰ ਮਿਲ ਕੇ ਫੁੱਟ-ਫੁੱਟ ਰੋਏ ਰਣਵੀਰ ਸਿੰਘ, ਪੈਰ ਛੂਹ ਕੇ ਆਖ ਦਿੱਤੀ ਇਹ ਗੱਲ

ਨਵੀਂ ਦਿੱਲੀ : ਗੋਵਿੰਦਾ ਬਾਲੀਵੁੱਡ ਦੇ ਦਿੱਗਜ ਅਤੇ ਵੱਡੇ ਕਲਾਕਾਰਾਂ 'ਚੋਂ ਇਕ ਹੈ। ਉਨ੍ਹਾਂ ਨੇ ਆਪਣੀਆਂ ਕਾਮੇਡੀ ਫ਼ਿਲਮਾਂ ਨਾਲ ਵੱਡੇ ਪਰਦੇ 'ਤੇ ਅਮਿੱਟ ਛਾਪ ਛੱਡੀ ਹੈ, ਇਹੀ ਵਜ਼੍ਹਾ ਹੈ ਕਿ ਗੋਵਿੰਦਾ ਦੀ ਐਕਟਿੰਗ ਦੇ ਆਮ ਦਰਸ਼ਕ ਹੀ ਨਹੀਂ ਸਗੋਂ ਕਈ ਫ਼ਿਲਮੀ ਸਿਤਾਰੇ ਵੀ ਕਾਇਲ ਰਹੇ ਹਨ। ਉਨ੍ਹਾਂ 'ਚੋਂ ਇਕ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਵੀ ਹਨ। ਰਣਵੀਰ ਸਿੰਘ ਖ਼ੁਦ ਨੂੰ ਹਮੇਸ਼ਾ ਤੋਂ ਹੀ ਗੋਵਿੰਦਾ ਦਾ ਫੈਨ ਮੰਨਦੇ ਹਨ।

 
 
 
 
 
 
 
 
 
 
 
 
 
 
 

A post shared by ColorsTV (@colorstv)

ਰਣਵੀਰ ਸਿੰਘ ਆਪਣੇ ਰਿਐਲਿਟੀ ਸ਼ੋਅ 'ਦਿ ਬਿੱਗ ਪਿਕਚਰ' ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਉਸ ਦੇ ਇਸ ਸ਼ੋਅ 'ਚ ਆਮ ਲੋਕਾਂ ਤੋਂ ਇਲਾਵਾ ਫ਼ਿਲਮੀ ਸਿਤਾਰੇ ਵੀ ਨਜ਼ਰ ਆਉਂਦੇ ਹਨ। ਇਸ ਹਫ਼ਤੇ ਦੇ ਆਖ਼ਰੀ ਸ਼ੋਅ 'ਚ ਜਿਥੇ ਅਦਾਕਾਰ ਗੋਵਿੰਦਾ ਨੇ ਹਿੱਸਾ ਲਿਆ, ਉੱਥੇ ਹੀ ਆਪਣੇ ਪਸੰਦੀਦਾ ਸਟਾਰ ਨਾਲ ਮਿਲਕੇ ਰਣਵੀਰ ਸਿੰਘ ਵੀ ਭਾਵੁਕ ਹੋ ਗਏ ਅਤੇ ਉੱਥੇ ਹੀ ਰੋਣ ਲੱਗੇ। ਇੰਨਾ ਹੀ ਨਹੀਂ 'ਦਿ ਬਿੱਗ ਪਿਕਚਰ' ਦੇ ਸੈੱਟ 'ਤੇ ਰਣਵੀਰ ਸਿੰਘ ਤੇ ਗੋਵਿੰਦਾ ਨੇ ਵੀ ਖ਼ੂਬ ਮਸਤੀ ਕੀਤੀ।

 
 
 
 
 
 
 
 
 
 
 
 
 
 
 

A post shared by ColorsTV (@colorstv)

ਸ਼ੋਅ 'ਚ ਗੋਵਿੰਦਾ ਨਾਲ ਮਿਲ ਕੇ ਰਣਵੀਰ ਰੋਣ ਲੱਗਿਆ, ਜਿਸ ਤੋਂ ਬਾਅਦ ਅਦਾਕਾਰ ਉਨ੍ਹਾਂ ਨੂੰ ਚੁੱਪ ਕਰਾਉਂਦੇ ਨਜ਼ਰ ਆਏ। ਰਣਵੀਰ ਸਿੰਘ ਗੋਬਿੰਦਾ ਨੂੰ ਆਪਣਾ ਭਗਵਾਨ ਦੱਸਦੇ ਹਨ ਤੇ ਉਨ੍ਹਾਂ ਦੇ ਪੈਰਾਂ 'ਚ ਝੁਕ ਜਾਂਦੇ ਹਨ। ਗੋਵਿੰਦਾ ਨੂੰ ਮਿਲ ਕੇ ਉਹ ਕਹਿੰਦੇ ਹਨ ਕਿ ''ਇਸ ਖ਼ਾਸ ਦਿਨ 'ਤੇ ਮੇਰੇ ਭਗਵਾਨ ਤੁਹਾਨੂੰ ਸਾਰਿਆਂ ਨੂੰ ਮਿਲਣ ਆ ਰਹੇ ਹਨ। ਵਨ ਐਂਡ ਓਨਲੀ, ਹੀਰੋ ਨੰਬਰ ਵਨ, ਗੋਵਿੰਦਾ।'' ਇਸ ਤੋਂ ਬਾਅਦ ਸ਼ੋਅ 'ਚ ਰਣਵੀਰ ਸਿੰਘ ਗੋਵਿੰਦਾ ਨਾਲ ਮਿਲ ਕੇ ਉਨ੍ਹਾਂ ਦੀਆਂ ਫ਼ਿਲਮਾਂ ਦੇ ਗੀਤਾਂ 'ਤੇ ਡਾਂਸ ਕਰਦੇ ਹਨ।

ਸੋਸ਼ਲ ਮੀਡੀਆ 'ਤੇ ਗੋਵਿੰਦਾ ਤੇ ਰਣਵੀਰ ਸਿੰਘ ਨਾਲ ਡਾਂਸ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਦੋਹਾਂ ਕਲਾਕਾਰਾਂ ਦੇ ਫੈਨਜ਼ ਉਨ੍ਹਾਂ ਦੇ ਡਾਂਸ ਨੂੰ ਖੂਬ ਪਸੰਦ ਕਰ ਰਹੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News