ਫਨੀ ਅੰਦਾਜ਼ 'ਚ ਅਦਾਕਾਰ ਰਾਮ ਕਪੂਰ ਨੇ ਲਗਵਾਇਆ ਕੋਰੋਨਾ ਟੀਕਾ (ਵੀਡੀਓ)

4/4/2021 10:14:40 AM

ਮੁੰਬਈ: ਦੇਸ਼ ਦੇ ਕਈ ਹਿੱਸਿਆਂ ’ਚ ਕੋਰੋਨਾ ਦੀ ਦੂਜੀ ਲਹਿਰ ਨੇ ਫਿਰ ਤੋਂ ਲੋਕਾਂ ਦੇ ਮਨ ’ਚ ਡਰ ਪੈਂਦਾ ਕਰ ਦਿੱਤਾ ਹੈ। ਇਸ ਵਾਇਰਸ ਦੀ ਲਪੇਟ ’ਚ ਆਉਣ ਵਾਲਿਆਂ ਦੀ ਗਿਣਤੀ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਸਿਤਾਰੇ ਵੀ ਕੋਰੋਨਾ ਦਾ ਟੀਕਾ ਲਗਵਾਉਣ ਲੱਗੇ ਹਨ। ਹੁਣ ‘ਬੜੇ ਅੱਛੇ ਲਗਤੇ ਹੈ’ ਅਤੇ ‘ਕਿਉਂਕਿ ਸਾਸ ਵੀ ਕਭੀ ਬਹੂ ਥੀ’ ਵਰਗੇ ਮਸ਼ਹੂਰ ਟੀ.ਵੀ. ਸੀਰੀਅਲਾਂ ’ਚ ਮੁੱਖ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਰਾਮ ਕਪੂਰ ਨੇ ਵੀ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲੈ ਲਈ ਹੈ। ਉਨ੍ਹਾਂ ਨੇ ਇਸ ਨਾਲ ਜੁੜਿਆ ਇਕ ਵੀਡੀਓ ਪੋਸਟ ਕੀਤਾ ਹੈ ਜਿਸ ’ਚ ਉਨ੍ਹਾਂ ਦਾ ਫਨੀ ਅੰਦਾਜ਼ ਨਜ਼ਰ ਆ ਰਿਹਾ ਹੈ। ਰਾਮ ਕਪੂਰ ਦੀ ਇਹ ਵੀਡੀਓ ਖ਼ੂਬ ਵਾਇਰਲ ਹੋ ਰਹੀ ਹੈ। 

PunjabKesari
ਰਾਮ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਨਰਸ ਜਿਵੇਂ ਹੀ ਉਨ੍ਹਾਂ ਨੂੰ ਟੀਕਾ ਲਗਾਉਣ ਲੱਗਦੀ ਹੈ ਉਹ ਰੋਣ ਵਰਗਾ ਚਿਹਰਾ ਬਣਾ ਲੈਂਦਾ ਹੈ ਅਤੇ ਅਜਿਹਾ ਉਹ ਲਗਾਤਾਰ ਕਰਦੇ ਹਨ ਪਰ ਬਾਅਦ ’ਚ ਜਿਵੇਂ ਹੀ ਟੀਕਾ ਲੱਗਦਾ ਹੈ ਉਹ ਹੱਸਣ ਲੱਗਦੇ ਹਨ। ਉਨ੍ਹਾਂ ਨੇ ਵੀਡੀਓ ਸਾਂਝੀ ਕਰਕੇ ਲਿਖਿਆ ਕਿ ‘ਇਹ ਸਾਰੇ ਫਰੰਟਲਾਈਨ ਵਰਕਰ ਬਹੁਤ ਸਖ਼ਤ ਮਿਹਨਤ ਕਰਦੇ ਹਨ। ਇਸ ਲਈ ਇਨ੍ਹਾਂ ਨੂੰ ਹਸਾਉਣਾ ਜ਼ਰੂਰੀ ਹੈ। ਸਾਰੇ ਫਰੰਟਲਾਈਨ ਵਰਕਰਾਂ ਦਾ ਧੰਨਵਾਦ’। 

PunjabKesari
ਅਦਾਕਾਰ ਦੀ ਇਸ ਵੀਡੀਓ ’ਤੇ ਪ੍ਰਸ਼ੰਸਕਾਂ ਦੀ ਖ਼ੂਬ ਪ੍ਰਤੀਕਿਰਿਆ ਆ ਰਹੀ ਹੈ। ਦੱਸ ਦੇਈਏ ਕਿ ਭਾਰਤ ’ਚ ਕੋਰੋਨਾ ਦੇ ਹਾਲਾਤ ਇਕ ਵਾਰ ਫਿਰ ਬੇਕਾਬੂ ਹੋਣ ਲੱਗੇ ਹਨ।

https://www.instagram.com/p/CNMkx6IA6FH/?utm_source=ig_web_copy_link

ਆਏ ਦਿਨ ਕਿਸੇ ਨਾ ਕਿਸੇ ਅਦਾਕਾਰ ਦੀ ਕੋਰੋਨਾ ਦੀ ਲਪੇਟ ’ਚ ਆਉਣ ਦੀ ਖ਼ਬਰ ਆ ਰਹੀ ਹੈ। ਹਾਲਾਂਕਿ ਦੇਸ਼ ’ਚ ਟੀਕਾਕਰਨ ਵੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਪਰ ਕੋਰੋਨਾ ਆਪਣੇ ਪੈਰ ਤੇਜ਼ੀ ਨਾਲ ਪਸਾਰ ਰਿਹਾ ਹੈ।

 


Aarti dhillon

Content Editor Aarti dhillon