Kalki 2898 AD: ਅਦਾਕਾਰ ਰਜਨੀਕਾਂਤ ਨੇ ਕਲਕੀ ਫ਼ਿਲਮ ਨੂੰ ਦੱਸਿਆ ਸ਼ਾਨਦਾਰ, ਕਿਹਾ ਇੰਤਜ਼ਾਰ ਹੈ ਦੂਜੇ ਭਾਗ ਦਾ

Saturday, Jun 29, 2024 - 01:45 PM (IST)

Kalki 2898 AD: ਅਦਾਕਾਰ ਰਜਨੀਕਾਂਤ ਨੇ ਕਲਕੀ ਫ਼ਿਲਮ ਨੂੰ ਦੱਸਿਆ ਸ਼ਾਨਦਾਰ, ਕਿਹਾ ਇੰਤਜ਼ਾਰ ਹੈ ਦੂਜੇ ਭਾਗ ਦਾ

ਮੁੰਬਈ- ਅਮਿਤਾਭ ਬੱਚਨ, ਪ੍ਰਭਾਸ, ਦੀਪਿਕਾ ਪਾਦੂਕੋਣ ਅਤੇ ਕਮਲ ਹਾਸਨ ਦੀ ਫ਼ਿਲਮ 'ਕਲਕੀ 2898 ਏ.ਡੀ:' ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ਨੂੰ ਪਹਿਲੇ ਦਿਨ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ। ਦਰਸ਼ਕਾਂ ਦੇ ਨਾਲ-ਨਾਲ ਫ਼ਿਲਮੀ ਸਿਤਾਰੇ ਵੀ ਇਸ ਫ਼ਿਲਮ ਨੂੰ ਦੇਖ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਹਾਲ ਹੀ 'ਚ ਅਦਾਕਾਰ ਰਜਨੀਕਾਂਤ ਨੇ ਇਸ ਫ਼ਿਲਮ ਨੂੰ ਦੇਖ ਕੇ ਤਾਰੀਫ ਕੀਤੀ ਹੈ। ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ X ਹੈਂਡਲ ਤੋਂ ਪੋਸਟ ਸ਼ੇਅਰ ਕੀਤੀ ਹੈ।

 

 

ਰਜਨੀਕਾਂਤ ਨੇ ਐਕਸ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਫ਼ਿਲਮ 'ਕਲਕੀ 2898 ਏ.ਡੀ:' ਦੇਖੀ ਹੈ। ਅਤੇ ਵਾਹ! ਕਿੰਨੀ ਸ਼ਾਨਦਾਰ ਫ਼ਿਲਮ ਹੈ। ਨਿਰਦੇਸ਼ਕ ਨਾਗ ਅਸ਼ਵਿਨ ਨੇ ਭਾਰਤੀ ਸਿਨੇਮਾ ਨੂੰ ਇੱਕ ਵੱਖਰੇ ਪੱਧਰ 'ਤੇ ਪਹੁੰਚਾਇਆ ਹੈ। ਇਸ ਦੇ ਲਈ ਮੇਰੇ ਕਰੀਬੀ ਦੋਸਤ ਅਸ਼ਵਿਤ ਦੱਤ ਨੂੰ ਬਹੁਤ-ਬਹੁਤ ਵਧਾਈ। ਇਸ ਤੋਂ ਇਲਾਵਾ ਸੁਪਰਸਟਾਰ ਨੇ ਅਮਿਤਾਭ ਬੱਚਨ, ਪ੍ਰਭਾਸ, ਦੀਪਿਕਾ ਪਾਦੁਕੋਣ ਅਤੇ ਕਮਲ ਹਾਸਨ ਨੂੰ ਵੀ ਟੈਗ ਕਰਕੇ ਤਾਰੀਫ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ- ਹਿਨਾ ਖਾਨ ਦੀ ਬ੍ਰੈਸਟ ਕੈਂਸਰ ਦੀ ਪੋਸਟ 'ਤੇ ਅਦਾਕਾਰਾ ਮਹਿਮਾ ਚੌਧਰੀ ਨੇ ਕੀਤਾ ਕੁਮੈਂਟ, ਕਿਹਾ ਤੁਸੀਂ ਬਹੁਤ ਬਹਾਦਰ ਹੋ

ਰਜਨੀਕਾਂਤ ਨੇ ਅੱਗੇ ਲਿਖਿਆ, 'ਹੁਣ ਇਸ ਫ਼ਿਲਮ ਦੇ ਦੂਜੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਸਾਰੀ ਟੀਮ ਨੂੰ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ। ਇਸ ਫ਼ਿਲਮ ਦਾ ਨਿਰਦੇਸ਼ਨ ਨਾਗ ਅਸ਼ਵਿਨ ਨੇ ਕੀਤਾ ਹੈ। ਇਸ ਦਾ ਨਿਰਮਾਣ ਅਸ਼ਵਿਨ ਦੱਤ ਨੇ ਆਪਣੀਆਂ ਧੀਆਂ ਪ੍ਰਿਯੰਕਾ ਦੱਤ ਅਤੇ ਸਵਪਨਾ ਦੱਤ ਨਾਲ ਮਿਲ ਕੇ ਕੀਤਾ ਹੈ।
 


author

Priyanka

Content Editor

Related News