ਅਦਾਕਾਰ ਓਮ ਪੁਰੀ ਹੋਏ ਜ਼ਖਮੀ
Friday, May 13, 2016 - 03:35 PM (IST)

ਮੁੰਬਈ—ਫਿਲਮ ਦੀ ਸ਼ੂਟਿੰਗ ਦੇ ਦੌਰਾਨ ਅਦਾਕਾਰ ਓਮ ਪੁਰੀ ਦੀ ਕੂਹਣੀ ਤੇ ਸੱਟ ਲੱਗ ਗਈ, ਜਿਸ ਤੋਂ ਬਾਅਦ ਉਨਾਂ ਨੂੰ ਉਪਰੇਸ਼ਨ ਕਰਵਾਉਣਾ ਪਇਆ। ਅਦਾਕਾਰ ਨੇ ਕਿਹਾ, ਭੋਪਾਲ ''ਚ ਸ਼ੂਟਿੰਗ ''ਚ ਦੌੜਦੇ ਹੋਏ ਮੈਂ ਫਿਸਲ ਗਿਆ। ਇਸ ਨਾਲ ਮੇਰੀ ਕੂਹਣੀ ''ਤੇ ਸੱਟ ਲੱਗ ਗਈ। ਜਿਸ ਨਾਲ ਮੈਨੂੰ ਛੋਟਾ ਜਿਹਾ ਉਪਰੇਸ਼ਨ ਕਰਵਾਉਣਾ ਪਇਆ। ਮੈਂ 10 ਦਿਨ੍ਹਾਂ ''ਚ ਠੀਕ ਹੋ ਜਾਵਾਂਗਾ।
ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਫਿਲਮ ''ਦ ਜੰਗਲ ਬੁੱਕ'' ''ਚ ਬਗੀਰਾ ਨਾਮਕ ਕਿਰਦਾਰ ਨੂੰ ਆਪਣੀ ਅਵਾਜ਼ ਦਿੱਤੀ ਹੈ। ਇਸ ਫਿਲਮ ਨੇ ਦੁਨੀਆਂ ਭਰ ਦੀ ਵੱਡੀ ਸਫਲਤਾ ਹਾਸਲ ਕੀਤੀ। ਇਸ ਦੇ ਬਾਰੇ ''ਚ ਉਨ੍ਹਾਂ ਨੇ ਕਿਹਾ, ''ਇਸ ਲਈ ਮੈਨੂੰ ਕਾਫੀ ਪ੍ਰਸ਼ੰਸਾ ਸੁਣਨ ਨੂੰ ਮਿਲੀ ਹੈ।'' ਉਨ੍ਹਾਂ ਨੇ ਦੱਸਿਆ ਕਿ ਮੈਂ ਕਈ ਸੰਸਕਰਣ ਨੂੰ ਨਹੀਂ ਦੇਖਿਆ ਹੈ। ਅਗਰੇਜੀ ਸੰਸਕਰਣ ''ਚ ਵੀ ਬੇਹਤਰੀਨ ਕਲਾਕਾਰ ਹੈ। ਇਸ ਸਾਲ ਉਹ ਮੁਲਾਇਮ ਫਿਮਲ ਅਤੇ ''ਗਾਇਲ ਵਨਸ ਅਗੇਨ'' ਚ ਨਜ਼ਰ ਆਉਣਗੇ।