ਅਦਾਕਾਰ ਗੋਵਿੰਦਾ ਨੂੰ ਮਿਲ ਸਕਦੀ ਹੈ ਅੱਜ ਹਸਪਤਾਲ ਤੋਂ ਛੁੱਟੀ, ਹਾਲਤ ਸਥਿਰ

Wednesday, Oct 02, 2024 - 10:20 AM (IST)

ਅਦਾਕਾਰ ਗੋਵਿੰਦਾ ਨੂੰ ਮਿਲ ਸਕਦੀ ਹੈ ਅੱਜ ਹਸਪਤਾਲ ਤੋਂ ਛੁੱਟੀ, ਹਾਲਤ ਸਥਿਰ

ਮੁੰਬਈ- ਮੰਗਲਵਾਰ ਦੀ ਸਵੇਰ ਬਾਲੀਵੁੱਡ ਅਦਾਕਾਰ ਗੋਵਿੰਦਾ ਲਈ ਬਦਕਿਸਮਤੀ ਲੈ ਕੇ ਆਈ ਹੈ। ਇੱਕ ਗੋਲੀ ਗਲਤੀ ਨਾਲ ਉਨ੍ਹਾਂ ਦੇ ਆਪਣੇ ਰਿਵਾਲਵਰ ਤੋਂ ਚੱਲ ਗਈ ਅਤੇ ਗੋਲੀ ਉਨ੍ਹਾਂ ਦੀ ਲੱਤ 'ਚ ਜਾ ਵੱਜੀ। ਉਨ੍ਹਾਂ ਨੂੰ ਤੁਰੰਤ ਮੁੰਬਈ ਦੇ ਜੁਹੂ ਸਥਿਤ ਕ੍ਰਿਤੀ ਕੇਅਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਦੀ ਲੱਤ 'ਚ ਲੱਗੀ ਗੋਲੀ ਕੱਢ ਦਿੱਤੀ ਗਈ। ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਸੰਭਵ ਹੈ ਕਿ ਬੁੱਧਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ- Tripti Dimri ਦੇ ਪੋਸਟਰ 'ਤੇ ਔਰਤਾਂ ਨੇ ਲਗਾਈ ਕਾਲਖ਼, ਜਾਣੋ ਮਾਮਲਾ

ਗੋਵਿੰਦਾ ਦੇ ਸ਼ੂਟ ਹੋਣ ਦੀ ਖਬਰ ਸੁਣਦੇ ਹੀ ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਲੈ ਕੇ ਇੰਡਸਟਰੀ ਦੇ ਲੋਕਾਂ ਅਤੇ ਪ੍ਰਸ਼ੰਸਕਾਂ ਤੱਕ ਹਰ ਕੋਈ ਫਿਕਰਮੰਦ ਹੋ ਗਿਆ। ਦੇਰ ਰਾਤ ਤੱਕ ਹਸਪਤਾਲ ਵਿੱਚ ਲੋਕਾਂ ਦਾ ਆਉਣਾ-ਜਾਣਾ ਲੱਗਾ ਰਿਹਾ। ਗੋਵਿੰਦਾ ਦੇ ਹਸਪਤਾਲ 'ਚ ਭਰਤੀ ਹੋਣ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਭਤੀਜੇ ਕ੍ਰਿਸ਼ਨਾ ਅਭਿਸ਼ੇਕ ਦੀ ਪਤਨੀ ਕਸ਼ਮੀਰਾ ਸ਼ਾਹ ਉਨ੍ਹਾਂ ਨੂੰ ਮਿਲਣ ਪਹੁੰਚੀ, ਜਦੋਂ ਕਿ ਦੇਰ ਰਾਤ ਡੇਵਿਡ ਧਵਨ ਗੋਵਿੰਦਾ ਦਾ ਹਾਲ-ਚਾਲ ਪੁੱਛਣ ਪਹੁੰਚੇ। ਕਿਹਾ ਜਾਂਦਾ ਹੈ ਕਿ ਡੇਵਿਡ ਅਤੇ ਗੋਵਿੰਦਾ ਦੀ ਹਿੱਟ ਜੋੜੀ ਵਿਚਾਲੇ ਪਿਛਲੇ 10 ਸਾਲਾਂ ਤੋਂ ਦਰਾਰ ਚੱਲ ਰਹੀ ਸੀ ਪਰ ਨਿਰਦੇਸ਼ਕ ਉਨ੍ਹਾਂ ਨੂੰ ਮਿਲਣ ਤੋਂ ਖੁਦ ਨੂੰ ਰੋਕ ਨਹੀਂ ਸਕੇ। ਇਸ ਤੋਂ ਇਲਾਵਾ ਸ਼ਤਰੂਘਨ ਸਿਨਹਾ ਵੀ ਉਨ੍ਹਾਂ ਨੂੰ ਮਿਲਣ ਆਏ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News