ਕੋਰੋਨਾ ਵਾਇਰਸ ਤੋਂ ਬਚਣ ਲਈ ਰੋਜ਼ਾਨਾ ਇਹ ਕੰਮ ਕਰਦੇ ਹਨ ਅਦਾਕਾਰ ਧਰਮਿੰਦਰ

Monday, Jan 17, 2022 - 12:18 PM (IST)

ਕੋਰੋਨਾ ਵਾਇਰਸ ਤੋਂ ਬਚਣ ਲਈ ਰੋਜ਼ਾਨਾ ਇਹ ਕੰਮ ਕਰਦੇ ਹਨ ਅਦਾਕਾਰ ਧਰਮਿੰਦਰ

ਮੁੰਬਈ : ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਲੋਕਾਂ ਨੂੰ ਆਪਣੀ ਚਪੇਟ ’ਚ ਲੈ ਰਿਹਾ ਹੈ। ਆਮ ਲੋਕਾਂ ਤੋਂ ਲੈ ਕੇ ਖ਼ਾਸ ਤੱਕ ਬਹੁਤ ਸਾਰੇ ਲੋਕ ਇਸ ਮਹਾਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ। ਇਨ੍ਹਾਂ 'ਚ ਬਾਲੀਵੁੱਡ ਦੇ ਸਿਤਾਰੇ ਵੀ ਸ਼ਾਮਲ ਹਨ। ਹੁਣ ਤੱਕ ਬਾਲੀਵੁੱਡ ਦੇ ਕਈ ਸਿਤਾਰੇ ਕੋਰੋਨਾ ਵਾਇਰਸ ਦੀ ਚਪੇਟ ’ਚ ਆ ਚੁੱਕੇ ਹਨ। ਇਸ ਦੇ ਨਾਲ ਹੀ ਕਈ ਸਿਤਾਰੇ ਇਸ ਮਹਾਮਾਰੀ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਦਿੱਗਜ ਬਾਲੀਵੁੱਡ ਅਦਾਕਾਰ ਧਰਮਿੰਦਰ ਵੀ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।
ਉਹ ਹਰ ਰੋਜ਼ ਖ਼ੁਦ ਆਪਣੇ ਕੋਰੋਨਾ ਵਾਇਰਸ ਦੀ ਜਾਂਚ ਕਰਦੇ ਰਹਿੰਦੇ ਹਨ। ਧਰਮਿੰਦਰ ਨੇ ਹਾਲ ਹੀ 'ਚ ਇਕ ਅੰਗਰੇਜ਼ੀ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕੋਰੋਨਾ ਵਾਇਰਸ ਅਤੇ ਆਪਣੀ ਸਿਹਤ ਬਾਰੇ ਕਾਫ਼ੀ ਗੱਲਾਂ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਉਹ ਹਰ ਰੋਜ਼ ਸੈਰ ਕਰਦੇ ਹਨ ਅਤੇ ਆਪਣਾ ਕੋਰੋਨਾ ਟੈਸਟ ਕਰਵਾਉਂਦੇ ਹਨ।

PunjabKesari
ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਧਰਮਿੰਦਰ ਮੁੰਬਈ ਤੋਂ ਦੂਰ ਲੋਨਾਵਾਲਾ ਸਥਿਤ ਆਪਣੇ ਫਾਰਮ ਹਾਊਸ ’ਚ ਰਹਿੰਦੇ ਹਨ। ਉਹ ਕਵਿਤਾ ਲਿਖਣ 'ਚ ਰੁੱਝੇ ਰਹਿੰਦੇ ਹਨ। ਧਰਮਿੰਦਰ ਨੇ ਕਿਹਾ, ‘ਮੈਂ ਆਪਣੇ ਆਪ ਨੂੰ ਫਿੱਟ ਰੱਖਣ ਲਈ ਨਿਯਮਿਤ ਤੌਰ ’ਤੇ ਸੈਰ ਕਰਦਾ ਹਾਂ। ਮੈਂ ਦਮਨ 'ਚ ਸ਼ੂਟਿੰਗ ਕਰਨੀ ਸੀ ਪਰ ਮੈਂ ਇਸ ਨੂੰ ਰੱਦ ਕਰ ਦਿੱਤਾ। ਇਸ ਤੋਂ ਇਲਾਵਾ ਧਰਮਿੰਦਰ ਨੇ ਹੋਰ ਵੀ ਕਈ ਕੰਮ ਕੀਤੇ।
ਤੁਹਾਨੂੰ ਦੱਸ ਦੇਈਏ ਕਿ ਧਰਮਿੰਦਰ ਬਾਲੀਵੁੱਡ ਦੇ ਦਿੱਗਜ ਅਦਾਕਾਰਾਂ 'ਚੋਂ ਇਕ ਹਨ। ਫਿਲਮਾਂ ਤੋਂ ਇਲਾਵਾ ਉਹ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿਣ ਕਾਰਨ ਚਰਚਾ ’ਚ ਰਹਿੰਦੇ ਹਨ। ਧਰਮਿੰਦਰ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਖ਼ਾਸ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਨਾਲ ਹੀ ਉਹ ਆਪਣੀ ਜ਼ਿੰਦਗੀ ਬਾਰੇ ਵੀ ਖਾਸ ਖੁਲਾਸੇ ਕਰਦੇ ਰਹਿੰਦੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਧਰਮਿੰਦਰ ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਹਨ ਪਰ ਜਲਦ ਹੀ ਉਹ ਕਰਨ ਜੌਹਰ ਦੇ ਨਿਰਦੇਸ਼ਨ ’ਚ ਬਣ ਰਹੀ ਫਿਲਮ ‘ਰਾਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ’ਚ ਨਜ਼ਰ ਆਉਣਗੇ।

PunjabKesari
ਇਸ ਫਿਲਮ ’ਚ ਉਨ੍ਹਾਂ ਨਾਲ ਅਦਾਕਾਰ ਰਣਵੀਰ ਸਿੰਘ, ਆਲੀਆ ਭੱਟ, ਜਯਾ ਬੱਚਨ ਅਤੇ ਸ਼ਬਾਨਾ ਆਜ਼ਮੀ ਵੀ ਨਜ਼ਰ ਆਉਣਗੇ। ਫਿਲਮ ‘ਰੌਕੀ ਔਰ ਰਾਣੀ...।’ ਦੀ ਸ਼ੂਟਿੰਗ ਵੀ ਦਿੱਲੀ ’ਚ ਹੋ ਚੁੱਕੀ ਹੈ। ਇਸ ਤੋਂ ਇਲਾਵਾ ਧਰਮਿੰਦਰ ਜਲਦ ਹੀ ਆਪਣੀ ਹੋਮ ਪ੍ਰੋਡਕਸ਼ਨ ਫਿਲਮ ‘ਆਪਨੇ-2’ ’ਚ ਵੀ ਕੰਮ ਕਰਨਗੇ, ਜਿਸ ’ਚ ਸੰਨੀ ਦਿਓਲ, ਬੌਬੀ ਦਿਓਲ ਅਤੇ ਸੰਨੀ ਦਾ ਪੁੱਤਰ ਕਰਨ ਦਿਓਲ ਵੀ ਨਜ਼ਰ ਆਉਣਗੇ।


author

Aarti dhillon

Content Editor

Related News