ਅਦਾਕਾਰ ਧਰਮਿੰਦਰ ਨੇ ਲਗਵਾਈ ਕੋਰੋਨਾ ਵੈਕਸੀਨ, ਵੀਡੀਓ ਸਾਂਝੀ ਕਰਕੇ ਦਿੱਤਾ ਇਹ ਸੰਦੇਸ਼

Saturday, Mar 20, 2021 - 10:30 AM (IST)

ਅਦਾਕਾਰ ਧਰਮਿੰਦਰ ਨੇ ਲਗਵਾਈ ਕੋਰੋਨਾ ਵੈਕਸੀਨ, ਵੀਡੀਓ ਸਾਂਝੀ ਕਰਕੇ ਦਿੱਤਾ ਇਹ ਸੰਦੇਸ਼

ਮੁੰਬਈ: ਭਾਰਤ ’ਚ ਇਕ ਵਾਰ ਫਿਰ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਉੱਧਰ ਦੂਜੇ ਪਾਸੇ ਕੋਰੋਨਾ ਵੈਕਸੀਨ ਵੀ ਲਗਾਈ ਜਾ ਰਹੀ ਹੈ। ਬਾਲੀਵੁੱਡ ਦੇ ਕਈ ਸਿਤਾਰੇ ਵੈਕਸੀਨ ਦੀ ਡੋਜ ਲੈ ਚੁੱਕੇ ਹਨ। ਹੁਣ ਅਦਾਕਾਰ ਧਰਮਿੰਦਰ ਨੇ ਕੋਰੋਨਾ ਵੈਕਸੀਨ ਲਗਾਈ ਹੈ। ਧਰਮਿੰਦਰ ਨੇ ਇਕ ਵੀਡੀਓ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਧਰਮਿੰਦਰ ਨੇ ਸ਼ੁੱਕਰਵਾਰ ਨੂੰ ਆਪਣੇ ਟਵਿਟਰ ਹੈਂਡਲ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ’ਚ ਉਹ ਕੋਰੋਨਾ ਵੈਕਸੀਨ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਨਾਲ ਧਰਮਿੰਦਰ ਨੇ ਲਿਖਿਆ ‘ਟਵੀਟ ਕਰਦੇ ਕਰਦੇ... ਜੋਸ਼ ਆ ਗਿਆ...ਅਤੇ ਮੈਂ ਨਿਕਲ ਗਿਆ... ਵੈਕਸੀਨੇਸ਼ਨ ਲੈਣ...ਇਹ ਸ਼ੋਅ ਆਫ ਨਹੀਂ ਹੈ... ਸਗੋਂ ਤੁਹਾਨੂੰ ਪ੍ਰੇਰਣਾ ਦੇਣ ਲਈ ਹੈ ਦੋਸਤੋਂ ਕਿ੍ਰਪਾ ਕਰਕੇ ਆਪਣਾ ਧਿਆਨ ਰੱਖੋ’। 

 

ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਧਰਮਿੰਦਰ ਨੂੰ ਨਰਸ ਵੈਕਸੀਨ ਲਗਾ ਰਹੀ ਹੈ। ਉਹ ਵੈਕਸੀਨ ਲਗਾਉਣ ਤੋਂ ਬਾਅਦ ਨਰਸ ਨੂੰ ਆਸ਼ੀਰਵਾਦ ਦਿੰਦੇ ਹਨ। ਵੀਡੀਓ ’ਚ ਧਰਮਿੰਦਰ ਨੇ ਕਿਹਾ ਕਿ ਲਾਕਡਾਊਨ ਕਰਨਾ ਹੈ ਤਾਂ ਦੋ ਗਜ ਦੀ ਦੂਰੀ ਅਤੇ ਮਾਸਕ ਹੈ ਜ਼ਰੂਰੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੱਚਿਆਂ ਨੂੰ ਵੀ ਇਸ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਵੀ ਇਹ ਦੇਣੀ ਚਾਹੀਦੀ ਹੈ। 

 

PunjabKesari
ਦੱਸ ਦੇਈਏ ਕਿ ਧਰਮਿੰਦਰ ਤੋਂ ਪਹਿਲਾਂ ਸੈਫ ਅਲੀ ਖ਼ਾਨ, ਰਾਕੇਸ਼ ਰੋਸ਼ਨ, ਅਲਕਾ ਯਾਗਨਿਕ, ਸਤੀਸ਼ ਸ਼ਾਹ, ਹੇਮਾ ਮਾਲਿਨੀ, ਜਾਨੀ ਲੀਵਰ, ਕਮਲ ਹਸਨ, ਸ਼ਿਲਪਾ ਸ਼ਿਰੋਡਕਰ ਸਮੇਤ ਤਮਾਮ ਬਾਲੀਵੁੱਡ ਸਿਤਾਰਿਆਂ ਨੇ ਕੋਰੋਨਾ ਵੈਕਸੀਨ ਲਗਵਾ ਲਈ ਹੈ। 

ਨੋਟ: ਧਰਮਿੰਦਰ ਦੇ ਕੋਰੋਨਾ ਵੈਕਸੀਨ ਲਗਾਉਣ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  


author

Aarti dhillon

Content Editor

Related News