ਅਦਾਕਾਰ ਦਰਸ਼ਨ ਥੂਗੁਦੀਪ ਦੇ 15 ਸਾਲਾ ਬੇਟੇ ਨੇ ਇੱਕ ਲਿਖਿਆ ਭਾਵੁਕ ਨੋਟ

Friday, Jun 14, 2024 - 03:54 PM (IST)

ਅਦਾਕਾਰ ਦਰਸ਼ਨ ਥੂਗੁਦੀਪ ਦੇ 15 ਸਾਲਾ ਬੇਟੇ ਨੇ ਇੱਕ ਲਿਖਿਆ ਭਾਵੁਕ ਨੋਟ

ਮੁੰਬਈ- ਕੰਨੜ ਫ਼ਿਲਮ ਅਦਾਕਾਰ ਦਰਸ਼ਨ ਥੂਗੁਦੀਪ ਨੂੰ ਉਸ ਦੀ ਹੀ ਕਥਿਤ ਪ੍ਰਸ਼ੰਸਕ ਰੇਣੁਕਾ ਸਵਾਮੀ ਦੇ ਕਤਲ ਕੇਸ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਕਤਲ ਕਾਂਡ 'ਚ ਕੰਨੜ ਅਦਾਕਾਰ ਦੇ ਸ਼ਾਮਲ ਹੋਣ ਦੇ ਦੋਸ਼ਾਂ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਉਸ ਦੇ ਖਿਲਾਫ਼ ਆਪਣਾ ਗੁੱਸਾ ਜ਼ਾਹਰ ਕੀਤਾ। ਹੁਣ ਅਦਾਕਾਰ ਦੇ 15 ਸਾਲ ਦੇ ਬੇਟੇ ਵਿਨੀਸ਼ ਨੇ ਇੱਕ ਭਾਵੁਕ ਨੋਟ ਲਿਖਿਆ ਹੈ। ਇਸ ਨੋਟ 'ਚ ਨਫਰਤ ਭਰੀਆਂ ਟਿੱਪਣੀਆਂ ਕਰਨ ਵਾਲੇ ਲੋਕਾਂ ਦੀ ਆਲੋਚਨਾ ਕੀਤੀ ਗਈ ਹੈ। ਅਦਾਕਾਰ ਦੇ ਬੇਟੇ ਨੇ ਲਿਖਿਆ ਕਿ ਉਸ ਨਾਲ ਬਦਸਲੂਕੀ ਕਰਨ ਨਾਲ ਕੁਝ ਨਹੀਂ ਬਦਲੇਗਾ, ਖ਼ਾਸ ਤੌਰ 'ਤੇ ਜਦੋਂ ਉਸ ਦਾ ਪਰਿਵਾਰ ਮੁਸ਼ਕਲ ਦੌਰ 'ਚੋਂ ਗੁਜ਼ਰ ਰਿਹਾ ਹੈ।

PunjabKesari

ਵਿਨੀਸ਼ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਨੋਟ ਲਿਖਿਆ ਹੈ। ਉਸ ਨੇ ਲਿਖਿਆ, 'ਮੇਰੇ ਪਿਤਾ ਪ੍ਰਤੀ ਮਾੜੀਆਂ ਟਿੱਪਣੀਆਂ ਅਤੇ ਇਤਰਾਜ਼ਯੋਗ ਭਾਸ਼ਾ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਤੁਸੀਂ ਇਹ ਨਹੀਂ ਸੋਚਿਆ ਕਿ ਮੈਂ ਇੱਕ 15 ਸਾਲ ਦਾ ਬੱਚਾ ਹਾਂ ਜਿਸ ਦੀਆਂ ਭਾਵਨਾਵਾਂ ਵੀ ਹਨ। ਇਸ ਔਖੇ ਸਮੇਂ 'ਚ ਜਦੋਂ ਮੇਰੇ ਮਾਤਾ-ਪਿਤਾ ਨੂੰ ਸਹਾਰੇ ਦੀ ਲੋੜ ਹੈ, ਮੈਨੂੰ ਸਰਾਪ ਦੇਣ ਨਾਲ ਕੁਝ ਨਹੀਂ ਬਦਲੇਗਾ।

ਇਹ ਖ਼ਬਰ ਵੀ ਪੜ੍ਹੋ- ਟੀ.ਵੀ. ਦੀ ਫੇਮਸ ਅਦਾਕਾਰਾ ਨੇ ਯੂਨੀਕ ਤਰੀਕੇ ਨਾਲ ਕੀਤੀ ਪ੍ਰੈਗਨੈਂਸੀ ਦੀ ਅਨਾਊਸਮੈਂਟ


ਦੱਸ ਦੇਈਏ ਕਿ 11 ਜੂਨ ਨੂੰ ਰੇਣੂਕਾ ਸਵਾਮੀ ਦੀ ਹੱਤਿਆ ਦੇ ਦੋਸ਼ 'ਚ ਦਰਸ਼ਨ ਅਤੇ ਉਸ ਦੇ ਕਰੀਬੀ ਦੋਸਤ ਪਵਿੱਤਰਾ ਗੌੜਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਕਾਰਨ ਉਸ ਨੇ ਗੁੱਸੇ 'ਚ ਆ ਕੇ ਉਸ ਨਾਲ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਸੀ । ਮ੍ਰਿਤਕ ਦੀ ਲਾਸ਼ 9 ਜੂਨ ਨੂੰ ਬੈਂਗਲੁਰੂ ਦੇ ਸੁਮਨਹੱਲੀ ਨੇੜੇ ਇੱਕ ਨਾਲੇ ਵਿੱਚੋਂ ਬਰਾਮਦ ਹੋਈ ਸੀ। ਅਦਾਕਾਰ ਦਰਸ਼ਨ 'ਤੇ ਰੇਣੂਕਾ ਸਵਾਮੀ ਦੀ ਹੱਤਿਆ ਕਰਨ ਲਈ ਇੱਕ ਸਮੂਹ ਨੂੰ ਵੱਡੀ ਰਕਮ ਦੇਣ ਦਾ ਦੋਸ਼ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਨਾਲੇ 'ਚ ਸੁੱਟਿਆ ਗਿਆ ਸੀ ਤਾਂ ਉਹ ਉਥੇ ਮੌਜੂਦ ਸੀ।


author

Harinder Kaur

Content Editor

Related News