ਕੋਰੋਨਾ ਦੀ ਚਪੇਟ ''ਚ ਆਏ ਅਦਾਕਾਰ ਚਿਰੰਜੀਵੀ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

Wednesday, Jan 26, 2022 - 03:39 PM (IST)

ਕੋਰੋਨਾ ਦੀ ਚਪੇਟ ''ਚ ਆਏ ਅਦਾਕਾਰ ਚਿਰੰਜੀਵੀ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਮੁੰਬਈ- ਸਾਊਥ ਮੇਗਾਸਟਾਰ ਚਿਰੰਜੀਵੀ ਨੇ ਆਪਣੇ ਦਮਦਾਰ ਅੰਦਾਜ਼ ਨਾਲ ਨਾ ਸਿਰਫ ਫਿਲਮ ਇੰਡਸਟਰੀ ਸਗੋਂ ਲੋਕਾਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾਈ ਹੈ। ਦੁਨੀਆ ਭਰ 'ਚ ਉਨ੍ਹਾਂ ਦੇ ਲੱਖਾਂ ਦੀ ਗਿਣਤੀ 'ਚ ਪ੍ਰਸ਼ੰਸਕ ਹਨ ਪਰ ਹਾਲ ਹੀ 'ਚ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਕ ਚਿੰਤਿਤ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਚਿਰੰਜੀਵੀ ਕੋਰੋਨਾ ਦਾ ਸ਼ਿਕਾਰ ਹੋ ਗਏ ਹਨ। ਇਸ ਗੱਲ ਦੀ ਪੁਸ਼ਟੀ ਸੁਪਰਸਟਾਰ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਦਿੱਤੀ ਹੈ। 

PunjabKesari
ਚਿਰੰਜੀਵੀ ਨੇ ਟਵੀਟ ਕਰਕੇ ਲਿਖਿਆ ਕਿ-'ਪ੍ਰਿਯ ਪ੍ਰਸ਼ੰਸਕ ਸਭ ਸਾਵਧਾਨੀਆਂ ਦੇ ਬਾਵਜੂਦ ਮੇਰੀ ਕੋਵਿਡ ਰਿਪੋਰਟ ਪਾਜ਼ੇਟਿਵ ਆਈ ਹੈ। ਹਾਲਾਂਕਿ ਮੈਨੂੰ ਕੱਲ੍ਹ ਰਾਤ ਤੋਂ ਹਲਕੇ ਲੱਛਣ ਮਹਿਸੂਸ ਹੋ ਰਹੇ ਹਨ। ਮੈਂ ਘਰ 'ਚ ਰਹਿ ਰਿਹਾ ਹੈ ਅਤੇ ਉਨ੍ਹਾਂ ਸਭ ਨੂੰ ਕੋਵਿਡ ਟੈਸਟ ਕਰਵਾਉਣ ਦੀ ਬੇਨਤੀ ਕਰਦਾ ਹਾਂ ਜੋ ਪਿਛਲੇ ਕੁਝ ਦਿਨਾਂ ਤੋਂ ਮੇਰੇ ਸੰਪਰਕ 'ਚ ਆਏ ਹਨ। ਇਸ ਜਾਣਕਾਰੀ ਤੋਂ ਬਾਅਦ ਟਵੀਟ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆ ਆ ਰਹੀਆਂ ਹਨ ਅਤੇ ਉਹ ਜਲਦ ਹੀ ਅਦਾਕਾਰ ਦੀ ਚੰਗੀ ਸਿਹਤ ਦੀ ਕਾਮਨਾ ਕਰ ਰਹੇ ਹਨ।
ਵਰਕਫਰੰਟ ਦੀ ਗੱਲ ਕਰੀਏ ਤਾਂ ਚਿਰੰਜੀਵੀ ਜਲਦ ਹੀ ਫਿਲਮ 'ਆਚਾਰਿਆ' 'ਚ ਨਜ਼ਰ ਆਉਣਗੇ। ਫਿਲਮ 'ਚ ਚਿਰੰਜੀਵੀ ਤੋਂ ਇਲਾਵਾ ਰਾਮਚਰਨ, ਕਾਜਲ ਅਗਰਵਾਲ ਅਤੇ ਸੋਨੂੰ ਸੂਦ ਵੀ ਨਜ਼ਰ ਆਉਣਗੇ।


author

Aarti dhillon

Content Editor

Related News