ਮਾਂ ਨੂੰ ਯਾਦ ਕਰਕੇ ਭਾਵੁਕ ਹੋਏ ਅਦਾਕਾਰ ਅਰਜੁਨ ਕਪੂਰ, ਆਖੀ ਇਹ ਗੱਲ

Thursday, Nov 26, 2020 - 01:54 PM (IST)

ਮਾਂ ਨੂੰ ਯਾਦ ਕਰਕੇ ਭਾਵੁਕ ਹੋਏ ਅਦਾਕਾਰ ਅਰਜੁਨ ਕਪੂਰ, ਆਖੀ ਇਹ ਗੱਲ

ਮੁੰਬਈ: ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਆਪਣੀ ਮਾਂ ਮੋਨਾ ਕਪੂਰ ਦੇ ਬਹੁਤ ਕਰੀਬ ਸਨ। ਅਰਜੁਨ ਹਮੇਸ਼ਾ ਮਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ। ਹਾਲ ਹੀ 'ਚ ਅਰਜੁਨ ਨੇ ਮਾਂ ਦੇ ਸੰਘਰਸ਼ ਨੂੰ ਯਾਦ ਕਰਕੇ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਜੋ ਵਾਇਰਲ ਹੋ ਰਹੀ ਹੈ। 

PunjabKesari
ਅਰਜੁਨ ਨੇ ਆਪਣੇ ਇੰਸਟਾਗ੍ਰਾਮ 'ਤੇ ਜਾਪਾਨੀ ਫਿਲਾਸਫਰ 'ਡੇਸਾਕੂ ਇਕੇਦਾ' ਦੀ ਇਕ ਪੋਸਟ ਸ਼ੇਅਰ ਕੀਤੀ। ਜਿਸ 'ਚ ਮਾਂ ਦੇ ਪਿਆਰ ਦੇ ਮੁੱਲਾਂ ਨੂੰ ਬਿਆਨ ਕੀਤਾ ਗਿਆ ਹੈ। ਪੋਸਟ 'ਚ ਲਿਖਿਆ ਕਿ ਆਪਣੀ ਮਾਂ ਦੁਆਰਾ ਕੀਤੇ ਗਏ ਪਿਆਰ ਨੂੰ ਕਦੇ ਨਾ ਭੁਲਾਣਾ। ਉਹ ਚੀਜ਼ਾਂ ਨੂੰ ਵੀ ਨਹੀਂ ਜੋ ਉਨ੍ਹਾਂ ਨੇ ਤੁਹਾਡੇ ਲਈ ਕੀਤੀਆਂ ਹਨ। ਮੈਂ ਹੁਣ ਸਮਝ ਚੁੱਕਾ ਹਾਂ ਕਿ ਜੋ ਲੋਕ ਆਪਣੇ ਦਿਮਾਗ 'ਚ ਮਾਂ ਦੀ ਪਿਆਰੀ ਜਿਹੀ ਤਸਵੀਰ ਰੱਖਦੇ ਹਨ ਉਹ ਕਿਤੇ ਨਹੀਂ ਜਾਂਦੇ। ਅਸੀਂ ਸਾਰੇ ਖ਼ੁਸ਼ੀ ਅਤੇ ਸ਼ਾਂਤੀ ਦੇ ਮਾਰਗ 'ਤੇ ਇਕੱਠੇ ਚੱਲਾਂਗੇ। ਪੋਸਟ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ਜ਼ਿੰਦਗੀ ਦੀ ਸੱਚਾਈ, ਮਾਂ ਦਾ ਪਿਆਰ, ਕਰੁਣਾ ਅਤੇ ਸ਼ਾਂਤੀ। ਫੈਨਜ਼ ਇਸ ਪੋਸਟ ਨੂੰ ਖ਼ੂਬ ਲਾਈਕ ਕਰ ਰਹੇ ਹਾਂ। 

PunjabKesari
ਇਸ 'ਤੇ ਆਯੁਸ਼ਮਾਨ ਖੁਰਾਨਾ ਅਤੇ ਤਾਹਿਰਾ ਕਸ਼ਯੱਪ ਨੇ ਕੁਮੈਂਟ ਕੀਤਾ ਹੈ। ਆਯੁਸ਼ਮਾਨ ਨੇ ਹੱਥ ਜੋੜਣ ਵਾਲੀ ਇਮੋਜੀ ਅਤੇ ਤਾਹਿਰਾ ਨੇ ਦਿਲ ਵਾਲੀ ਇਮੋਜੀ ਭੇਜੀ ਹੈ। 

PunjabKesari
ਕੰਮ ਦੀ ਗੱਲ ਕਰੀਏ ਤਾਂ ਅਰਜੁਨ ਬਹੁਤ ਛੇਤੀਂ ਫਿਲਮ 'ਭੂਤ ਪੁਲਿਸ' 'ਚ ਨਜ਼ਰ ਆਉਣ ਵਾਲੇ ਹਨ। ਅਰਜੁਨ ਹਿਮਾਚਲ 'ਚ ਇਸ ਫ਼ਿਲਮ ਦੀ ਸ਼ੂਟਿੰਗ 'ਚ ਬਿੱਜ਼ੀ ਹਨ। ਪਵਨ ਕ੍ਰਿਪਲਾਨੀ ਇਸ ਫ਼ਿਲਮ ਨੂੰ ਨਿਰਦੇਸ਼ਿਤ ਕਰ ਰਹੇ ਹਨ। ਅਦਾਕਾਰਾ ਯਾਮੀ ਗੌਤਮ, ਸੈਫ ਅਲੀ ਖ਼ਾਨ ਅਤੇ ਜੈਕਲੀਨ ਵੀ ਇਸ ਫ਼ਿਲਮ 'ਚ ਮੁੱਖ ਭੂਮਿਕਾ 'ਚ ਹਨ।

PunjabKesari


author

Aarti dhillon

Content Editor

Related News