ਅਭਿਨੇਤਾ ਅਨੁਪਮ ਖੇਰ ਨੇ PM ਮੋਦੀ ਨਾਲ ਕੀਤੀ ਖ਼ਾਸ ਮੁਲਾਕਾਤ, ਮਾਂ ਵਲੋਂ ਭੇਜਿਆ ਤੋਹਫ਼ਾ ਕੀਤਾ ਭੇਟ

Sunday, Apr 24, 2022 - 12:09 PM (IST)

ਅਭਿਨੇਤਾ ਅਨੁਪਮ ਖੇਰ ਨੇ PM ਮੋਦੀ ਨਾਲ ਕੀਤੀ ਖ਼ਾਸ ਮੁਲਾਕਾਤ, ਮਾਂ ਵਲੋਂ ਭੇਜਿਆ ਤੋਹਫ਼ਾ ਕੀਤਾ ਭੇਟ

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਨੁਪਮ ਖੇਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਆਪਣੀ ਮਾਂ ਵਲੋਂ ਭੇਜੀ ਰੁਦਰਾਕਸ਼ ਦੀ ਮਾਲਾ ਵੀ ਉਨ੍ਹਾਂ ਨੂੰ ਦਿੱਤੀ। ਇਸ ਮੁਲਾਕਾਤ ਦੀ ਜਾਣਕਾਰੀ ਅਨੁਪਮ ਖੇਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ। ਅਭਿਨੇਤਾ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਤਿਕਾਰਯੋਗ ਮੋਦੀ ਜੀ ਤੁਸੀਂ ਦੇਸ਼ਵਾਸੀਆਂ ਲਈ ਦਿਨ ਰਾਤ ਜੋ ਮਿਹਨਤ ਕਰ ਰਹੇ ਹੋ, ਉਹ ਸਾਰਿਆਂ ਲਈ ਪ੍ਰੇਰਣਾਦਾਇਕ ਹੈ। ਉਨ੍ਹਾਂ ਕਿਹਾ ਕਿ ਜਿਸ ਸ਼ਰਧਾ ਨਾਲ ਤੁਸੀਂ ਮੇਰੀ ਮਾਂ ਵਲੋਂ ਭੇਜੀ ਗਈ ਰੁਦਰਾਕਸ਼ ਦੀ ਮਾਲਾ ਸਵੀਕਾਰ ਕੀਤੀ ਹੈ, ਉਹ ਸਾਨੂੰ ਹਮੇਸ਼ਾ ਯਾਦ ਰਹੇਗੀ। ਜੈ ਹੋ, ਜੈ ਹਿੰਦ

PunjabKesari

PunjabKesari
ਜ਼ਿਕਰਯੋਗ ਹੈ ਕਿ ਇਸ ਮੁਲਾਕਾਤ ਬਾਰੇ ਜਿੱਥੇ ਅਨੁਪਮ ਖੇਰ ਨੇ ਟਵੀਟ ਕਰਕੇ ਮੋਦੀ ਜੀ ਦਾ ਧੰਨਵਾਦ ਕੀਤਾ, ਉੱਥੇ ਹੀ PM ਮੋਦੀ ਨੇ ਅਭਿਨੇਤਾ ਦੇ ਟਵੀਟ ਦਾ ਜਵਾਬ ਦਿੰਦਿਆਂ ਕਿਹਾ ਕਿ ਬਹੁਤ-ਬਹੁਤ ਧੰਨਵਾਦ ਅਨੁਪਮ ਖੇਰ ਜੀ। ਤੁਹਾਡੀ ਮਾਤਾ ਜੀ ਵਲੋਂ ਭੇਜੀ ਇਹ ਮਾਲਾ ਅਤੇ ਦੇਸ਼ਵਾਸੀਆਂ ਦਾ ਆਸ਼ੀਰਵਾਦ ਹੀ ਹੈ, ਜਿਹੜਾ ਮੈਨੂੰ ਭਾਰਤ ਮਾਤਾ ਦੇ ਸੇਵਾ ਕਰਨ ਲਈ ਲਗਾਤਾਰ ਉਤਸ਼ਾਹਿਤ ਕਰਦਾ ਹੈ। ਇਸ ਮੌਕੇ ਅਨੁਪਮ ਖੇਰ ਨੇ ਪ੍ਰਧਾਨ ਮੰਤਰੀ ਨਾਲ ਆਪਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ।

PunjabKesari


author

Anuradha

Content Editor

Related News