55 ਦਿਨਾਂ ਬਾਅਦ ਹਸਪਤਾਲ ਤੋਂ ਡਿਸਚਾਰਜ ਹੋਏ ਅਨਿਰੁਧ ਦਵੇ, ਖੁਸ਼ੀ ਜ਼ਾਹਿਰ ਕਰਦੇ ਹੋਏ ਕੀਤਾ ਪ੍ਰਸ਼ੰਸਕਾਂ ਦਾ ਧੰਨਵਾਦ

Sunday, Jun 27, 2021 - 10:35 AM (IST)

55 ਦਿਨਾਂ ਬਾਅਦ ਹਸਪਤਾਲ ਤੋਂ ਡਿਸਚਾਰਜ ਹੋਏ ਅਨਿਰੁਧ ਦਵੇ, ਖੁਸ਼ੀ ਜ਼ਾਹਿਰ ਕਰਦੇ ਹੋਏ ਕੀਤਾ ਪ੍ਰਸ਼ੰਸਕਾਂ ਦਾ ਧੰਨਵਾਦ

ਮੁੰਬਈ- ਕੋਰੋਨਾ ਵਾਇਰਸ ਨੂੰ ਮਾਤ ਦੇਣ ਵਾਲੇ ਅਦਾਕਾਰ ਅਨਿਰੁਧ ਦਵੇ ਪੂਰੀ ਤਰ੍ਹਾਂ ਤੰਦਰੁਸਤ ਹਨ। ਉਨ੍ਹਾਂ ਨੂੰ 55 ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਮਿਲੀ ਹੈ। ਜਿਸ ਤੋਂ ਬਾਅਦ ਹਸਪਤਾਲ ਦਾ ਪੂਰਾ ਸਟਾਫ ਉਨ੍ਹਾਂ ਨੂੰ ਛੱਡਣ ਲਈ ਬਾਹਰ ਆਇਆ। ਇਸ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ। ਅਨਿਰੁਧ ਭੁਪਾਲ ਦੇ ਇੱਕ ਹਸਪਤਾਲ ‘ਚ ਪਿਛਲੇ ਦੋ ਮਹੀਨਿਆਂ ਤੋਂ ਜ਼ਿੰਦਗੀ ਦੀ ਜੰਗ ਲੜ ਰਹੇ ਸਨ।

 

 ਟਵਿੱਟਰ ‘ਤੇ ਆਪਣਾ ਹਾਲ ਬਿਆਨ ਕਰਦੇ ਹੋਏ ਅਦਾਕਾਰ ਨੇ ਲਿਖਿਆ ਸੀ ਕਿ ‘ਮੇਰੇ ਲਈ ਇਹ ਇਮੋਸ਼ਨਲ ਪਲ ਹੈ। ਮੈਂ 55 ਦਿਨਾਂ ਬਾਅਦ ਡਿਸਚਾਰਜ ਹੋਇਆ ਹਾਂ, ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ। ਤੁਹਾਡਾ ਸਭ ਦਾ ਬਹੁਤ ਧੰਨਵਾਦ ਆਕਸੀਜ਼ਨ ਨਹੀਂ ਹੁਣ ਖ਼ੁਦ ਦੇ ਸਾਹ ਲੈ ਰਿਹਾ ਹਾਂ। ਜ਼ਿੰਦਗੀ ਆ ਰਿਹਾ ਹਾਂ ਮੈਂ’।

PunjabKesari
ਦੱਸ ਦਈਏ ਕਿ ਅਦਾਕਾਰ ਦੇ ਕੋਰੋਨਾ ਵਾਇਰਸ ਦੀ ਲਪੇਟ ‘ਚ ਆਉਣ ਕਾਰਨ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ। ਅਦਾਕਾਰ ਦਾ ਦੋ ਮਹੀਨੇ ਦਾ ਪੁੱਤਰ ਸੀ, ਉਨ੍ਹਾਂ ਦੀ ਪਤਨੀ ਸ਼ੁਭੀ ਆਹੁਜਾ ਵੀ ਵਾਰ-ਵਾਰ ਉਨ੍ਹਾਂ ਦੀ ਸਿਹਤ ਲਈ ਅਰਦਾਸਾਂ ਕਰ ਰਹੀ ਸੀ।


author

Aarti dhillon

Content Editor

Related News