ਰਣਵੀਰ ਸਿੰਘ ਦੇ ਸਟਾਈਲ ਦੇ ਦੀਵਾਨੇ ਹੋਏ ਅਦਾਕਾਰ ਅਨਿਲ ਕਪੂਰ

Monday, Mar 21, 2016 - 05:18 PM (IST)

 ਰਣਵੀਰ ਸਿੰਘ ਦੇ ਸਟਾਈਲ ਦੇ ਦੀਵਾਨੇ ਹੋਏ ਅਦਾਕਾਰ ਅਨਿਲ ਕਪੂਰ

ਮੁੰਬਈ—ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨਿਲ ਕਪੂਰ, ਰਣਵੀਰ ਸਿੰਘ ਦੇ ਸਟਾਈਲ ਦੇ ਦੀਵਾਨੇ ਹੋ ਗਏ ਹਨ। ਅਨਿਲ ਨੇ ਰਣਵੀਰ ਦੇ ਨਾਲ ਪਿਛਲੇ ਸਾਲ ਰਿਲੀਜ਼ ਹੋਈ ਫਿਲਮ ''ਦਿਲ ਧੜਕਨੇ ਦੋ'' ''ਚ ਕੰਮ ਕੀਤਾ ਸੀ। ਅਨਿਲ ਕਪੂਰ ਨੂੰ ਬਾਲੀਵੁੱਡ ਦੇ ਸਟਾਈਲਿਸ਼ ਅਭਿਨੇਤਾਵਾਂ ''ਚ ਸ਼ੁਮਾਰ ਕੀਤਾ ਜਾਂਦਾ ਹੈ ਪਰ ਉਹ ਰਣਵੀਰ ਸਿੰਘ ਤੋਂ ਪ੍ਰਭਾਵਿਤ ਹਨ। ਅਨਿਲ ਅਤੇ ਰਣਵੀਰ ਨੇ ਇਕ ਪ੍ਰੋਗਰਾਮ ''ਚ ਮੰਚ ਸਾਂਝਾ ਕੀਤਾ। ਅਨਿਲ ਨੇ ਇਸ ਪ੍ਰੋਗਰਾਮ ''ਚ ਦੋਵਾਂ ਦੀ ਮੌਜੂਦਗੀ ਵਾਲੀ ਇਕ ਫੋਟੋ ਪੋਸਟ ਕੀਤੀ। ਅਨਿਲ ਨੇ ਟਵਿੱਟਰ ''ਤੇ ਲਿਖਿਆ ਹੈ ਕਿ ਰਣਵੀਰ ਪਜਾਮਾ ਹੋਵੇ, ਸੂਟ ਹੋਵੇ ਜਾਂ ਚੱਪਲ ਹੋਵੇ, ਤੁਹਾਡਾ ਸਟਾਈਲ ਸਭ ਤੋਂ ਕੂਲ ਹੈ।


Related News