60 ਸਾਲ ਦੀ ਉਮਰ 'ਚ ਵੀ ਬੇਹੱਦ ਖ਼ੂਬਸੂਰਤ ਹੈ ਜੈਕੀ ਸ਼ਰਾਫ ਦੀ ਪਤਨੀ ਆਇਸ਼ਾ ਸ਼ਰਾਫ (ਤਸਵੀਰਾਂ)

Saturday, May 15, 2021 - 05:48 PM (IST)

60 ਸਾਲ ਦੀ ਉਮਰ 'ਚ ਵੀ ਬੇਹੱਦ ਖ਼ੂਬਸੂਰਤ ਹੈ ਜੈਕੀ ਸ਼ਰਾਫ ਦੀ ਪਤਨੀ ਆਇਸ਼ਾ ਸ਼ਰਾਫ (ਤਸਵੀਰਾਂ)


ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਜੈਕੀ ਸ਼ਰਾਫ, ਉਸ ਦਾ ਪੁੱਤਰ ਟਾਈਗਰ ਸ਼ਰਾਫ, ਧੀ ਕ੍ਰਿਸ਼ਨਾ ਸ਼ਰਾਫ, ਇੱਥੋਂ ਤੱਕ ਕਿ ਟਾਈਗਰ ਦੀ ਪ੍ਰੇਮਿਕਾ ਦਿਸ਼ਾ ਪਟਾਨੀ ਵੀ ਸੁਰਖੀਆਂ ਵਿੱਚ ਰਹਿੰਦੀ ਹੈ। ਸਿਰਫ਼ ਜੈਕੀ ਸ਼ਰਾਫ ਦੀ ਪਤਨੀ ਆਇਸ਼ਾ ਸ਼ਰਾਫ ਦੀ ਚਰਚਾ ਘੱਟ ਹੁੰਦੀ ਹੈ। ਜਦੋਂ ਕਿ ਜੈਕੀ ਸ਼ਰਾਫ ਦੀ ਪਤਨੀ ਆਇਸ਼ਾ ਸ਼ਰਾਫ ਇੱਕ ਮਾਡਲ-ਅਭਿਨੇਤਰੀ ਰਹੀ ਹੈ ਅਤੇ ਹੁਣ ਇੱਕ ਨਿਰਮਾਤਾ ਹੈ।

PunjabKesari
ਆਇਸ਼ਾ ਸ਼ਰਾਫ ਗਲੈਮਰ ਵਰਲ਼ਡ ਦੀ ਇਕ ਮਾਡਲ ਅਤੇ ਅਦਾਕਾਰਾ ਦੀ ਮਸ਼ਹੂਰ ਹਸਤੀ ਵੀ ਰਹਿ ਚੁੱਕੀ ਹੈ। ਉਹ ਸੁੰਦਰ ਹੋਣ ਤੋਂ ਇਲਾਵਾ, ਸਟੰਟ ਅਤੇ ਐਕਸ਼ਨ 'ਚ ਵੀ ਮਾਹਰ ਹੈ।

PunjabKesari
ਆਇਸ਼ਾ ਸ਼ਰਾਫ ਨੇ ਸਾਲ 1984 ਵਿੱਚ ਰਿਲੀਜ਼ ਹੋਈ ਫਿਲਮ ‘ਤੇਰੀ ਬਾਂਹੋ ਮੇਂ’ ਵਿੱਚ ਕੰਮ ਕੀਤਾ ਹੈ। ਇਸ ਫਿਲਮ ਵਿੱਚ ਉਸ ਨੇ ਮੋਹਨੀਸ਼ ਬਹਿਲ ਨਾਲ ਕੰਮ ਕੀਤਾ ਸੀ।

PunjabKesari
ਆਇਸ਼ਾ ਸ਼ਰਾਫ ਨੇ ਆਪਣੇ ਪਤੀ ਜੈਕੀ ਦੇ ਨਾਲ ਮਿਲ ਕੇ 'ਜੈਕੀ ਸ਼ਰਾਫ ਐਂਟਰਟੇਨਮੈਂਟ ਲਿਮਟਿਡ' ਨਾਮ ਦੀ ਇਕ ਪ੍ਰੋਡਕਸ਼ਨ ਕੰਪਨੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਇਸ ਬੈਨਰ ਹੇਠ ਕਈ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ। 

PunjabKesari
ਆਇਸ਼ਾ ਸ਼ਰਾਫ 60 ਸਾਲ ਦੀ ਉਮਰ ਵਿੱਚ ਵੀ ਫਿੱਟ ਅਤੇ ਖ਼ੂਬਸੂਰਤ ਹੈ। ਆਇਸ਼ਾ ਦੇ ਆਨ-ਸਕ੍ਰੀਨ ਵਾਪਸੀ ਨੂੰ ਲੈ ਕੇ ਅਟਕਲਾਂ ਹਨ।

PunjabKesari
80 ਦੇ ਦਹਾਕੇ ਵਿਚ ਸਫ਼ਲਤਾ ਨੂੰ ਚੁੰਮ ਰਹੇ ਜੈਕੀ ਸ਼ਰਾਫ ਨੂੰ ਪਹਿਲੀ ਨਜ਼ਰ ਵਿੱਚ ਆਇਸ਼ਾ ਨਾਲ ਪਿਆਰ ਹੋ ਗਿਆ ਪਰ ਉਹ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕਰ ਸਕੇ ਕਿਉਂਕਿ ਆਇਸ਼ਾ ਬਹੁਤ ਛੋਟੀ ਸੀ।

PunjabKesari
ਇਕ ਪਾਸੇ ਜੈਕੀ ਸ਼ਰਾਫ ਨੂੰ ਆਇਸ਼ਾ ਨਾਲ ਡੂੰਘਾ ਪਿਆਰ ਸੀ ਅਤੇ ਦੂਜੇ ਪਾਸੇ ਉਸ ਦੀ ਫ਼ਿਲਮੀ ਜ਼ਿੰਦਗੀ ਵੀ ਸਿਖ਼ਰ ਉਤੇ ਜਾ ਰਹੀ ਸੀ। ਜੈਕੀ ਸ਼ਰਾਫ ਨੇ ਸਟਾਰਡਮ ਦੇ ਸਿਖਰ 'ਤੇ 1987 ਵਿਚ ਆਇਸ਼ਾ ਦੇ ਜਨਮਦਿਨ 'ਤੇ ਉਸ ਨਾਲ ਵਿਆਹ ਕੀਤਾ ਸੀ।

PunjabKesari
ਟਾਈਗਰ ਵੀ ਆਪਣੇ ਮਾਪਿਆਂ ਦੀ ਤਰਜ਼ 'ਤੇ ਬਾਲੀਵੁੱਡ ਵਿਚ ਵੀ ਆਪਣੀ ਇਕ ਖ਼ਾਸ ਜਗ੍ਹਾ ਬਣਾ ਰਹੇ ਹਨ।

PunjabKesari
ਟਾਈਗਰ ਸ਼ਰਾਫ ਆਪਣੀ ਮਾਂ ਆਇਸ਼ਾ ਦੇ ਬਹੁਤ ਨਜ਼ਦੀਕ ਹਨ। ਆਇਸ਼ਾ ਵੀ ਟਾਈਗਰ ਨੂੰ ਆਪਣਾ ਦੂਜਾ ਪਿਆਰ ਦੱਸਦੀ ਹੈ।

PunjabKesari


author

Aarti dhillon

Content Editor

Related News