ਅਭਿਸ਼ੇਕ ਬੱਚਨ ਨੇ ਨਿਰਾਸ਼ ਹੋ ਕੇ ਕੀਤਾ ਸੀ ਇੰਡਸਟਰੀ ਛੱਡਣ ਦਾ ਫ਼ੈਸਲਾ, ਫਿਰ...
Friday, Nov 29, 2024 - 02:47 PM (IST)
ਮੁੰਬਈ : ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਐਸ਼ਵਰਿਆ ਨਾਲ ਉਸ ਦੇ ਵੱਖ ਹੋਣ ਦੀਆਂ ਖ਼ਬਰਾਂ ਜ਼ੋਰ ਫੜ ਰਹੀਆਂ ਹਨ। ਹਾਲ ਹੀ 'ਚ ਇਕ ਈਵੈਂਟ 'ਚ ਐਸ਼ਵਰਿਆ ਦੇ ਨਾਂ ’ਚ ਬੱਚਨ ਨਜ਼ਰ ਨਹੀਂ ਆਇਆ, ਜਿਸ ਤੋਂ ਬਾਅਦ ਲੋਕਾਂ 'ਚ ਚਰਚਾ ਸ਼ੁਰੂ ਹੋ ਗਈ। ਅਭਿਸ਼ੇਕ ਬੱਚਨ ਨੇ ਵੀ ਆਪਣੇ ਫਿਲਮੀ ਕਰੀਅਰ 'ਚ ਨਿਰਾਸ਼ਾਜਨਕ ਦੌਰ ਦੇਖਿਆ ਹੈ। ਜਦੋਂ ਉਸ ਦੀਆਂ ਫਿਲਮਾਂ ਨੂੰ ਦਰਸ਼ਕਾਂ ਦਾ ਪਿਆਰ ਨਹੀਂ ਮਿਲ ਰਿਹਾ ਸੀ ਤਾਂ ਉਸ ਨੇ ਐਕਟਿੰਗ ਛੱਡਣ ਦਾ ਫ਼ੈਸਲਾ ਕਰ ਲਿਆ ਸੀ। ਬਿੱਗ ਬੀ ਦਾ ਬੇਟਾ ਅਭਿਸ਼ੇਕ ਕਈ ਮਸ਼ਹੂਰ ਫਿਲਮਾਂ ਦਾ ਹਿੱਸਾ ਰਹਿ ਚੁੱਕਿਆ ਹੈ। ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਆਈ ਵਾਂਟ ਟੂ ਟਾਕ' ਰਿਲੀਜ਼ ਹੋਈ। ਇਸ ਦੀ ਪ੍ਰਮੋਸ਼ਨ ਦੌਰਾਨ ਉਨ੍ਹਾਂ ਨੇ ਉਹ ਘਟਨਾ ਯਾਦ ਕੀਤੀ, ਜਦੋਂ ਨਿਰਾਸ਼ ਹੋ ਕੇ ਫਿਲਮ ਇੰਡਸਟਰੀ ਛੱਡਣ ਦਾ ਫੈਸਲਾ ਕਰ ਲਿਆ ਸੀ।
ਅਭਿਸ਼ੇਕ ਨੇ ਗਲਾਟਾ ਪਲੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੇਰੀਆਂ ਫਿਲਮਾਂ ਲਗਾਤਾਰ ਫਲਾਪ ਹੋ ਰਹੀਆਂ ਹਨ, ਜਿਸ ਤੋਂ ਬਾਅਦ ਮੇਰੀ ਅਦਾਕਾਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ। ਆਲੋਚਨਾਵਾਂ ਦਾ ਮੇਰੇ 'ਤੇ ਅਸਰ ਪੈ ਰਿਹਾ ਸੀ। ਉਸ ਸਮੇਂ ਮੈਂ ਵੱਡੇ ਨਿਰਦੇਸ਼ਕਾਂ ਨਾਲ ਕੰਮ ਕਰ ਰਿਹਾ ਸੀ। ਇਸ ਕਰਕੇ ਮੈਨੂੰ ਲੱਗਿਆ ਕਿ ਉਹ ਮੈਨੂੰ ਚੰਗਾ ਸਿਖਾਉਣਗੇ। ਹਾਲਾਂਕਿ ਸਮੇਂ ਨਾਲ ਕੁਝ ਵੀ ਨਹੀਂ ਬਦਲ ਰਿਹਾ ਸੀ।
ਇਹ ਵੀ ਪੜ੍ਹੋ- ਸਰਦੀਆਂ 'ਚ ਸ਼ਹਿਦ ਸਣੇ ਇਨ੍ਹਾਂ 8 ਚੀਜ਼ਾਂ ਨੂੰ ਬਣਾਓ ਰੂਟੀਨ ਦਾ ਹਿੱਸਾ, ਬੀਮਾਰੀਆਂ ਤੋਂ ਰਹੋਗੇ ਦੂਰ
ਐਕਟਿੰਗ ਛੱਡਣ ਦਾ ਬਣਾ ਲਿਆ ਸੀ ਮਨ
ਅਭਿਸ਼ੇਕ ਬੱਚਨ ਨੇ ਕਿਹਾ, 'ਮੈਂ ਆਪਣੇ ਪਿਤਾ ਤੋਂ ਸਮਾਂ ਮੰਗਿਆ ਸੀ ਕਿ ਸਾਨੂੰ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ। ਮੈਨੂੰ ਲੱਗਦਾ ਸੀ ਕਿ ਮੈਨੂੰ ਐਕਟਿੰਗ ਲਈ ਨਹੀਂ ਬਣਾਇਆ ਗਿਆ ਸੀ। ਮੈਂ ਜੋ ਵੀ ਕੰਮ ਕਰਦਾ ਹਾਂ, ਉਹ ਸਹੀ ਢੰਗ ਨਾਲ ਨਹੀਂ ਹੋ ਰਿਹਾ। ਮੈਂ ਹਰ ਤਰ੍ਹਾਂ ਦੀਆਂ ਫਿਲਮਾਂ ਕੀਤੀਆਂ ਹਨ ਪਰ ਕੋਈ ਨਤੀਜਾ ਨਹੀਂ ਮਿਲ ਰਿਹਾ। ਸ਼ਾਇਦ ਹੁਣ ਮੈਨੂੰ ਆਪਣੇ ਆਪ ਨੂੰ ਸੱਚ ਦੱਸਣਾ ਚਾਹੀਦਾ ਹੈ ਕਿ ਮੈਂ ਅਦਾਕਾਰੀ ਲਈ ਨਹੀਂ ਬਣਿਆ ਤੇ ਮੈਨੂੰ ਕੋਈ ਹੋਰ ਕੰਮ ਲੱਭਣਾ ਚਾਹੀਦਾ।
ਇਹ ਵੀ ਪੜ੍ਹੋ- ਕਿੱਥੋਂ ਤੇ ਕਿਵੇਂ ਭਾਰਤ ਆਈ 'ਜਲੇਬੀ'? ਜਾਣੋ ਕੀ ਹੈ ਇਸ ਮਠਿਆਈ ਦਾ ਇਤਿਹਾਸ
ਅਮਿਤਾਭ ਬੱਚਨ ਨੇ ਦਿੱਤੀ ਇਹ ਸਲਾਹ
ਬਾਲੀਵੁੱਡ 'ਚ ਬਿੱਗ ਬੀ ਦੇ ਨਾਂ ਨਾਲ ਮਸ਼ਹੂਰ ਅਮਿਤਾਭ ਬੱਚਨ (Amitabh Bachchan) ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਉਣਾ ਚੰਗੀ ਤਰ੍ਹਾਂ ਜਾਣਦੇ ਹਨ। ਅਭਿਸ਼ੇਕ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਸੀਨੀਅਰ ਹੋਣ ਨਾਤੇ ਬਹੁਤ ਚੰਗੀ ਸਲਾਹ ਦਿੱਤੀ ਸੀ, ਜਿਸ ਕਾਰਨ ਉਹ ਫਿਲਮ ਇੰਡਸਟਰੀ 'ਚ ਕੰਮ ਕਰਦੇ ਰਹੇ। ਉਨ੍ਹਾਂ ਦੱਸਿਆ, 'ਮੇਰੇ ਪਿਤਾ ਨੇ ਮੈਨੂੰ ਕਿਹਾ ਸੀ ਕਿ ਸੀਨੀਅਰ ਹੋਣ ਦੇ ਨਾਤੇ ਮੈਂ ਸਲਾਹ ਦੇ ਰਿਹਾ ਹਾਂ ਕਿ ਤੈਨੂੰ ਅਜੇ ਵੀ ਬਹੁਤ ਕੁਝ ਸਿੱਖਣ ਦੀ ਲੋੜ ਹੈ। ਹਾਲਾਂਕਿ ਮੈਂ ਤੁਹਾਡੀ ਹਰ ਫਿਲਮ ਵਿਚ ਸੁਧਾਰ ਨੂੰ ਸਪੱਸ਼ਟ ਤੌਰ 'ਤੇ ਦੇਖ ਸਕਦਾ ਹਾਂ। ਤੇਰੇ ਅੰਦਰ ਸ਼ਾਨਦਾਰ ਅਦਾਕਾਰ ਛੁਪਿਆ ਹੋਇਆ ਹੈ। ਤੁਸੀਂ ਖ਼ੁਦ ਨੂੰ ਕਿੰਨਾ ਚੰਗਾ ਬਣਾ ਸਕਦੇ ਹੋ, ਇਹ ਪੂਰੀ ਤਰ੍ਹਾਂ ਤੁਹਾਡੇ 'ਤੇ ਨਿਰਭਰ ਕਰਦਾ ਹੈ। ਜੋ ਵੀ ਫਿਲਮ ਮਿਲੇ, ਉਸ ਨੂੰ ਸਾਈਨ ਕਰੋ ਤੇ ਸਖਤ ਮਿਹਨਤ ਕਰੋ। ਮੈਂ ਵੀ ਕੁਝ ਅਜਿਹਾ ਹੀ ਕੀਤਾ।
ਇਹ ਵੀ ਪੜ੍ਹੋ-ਹੁਣ ਨਹੀਂ ਰਹੇਗੀ ਮਰਦਾਨਾ ਕਮਜ਼ੋਰੀ, ਐਵੇਂ ਨਾ ਹੋਵੋ ਸ਼ਰਮਿੰਦਾ, ਬਸ ਅਪਣਾਓ ਇਹ ਪੁਰਾਤਨ ਤਰੀਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ