ਅਭਿਸ਼ੇਕ ਬੱਚਨ ਨੇ ਖਰੀਦਿਆ ਨਵਾਂ ਘਰ, ਪਿਤਾ ਅਮਿਤਾਭ ਦੇ ਬੰਗਲੇ ਨੇੜੇ ਹੈ ਲਗਜ਼ਰੀ ਅਪਾਰਟਮੈਂਟ

Friday, Sep 20, 2024 - 10:03 AM (IST)

ਅਭਿਸ਼ੇਕ ਬੱਚਨ ਨੇ ਖਰੀਦਿਆ ਨਵਾਂ ਘਰ, ਪਿਤਾ ਅਮਿਤਾਭ ਦੇ ਬੰਗਲੇ ਨੇੜੇ ਹੈ ਲਗਜ਼ਰੀ ਅਪਾਰਟਮੈਂਟ

ਮੁੰਬਈ- ਅਦਾਕਾਰ ਅਭਿਸ਼ੇਕ ਬੱਚਨ ਹਿੰਦੀ ਫਿਲਮ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਹਨ। ਉਹ ਅਨੁਭਵੀ ਅਦਾਕਾਰ ਅਮਿਤਾਭ ਬੱਚਨ ਅਤੇ ਜਯਾ ਬੱਚਨ ਦੇ ਪੁੱਤਰ ਹਨ ਅਤੇ ਸਾਬਕਾ ਮਿਸ ਵਰਲਡ ਐਸ਼ਵਰਿਆ ਰਾਏ ਨਾਲ ਵਿਆਹੇ ਹੋਏ ਹਨ। ਅਭਿਸ਼ੇਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਰਫਿਊਜੀ' ਨਾਲ ਕੀਤੀ ਅਤੇ ਹੌਲੀ-ਹੌਲੀ ਇੰਡਸਟਰੀ 'ਚ ਆਪਣੀ ਜਗ੍ਹਾ ਬਣਾ ਲਈ। ਅਭਿਸ਼ੇਕ ਬੱਚਨ ਦੀ ਨਿੱਜੀ ਜ਼ਿੰਦਗੀ ਹਮੇਸ਼ਾ ਚਰਚਾ ਦਾ ਵਿਸ਼ਾ ਰਹੀ ਹੈ ਅਤੇ ਹਾਲ ਹੀ 'ਚ ਜੇਕਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਨਵਾਂ ਅਪਾਰਟਮੈਂਟ ਖਰੀਦਿਆ ਹੈ।

ਇਹ ਖ਼ਬਰ ਵੀ ਪੜ੍ਹੋ -ਕੀ ਉਰਵਸ਼ੀ ਰੌਤੇਲਾ ਕਰ ਰਹੀ ਹੈ ਰਿਸ਼ਭ ਪੰਤ ਨੂੰ ਡੇਟ?

ਰਿਪੋਰਟ ਮੁਤਾਬਕ ਅਭਿਸ਼ੇਕ ਬੱਚਨ ਦਾ ਨਵਾਂ ਅਪਾਰਟਮੈਂਟ 'ਬੱਚਨ ਪਰਿਵਾਰ' ਦੇ 'ਜਲਸਾ' ਬੰਗਲੇ ਦੇ ਕੋਲ ਹੈ। ਲੈਣ-ਦੇਣ ਦੀ ਜਾਣਕਾਰੀ ਅਜੇ ਜਨਤਕ ਨਹੀਂ ਕੀਤੀ ਗਈ ਹੈ। ਖਬਰਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੱਚਨ ਪਰਿਵਾਰ ਦੇ ਘਰ ਦੇ ਆਲੇ-ਦੁਆਲੇ ਪੰਜ ਘਰ ਹਨ ਅਤੇ ਕੁਝ ਫਲੈਟ ਉਨ੍ਹਾਂ ਦੇ ਨਾਂ 'ਤੇ ਵੀ ਹਨ। ਕੁਝ ਮਹੀਨੇ ਪਹਿਲਾਂ ਖਬਰ ਆਈ ਸੀ ਕਿ ਅਭਿਸ਼ੇਕ ਬੱਚਨ ਨੇ ਮੁੰਬਈ ਦੇ ਬੋਰੀਵਲੀ ਸਥਿਤ ਓਬਰਾਏ ਸਕਾਈ ਸਿਟੀ ਪ੍ਰੋਜੈਕਟ 'ਚ 6 ਅਪਾਰਟਮੈਂਟ ਖਰੀਦੇ ਹਨ।

ਇਹ ਖ਼ਬਰ ਵੀ ਪੜ੍ਹੋ -Abdu Rozik ਨੇ ਕਿਉਂ ਤੋੜਿਆ ਰਿਸ਼ਤਾ ? ਖੁਦ ਕੀਤਾ ਖੁਲਾਸਾ

ਫਿਲਹਾਲ ਅਭਿਸ਼ੇਕ ਬੱਚਨ, ਉਨ੍ਹਾਂ ਦੀ ਪਤਨੀ ਐਸ਼ਵਰਿਆ ਰਾਏ ਅਤੇ ਬੇਟੀ ਆਰਾਧਿਆ ਬੱਚਨ ਆਪਣੇ ਮਾਤਾ-ਪਿਤਾ ਜਯਾ ਬੱਚਨ ਅਤੇ ਅਮਿਤਾਭ ਬੱਚਨ ਨਾਲ ਜਲਸਾ 'ਚ ਰਹਿ ਰਹੇ ਹਨ। ਅਭਿਨੇਤਾ ਨੂੰ ਆਖਰੀ ਵਾਰ ਫਿਲਮ 'ਘੂਮਰ' 'ਚ ਦੇਖਿਆ ਗਿਆ ਸੀ, ਜਿਸ 'ਚ ਸਿਆਮੀ ਖੈਰ ਅਤੇ ਸ਼ਬਾਨਾ ਆਜ਼ਮੀ ਦੀਆਂ ਵੀ ਖਾਸ ਭੂਮਿਕਾਵਾਂ ਹਨ। ਉਹ ਅਗਲੀ ਫਿਲਮ 'ਬੀ ਹੈਪੀ' 'ਚ ਨਜ਼ਰ ਆਉਣਗੇ, ਜਿਸ 'ਚ ਉਹ ਸਿੰਗਲ ਪਿਤਾ ਦੀ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਪਹਿਲਾ ਪੋਸਟਰ ਮਾਰਚ 'ਚ ਰਿਲੀਜ਼ ਹੋਇਆ ਸੀ। ਫਿਲਮ 'ਚ ਇਨਾਇਤ ਵਰਮਾ ਨੇ ਉਨ੍ਹਾਂ ਦੀ ਬੇਟੀ ਦਾ ਕਿਰਦਾਰ ਨਿਭਾਇਆ ਹੈ। ਪੋਸਟ ਦੇ ਕੈਪਸ਼ਨ 'ਚ ਲਿਖਿਆ ਹੈ, ‘ਇਕ ਸਿੰਗਲ ਪਿਤਾ ਦੀ ਕਹਾਣੀ, ਜਿਸ ਦੀ ਹੋਣਹਾਰ ਬੇਟੀ ਦੇਸ਼ ਦੇ ਸਭ ਤੋਂ ਵੱਡੇ ਡਾਂਸ ਰਿਐਲਿਟੀ ਸ਼ੋਅ 'ਚ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ।'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News