ਅਭਿਸ਼ੇਕ ਬੱਚਨ ਨੇ ਇਸ ਖ਼ਾਸ ਅੰਦਾਜ਼ ’ਚ ਕੀਤੀ ਪ੍ਰਸ਼ੰਸਕਾਂ ਨੂੰ ਮਾਸਕ ਪਾਉਣ ਦੀ ਅਪੀਲ

Thursday, Apr 15, 2021 - 12:24 PM (IST)

ਅਭਿਸ਼ੇਕ ਬੱਚਨ ਨੇ ਇਸ ਖ਼ਾਸ ਅੰਦਾਜ਼ ’ਚ ਕੀਤੀ ਪ੍ਰਸ਼ੰਸਕਾਂ ਨੂੰ ਮਾਸਕ ਪਾਉਣ ਦੀ ਅਪੀਲ

ਮੁੰਬਈ: ਦੇਸ਼ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਹਾਲਾਤ ਕਾਬੂ ਤੋਂ ਬਾਹਰ ਹੋ ਰਹੇ ਹਨ। ਅਜਿਹੇ ’ਚ ਸਰਕਾਰ ਤੋਂ ਲੈ ਕੇ ਨੇਤਾ ਅਤੇ ਅਭਿਨੇਤਾ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਬਣਾਏ ਰੱਖਣ ਅਤੇ ਮਾਸਕ ਪਾਉਣ ਦੀ ਅਪੀਲ ਕਰ ਰਹੇ ਹਨ। ਹੁਣ ਇਸ ਲਿਸਟ ’ਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਭਿਸ਼ੇਕ ਬੱਚਨ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਉਨ੍ਹਾਂ ਨੇ ਵੀ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰ ਪ੍ਰਸ਼ੰਸਕਾਂ ਨੂੰ ਮਾਸਕ ਪਾਉਣ ਦੀ ਅਪੀਲ ਕੀਤੀ ਹੈ। 


ਅਭਿਸ਼ੇਕ ਬੱਚਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਸੈਲਫੀ ਸਾਂਝੀ ਕੀਤੀ ਹੈ ਜਿਸ ’ਚ ਉਹ ਚਿਹਰੇ ’ਤੇ ਮਾਸਕ ਅਤੇ ਐਨਕ ਲਗਾਏ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਅਦਾਕਾਰ ਨੇ ਕੈਪਸ਼ਨ ’ਚ ਲਿਖਿਆ ਕਿ ‘ਪਲੀਜ਼, ਪਲੀਜ਼, ਪਲੀਜ਼ ਮਾਸਕ ਪਾ ਕੇ ਰੱਖੋ। ਜੇਕਰ ਆਪਣੇ ਲਈ ਨਹੀਂ ਤਾਂ ਆਪਣੇ ਪਰਿਵਾਰ, ਬਜ਼ੁਰਗਾਂ, ਦੋਸਤਾਂ ਅਤੇ ਚਾਹੁਣ ਵਾਲਿਆਂ ਲਈ ਤਾਂ ਜ਼ਰੂਰ ਸੋਚੋ। ਅਭਿਸ਼ੇਕ ਬੱਚਨ ਦੀ ਇਹ ਪੋਸਟ ਖ਼ੂਬ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕ ਕੁਮੈਂਟ ਕਰਕੇ ਇਸ ’ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। 

PunjabKesari
ਦੱਸ ਦੇਈਏ ਕਿ ਅਭਿਸ਼ੇਕ ਬੱਚਨ ਬਾਲੀਵੁੱਡ ਇੰਡਸਟਰੀ ’ਚੋਂ ਸਭ ਤੋਂ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੇ ਪਿਤਾ ਅਤੇ ਅਦਾਕਾਰ ਅਮਿਤਾਭ ਬੱਚਨ, ਪਤਨੀ ਐਸ਼ਵਰਿਆ ਅਤੇ ਧੀ ਅਰਾਧਿਆ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਹਾਲਾਂਕਿ ਕੁਝ ਦਿਨਾਂ ਤੱਕ ਇਲਾਜ ਤੋਂ ਬਾਅਦ ਉਨ੍ਹਾਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਸੀ। ਕੋਰੋਨਾ ਮੁਕਤ ਹੋਣ ਤੋਂ ਬਾਅਦ ਅਭਿਸ਼ੇਕ ਪ੍ਰਸ਼ੰਸਕ ਦੇ ਵਿਚਕਾਰ ਕੋਰੋਨਾ ਨਿਯਮਾਂ ਦਾ ਪਾਲਨ ਕਰਨ ਲਈ ਜਾਗਰੂਕਤਾ ਫੈਲਾਉਣ ਦਾ ਕੰਮ ਕਰ ਰਹੇ ਹਨ। 


author

Aarti dhillon

Content Editor

Related News