ਅਭਿਸ਼ੇਕ ਬੱਚਨ ਅਤੇ ਅਦਾਕਾਰਾ ਨਿਮਰਤ ਕੌਰ ਨੇ ਆਪਣੀ ਲਵ ਲਾਈਫ਼ ਬਾਰੇ ਕੀਤਾ ਖੁਲਾਸਾ

Tuesday, Oct 22, 2024 - 12:46 PM (IST)

ਅਭਿਸ਼ੇਕ ਬੱਚਨ ਅਤੇ ਅਦਾਕਾਰਾ ਨਿਮਰਤ ਕੌਰ ਨੇ ਆਪਣੀ ਲਵ ਲਾਈਫ਼ ਬਾਰੇ ਕੀਤਾ ਖੁਲਾਸਾ

ਮੁੰਬਈ- ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਵਿਚਾਲੇ ਦਰਾਰ ਦੀਆਂ ਅਫਵਾਹਾਂ ਲਗਾਤਾਰ ਜਾਰੀ ਹਨ। ਕੁਝ ਦਿਨ ਪਹਿਲਾਂ ਇਹ ਅਫਵਾਹਾਂ ਵੀ ਫੈਲ ਰਹੀਆਂ ਸੀ ਕਿ ਉਨ੍ਹਾਂ ਦੇ ਵੱਖ ਹੋਣ ਦਾ ਕਾਰਨ ਬਾਲੀਵੁੱਡ ਅਦਾਕਾਰਾ ਨਿਮਰਤ ਕੌਰ ਹੈ। ਨਿਮਰਤ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਹੁਣ ਨੇਟੀਜ਼ਨਸ ਦਾ ਸਾਹਮਣਾ ਕਰਨ ਤੋਂ ਬਾਅਦ ਨਿਮਰਤ ਕੌਰ ਨੇ ਇੱਕ ਇੰਟਰਵਿਊ ਵਿੱਚ ਆਪਣੀ ਲਵ ਲਾਈਫ ਬਾਰੇ ਖੁਲਾਸਾ ਕੀਤਾ ਹੈ।ਇੱਕ ਇੰਟਰਵਿਊ ਵਿੱਚ ਅਭਿਸ਼ੇਕ ਬੱਚਨ ਅਤੇ ਨਿਮਰਤ ਕੌਰ ਤੋਂ ਉਨ੍ਹਾਂ ਦੀ ਸਕੂਲ ਟਾਈਮ ਲਵ ਲਾਈਫ ਬਾਰੇ ਪੁੱਛਿਆ ਗਿਆ ਸੀ। ਇਸ ਸਵਾਲ ਦੀ ਸ਼ੁਰੂਆਤ ਅਭਿਸ਼ੇਕ ਬੱਚਨ ਨਾਲ ਹੋਈ ਸੀ। ਅਭਿਸ਼ੇਕ ਤੋਂ ਸਕੂਲ ਵਿੱਚ ਉਨ੍ਹਾਂ ਦੇ ਪਹਿਲੇ ਪਿਆਰ ਬਾਰੇ ਪੁੱਛਿਆ ਗਿਆ, ਤਾਂ ਜਵਾਬ 'ਚ ਅਦਾਕਾਰ ਨੇ ਜ਼ੀਨਤ ਅਮਾਨ ਦਾ ਨਾਂ ਲਿਆ।

ਇਹ ਖ਼ਬਰ ਵੀ ਪੜ੍ਹੋ -'ਕਬੂਲ ਹੈ' ਦੀ ਫੇਮ ਅਦਾਕਾਰਾ ਬਣਨ ਜਾ ਰਹੀ ਹੈ ਲਾੜੀ? ਇਸ ਦਿਨ ਲਵੇਗੀ 7 ਫੇਰੇ

ਐਸ਼ਵਰਿਆ ਤੋਂ ਪਹਿਲਾ ਅਭਿਸ਼ੇਕ ਇਸ ਨਾਲ ਕਰਦੇ ਸਨ ਪਿਆਰ
ਇੰਟਰਵਿਊ ਦੌਰਾਨ ਅਦਾਕਾਰ ਨੂੰ ਪੁੱਛਿਆ ਗਿਆ ਕਿ ਕੀ ਕੋਈ ਸਕੂਲ ਅਧਿਆਪਕ ਸੀ ਜਿਸ ਨਾਲ ਤੁਹਾਨੂੰ ਪਿਆਰ ਹੋਇਆ ਸੀ? ਤਾਂ ਇਸ ਸਵਾਲ 'ਤੇ ਅਭਿਸ਼ੇਕ ਨੇ ਕਿਹਾ ਕਿ ਸਿਰਫ਼ ਜ਼ੀਨਤ ਅਮਾਨ। ਉਹ ਬਹੁਤ ਚੰਗੀ ਸੀ। ਮੈਂ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਸੀ। ਇਸ ਦੌਰਾਨ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਉਨ੍ਹਾਂ ਕੋਲ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ? ਤਾਂ ਅਭਿਸ਼ੇਕ ਨੇ ਹਾਂ ਵਿੱਚ ਜਵਾਬ ਦਿੱਤਾ। ਅਦਾਕਾਰ ਨੇ ਕਿਹਾ ਕਿ ਜਦੋਂ ਫ਼ਿਲਮ ਮਹਾਨ ਦੀ ਸ਼ੂਟਿੰਗ ਕਾਠਮੰਡੂ 'ਚ ਹੋ ਰਹੀ ਸੀ, ਤਾਂ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਮੈਂ ਉਨ੍ਹਾਂ ਨੂੰ ਪਿਆਰ ਕਰਦਾ ਹਾਂ।

ਨਿਮਰਤ ਨੇ ਆਪਣੇ ਪਿਆਰ ਬਾਰੇ ਕੀਤਾ ਖੁਲਾਸਾ
ਇੰਟਰਵਿਊ ਦੌਰਾਨ ਨਿਮਰਤ ਨੇ ਵੀ ਆਪਣੇ ਬਚਪਨ ਦੇ ਪਿਆਰ ਬਾਰੇ ਖੁਲਾਸਾ ਕੀਤਾ ਹੈ। ਅਦਾਕਾਰਾ ਨੇ ਗੱਲ ਕਰਦੇ ਹੋਏ ਕਿਹਾ ਕਿ ਮੈਂ ਜ਼ਿਆਦਾ ਕੁਝ ਨਹੀਂ ਦੱਸਣਾ ਚਾਹਾਂਗੀ, ਕਿਉਂਕਿ ਉਹ ਵਿਆਹੇ ਹੋਏ ਹਨ ਅਤੇ ਬੱਚੇ ਵੀ ਹਨ। ਇਸ ਲਈ ਇਹ ਕਹਿਣਾ ਠੀਕ ਨਹੀਂ ਹੋਵੇਗਾ। ਬਹੁਤ ਜ਼ੋਰ ਪਾਉਣ ਤੋਂ ਬਾਅਦ ਅਦਾਕਾਰਾ ਨੇ ਆਪਣੇ ਸਕੂਲ ਦੇ ਪਿਆਰ ਬਾਰੇ ਥੋੜਾ ਜਿਹਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਹ ਪੜ੍ਹਿਆ-ਲਿਖਿਆ ਸੀ, ਥੋੜ੍ਹਾ ਸ਼ਰਮੀਲਾ ਅਤੇ ਬਹੁਤ ਮਿੱਠਾ ਸੀ। ਉਹ ਮੈਨੂੰ ਕੈਮਿਸਟਰੀ ਪੜ੍ਹਾਉਂਦਾ ਸੀ। ਕੈਮਿਸਟਰੀ ਵਿੱਚ ਮੇਰੀ ਮਦਦ ਕਰਦਾ ਸੀ। ਉਸ ਦੇ ਵਾਲ ਬਹੁਤ ਸੋਹਣੇ ਸਨ। ਮੈਨੂੰ ਅਜੇ ਵੀ ਉਹ ਪਸੰਦ ਹੈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰ ਅਨਿਲ ਕਪੂਰ ਨੇ ਠੁਕਰਾਇਆ ਪਾਨ ਮਸਾਲੇ ਦਾ ਵਿਗਿਆਪਨ, ਫੈਨਜ਼ ਨੇ ਕੀਤੀ ਤਾਰੀਫ਼

ਇਸ ਦੌਰਾਨ ਨਿਮਰਤ ਨੂੰ ਮਜ਼ਾਕ 'ਚ ਪੁੱਛਿਆ ਗਿਆ ਕਿ ਤੁਹਾਡਾ ਰਿਸ਼ਤਾ ਅੱਗੇ ਕਿਉਂ ਨਹੀਂ ਵਧਿਆ, ਤਾਂ ਇਸ 'ਤੇ ਨਿਮਰਤ ਮੁਸਕਰਾਉਂਦੀ ਹੈ ਅਤੇ ਕਹਿੰਦੀ ਹੈ ਕਿ ਕਿਸ ਨੇ ਕਿਹਾ ਕਿ ਸਾਡਾ ਰਿਸ਼ਤਾ ਅੱਗੇ ਨਹੀਂ ਵਧਿਆ। ਨਿਮਰਤ ਦਾ ਇਹ ਜਵਾਬ ਸੁਣ ਕੇ ਅਭਿਸ਼ੇਕ ਹੈਰਾਨ ਹੋ ਜਾਂਦੇ ਹਨ। ਦਰਅਸਲ, ਇਹ ਇੰਟਰਵਿਊ ਪੁਰਾਣੀ ਹੈ, ਜਿਸ ਸਮੇਂ ਅਭਿਸ਼ੇਕ ਬੱਚਨ ਅਤੇ ਨਿਮਰਤ ਕੌਰ ਆਪਣੀ ਫਿਲਮ 'ਦਸਵੀਂ' ਦੇ ਪ੍ਰਮੋਸ਼ਨ ਲਈ ਗਏ ਸਨ, ਜਿੱਥੇ ਦੋਵਾਂ ਤੋਂ ਇਹ ਸਵਾਲ ਪੁੱਛੇ ਗਏ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Priyanka

Content Editor

Related News