ਅਭਿਨਵ ਸ਼ੁਕਲਾ ਦਾ ਹੈਰਾਨੀਜਨਕ ਖ਼ੁਲਾਸਾ, ਕਿਹਾ ''ਕਈ ਸਾਲਾਂ ਤੋਂ ਇਸ ਗੰਭੀਰ ਬਿਮਾਰੀ ਦਾ ਹੋ ਰਿਹੈ ਸ਼ਿਕਾਰ''

Monday, Aug 09, 2021 - 05:54 PM (IST)

ਅਭਿਨਵ ਸ਼ੁਕਲਾ ਦਾ ਹੈਰਾਨੀਜਨਕ ਖ਼ੁਲਾਸਾ, ਕਿਹਾ ''ਕਈ ਸਾਲਾਂ ਤੋਂ ਇਸ ਗੰਭੀਰ ਬਿਮਾਰੀ ਦਾ ਹੋ ਰਿਹੈ ਸ਼ਿਕਾਰ''

ਨਵੀਂ ਦਿੱਲੀ (ਬਿਊਰੋ) - ਟੀ. ਵੀ. ਅਦਾਕਾਰ ਅਭਿਨਵ ਸ਼ੁਕਲਾ ਅੱਜਕੱਲ੍ਹ 'ਖਤਰੋਂ ਕੇ ਖਿਲਾੜੀ' 'ਚ ਸਟੰਟ ਕਰਦੇ ਨਜ਼ਰ ਆ ਰਹੇ ਹਨ। ਅਭਿਨਵ ਸ਼ੁਕਲਾ ਨੂੰ ਮਜ਼ਬੂਤ ਖਿਡਾਰੀ ਮੰਨਿਆ ਜਾ ਰਿਹਾ ਹੈ। ਐਤਵਾਰ ਨੂੰ ਦਿਖਾਏ ਗਏ ਐਪੀਸੋਡ 'ਚ ਅਭਿਨਵ ਨੇ ਆਪਣੇ ਆਪ ਨੂੰ ਖ਼ਤਮ ਕਰਨ ਤੋਂ ਬਚਾਇਆ। ਇਸ ਦੌਰ 'ਚ ਉਹ ਆਸਥਾ ਗਿੱਲ ਨਾਲ ਮੁਕਾਬਲਾ ਕਰ ਰਹੀ ਸੀ ਅਤੇ ਆਸਥਾ ਸ਼ੋਅ ਤੋਂ ਬਾਹਰ ਹੋ ਗਈ ਸੀ। ਇਸ ਦੇ ਨਾਲ ਹੀ ਸ਼ਵੇਤਾ ਤਿਵਾੜੀ ਨਾਲ ਟਾਸਕ 'ਚ ਅਭਿਨਵ ਸ਼ੁਕਲਾ ਨਾਲ ਜੁੜਿਆ ਇੱਕ ਵੱਡਾ ਖੁਲਾਸਾ ਹੋਇਆ। ਅਭਿਨਵ ਨੂੰ ਇੱਕ ਬਿਮਾਰੀ ਹੈ, ਜਿਸ 'ਚ ਉਸ ਨੂੰ ਸੰਖਿਆਵਾਂ ਅਤੇ ਅੱਖਰਾਂ ਨੂੰ ਸਮਝਣ 'ਚ ਮੁਸ਼ਕਿਲ ਆਉਂਦੀ ਹੈ।

ਨੰਬਰਸ ਅਤੇ ਅੰਕੜੇ ਮੈਨੂੰ ਸ਼ਰਮਿੰਦਾ ਨਹੀਂ ਕਰਦੇ
ਸ਼ੋਅ ਖ਼ਤਮ ਹੋਣ ਤੋਂ ਬਾਅਦ ਅਭਿਨਵ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਲਿਖੀ ਅਤੇ ਇਸ ਬਿਮਾਰੀ ਬਾਰੇ ਗੱਲ ਕੀਤੀ। ਅਭਿਨਵ ਨੇ ਲਿਖਿਆ, ''ਮੈਂ ਬਾਰਡਰਲਾਈਨ ਡਿਸਲੈਕਸਿਕ ਹਾਂ। ਹੁਣ ਹਰ ਕੋਈ ਇਸ ਨੂੰ ਜਾਣਦਾ ਹੈ। ਇਸ ਲਈ ਮੈਂ ਇਸ ਬਾਰੇ ਹੋਰ ਖ਼ੁਲਾਸਾ ਕਰਾਂਗਾ... ਇਹ 'ਚ ਕਿਸੇ ਦੀ ਗਲਤੀ ਨਹੀਂ ਹੈ, ਨਾ ਹੀ ਮੇਰੀ, ਜੋ ਹੈ ਸੋ ਹੈ। ਇਸ ਨੂੰ ਸਵੀਕਾਰ ਕਰਨ 'ਚ ਮੈਨੂੰ ਦੋ ਦਹਾਕੇ ਲੱਗ ਗਏ। ਨੰਬਰ ਅਤੇ ਅੰਕੜੇ ਹੁਣ ਮੈਨੂੰ ਸ਼ਰਮਿੰਦਾ ਨਹੀਂ ਕਰਦੇ।''

PunjabKesari

ਹੋਰ ਚੀਜ਼ਾਂ 'ਚ ਹੈ ਅਸਾਧਾਰਨ
ਅਭਿਨਵ ਸ਼ੁਕਲਾ ਨੇ ਆਪਣੀ ਪੋਸਟ ਦੇ ਸਿਰਲੇਖ 'ਚ ਲਿਖਿਆ, ''ਹਾਂ ਨੰਬਰ, ਅੱਖਰ, ਸ਼ਬਦ ਮੈਨੂੰ ਉਲਝਾਉਂਦੇ ਹਨ, ਮੈਨੂੰ ਤਰੀਕਾਂ, ਨਾਂ, ਉਨ੍ਹਾਂ ਤਰੀਕਾਂ ਦਾ ਨਾਵਾਂ ਨਾਲ ਸਬੰਧ ਵਰਗੀਆਂ ਚੀਜ਼ਾਂ ਨੂੰ ਯਾਦ ਰੱਖਣ 'ਚ ਮੁਸ਼ਕਿਲ ਆਉਂਦੀ ਹੈ ਪਰ ਮੈਂ ਸਥਾਨਿਕ ਯੋਗਤਾ 'ਚ ਬੇਮਿਸਾਲ ਹਾਂ। ਮੈਂ ਕੁਝ ਚੀਜ਼ਾਂ 'ਚ ਚੰਗਾ ਹਾਂ ਅਤੇ ਕੁਝ ਚੀਜ਼ਾਂ 'ਚ ਮਾੜਾ ਹਾਂ ਅਤੇ ਮੈਂ ਉਨ੍ਹਾਂ ਨੂੰ ਸੁਧਾਰਨ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹਾਂ।''

 
 
 
 
 
 
 
 
 
 
 
 
 
 
 
 

A post shared by Abhinav Shukla (@ashukla09)

ਤਾਰੇਂ ਜ਼ਮੀਨ ਪਰ ਦੇ ਈਸ਼ਾਨ ਨੂੰ ਵੀ ਸੀ ਇਹੀ ਬਿਮਾਰੀ
ਦੱਸ ਦੇਈਏ ਕਿ ਫ਼ਿਲਮ 'ਤਾਰੇ ਜ਼ਮੀਨ ਪਰ' 'ਚ ਅਦਾਕਾਰ ਦਰਸ਼ੀਲ ਸਫਾਰੀ ਵੀ ਇਸ ਬਿਮਾਰੀ ਤੋਂ ਪੀੜਤ ਸਨ, ਜਿਸ ਕਾਰਨ ਉਹ ਅੱਖਰਾਂ ਅਤੇ ਅੰਕਾਂ ਨੂੰ ਨਹੀਂ ਸਮਝ ਸਕਿਆ। ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਲੋਕਾਂ ਨੂੰ ਇਸ ਬਿਮਾਰੀ ਬਾਰੇ ਵਿਸਥਾਰ 'ਚ ਪਤਾ ਲੱਗਾ। ਬਹੁਤੇ ਲੋਕਾਂ ਨੂੰ ਇਸ ਸਮੱਸਿਆ ਦਾ ਪਤਾ ਬਹੁਤ ਛੋਟੀ ਉਮਰ 'ਚ ਹੀ ਲੱਗ ਜਾਂਦਾ ਹੈ।


author

sunita

Content Editor

Related News