BB OTT 3: ਵਿਸ਼ਾਲ ਪਾਂਡੇ ਨੂੰ ਥੱਪੜ ਮਾਰਨ ''ਤੇ ਮੇਕਰਸ ''ਤੇ ਭੜਕੇ ਅਭਿਨਵ ਸ਼ੁਕਲਾ, ਬੋਲੇ....

07/09/2024 5:42:29 PM

ਮੁੰਬਈ- ਇਨ੍ਹੀਂ ਦਿਨੀਂ ਵਿਵਾਦਿਤ ਸ਼ੋਅ 'ਬਿੱਗ ਬੌਸ ਓਟੀਟੀ ਸੀਜ਼ਨ 3' 'ਚ ਅਰਮਾਨ ਮਲਿਕ ਦੇ ਵਿਸ਼ਾਲ ਪਾਂਡੇ ਨੂੰ ਥੱਪੜ ਮਾਰਨ ਦਾ ਮਾਮਲਾ ਗਰਮਾਇਆ ਹੈ। ਵਿਸ਼ਾਲ ਨੇ ਅਰਮਾਨ ਦੀ ਪਤਨੀ ਕ੍ਰਿਤਿਕਾ ਮਲਿਕ 'ਤੇ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਯੂਟਿਊਬਰ ਨੇ ਗੁੱਸੇ 'ਚ ਆ ਕੇ ਵਿਸ਼ਾਲ ਨੂੰ ਥੱਪੜ ਮਾਰ ਦਿੱਤਾ। ਇਸ ਮਾਮਲੇ 'ਤੇ ਕਈ ਸਿਤਾਰਿਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਹੁਣ ਬਿੱਗ ਬੌਸ 14 ਦੇ ਪ੍ਰਤੀਯੋਗੀ ਅਭਿਨਵ ਸ਼ੁਕਲਾ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

PunjabKesari
ਅਭਿਨਵ ਸ਼ੁਕਲਾ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ – “ਹੁਣੇ-ਹੁਣੇ ਥੱਪੜ ਦੀ ਕਲਿੱਪ ਦੇਖੀ... ਬਿਗ ਬੌਸ ਹਰ ਸੀਜ਼ਨ ਵਿੱਚ ਜੋ ਗਿਆਨ ਅਤੇ ਨੈਤਿਕ ਸਿੱਖਿਆ ਦਿੰਦਾ ਹੈ (ਜੋ ਹੁਣ ਮਜ਼ਾਕ ਵਾਂਗ ਲੱਗਦਾ ਹੈ) ਉਸ ਦੇ ਹਿਸਾਬ ਨਾਲ  ਅਰਮਾਨ ਨੂੰ ਉਸੇ ਪਲ ਬਾਹਰ ਕਰ ਦੇਣਾ ਚਾਹੀਦਾ ਹੈ। ਜਦੋਂ ਉਨ੍ਹਾਂ ਨੇ ਇੱਕ ਹੋਰ ਪ੍ਰਤੀਯੋਗੀ ਨੂੰ ਥੱਪੜ ਮਾਰਿਆ, ਤਾਂ ਇਹ ਇੱਕ ਸਪੱਸ਼ਟ ਨੀਤੀ ਹੈ ਅਤੇ ਕਾਨਟ੍ਰੈਕਟ 'ਚ ਲਿਖੀ ਹੋਈ ਹੈ। ਹੁਣ ਬਿਗ ਬੌਸ ਓਟੀਟੀ 3 ਨੂੰ ਲੈ ਕੇ ਇਸ ਗੱਲ 'ਤੇ ਬਹਿਸ ਚੱਲ ਰਹੀ ਹੈ ਕਿ ਕਿੰਨਾ ਗਲਤ ਸੀ...ਜੇਕਰ ਇਹ ਇੰਨਾ ਗਲਤ ਹੈ ਕਿ ਲੋਕ ਅਰਮਾਨ ਨੂੰ ਬਾਹਰ ਕਰਨਾ ਚਾਹੁੰਦੇ ਹਨ ਤਾਂ ਚੱਲੋ ਗੁੱਸੇ ਅਤੇ ਟੀਆਰਪੀ ਦੇ ਵਧਣ ਦੀ ਉਡੀਕ ਕਰਦੇ ਹਾਂ। ਠੀਕ ਹੈ ਵਧੀਆ ਨੈਤਿਕਤਾ ਹੈ। ਅਭਿਨਵ ਦਾ ਇਹ ਪੋਸਟ ਖੂਬ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ 'ਤੇ ਆਪਣੀ ਰਾਏ ਵੀ ਦੇ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਅਭਿਨਵ ਸ਼ੁਕਲਾ ਖੁਦ ਬਿੱਗ ਬੌਸ 14 ਦੇ ਪ੍ਰਤੀਯੋਗੀ ਰਹਿ ਚੁੱਕੇ ਹਨ। ਵਿਸ਼ਾਲ ਪਾਂਡੇ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਸਮਰਥਨ ਮਿਲ ਰਿਹਾ ਹੈ। ਪ੍ਰਸ਼ੰਸਕ ਅਰਮਾਨ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਹਨ।

ਵਿਸ਼ਾਲ ਨੇ ਕ੍ਰਿਤਿਕਾ ਬਾਰੇ ਕਹੀ ਸੀ ਇਹ ਗੱਲ
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲਵਕੇਸ਼ ਕਟਾਰੀਆ ਨਾਲ ਗੱਲ ਕਰਦੇ ਹੋਏ ਵਿਸ਼ਾਲ ਪਾਂਡੇ ਨੇ ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ  'ਤੇ ਟਿੱਪਣੀ ਕੀਤੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕ੍ਰਿਤਿਕਾ ਨੂੰ ਕਿਹਾ ਸੀ 'ਤੁਸੀਂ ਬਿਨਾਂ ਮੇਕਅੱਪ ਦੇ ਵਧੀਆ ਲੱਗਦੇ ਹੋ। ਹਾਲਾਂਕਿ ਕ੍ਰਿਤਿਕਾ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਇਸ ਤੋਂ ਬਾਅਦ ਵਿਸ਼ਾਲ ਨੇ ਲਵਕੇਸ਼ ਨੂੰ ਕਿਹਾ ਸੀ, ਭਾਬੀ ਬਹੁਤ ਸੋਹਣੀ ਲੱਗ ਰਹੀ ਹੈ।


Aarti dhillon

Content Editor

Related News