ਸਿਹਤ ਵਿਗੜਨ ਕਾਰਨ ਸ਼ਵੇਤਾ ਤਿਵਾਰੀ ਹਸਪਤਾਲ ’ਚ ਦਾਖ਼ਲ, ਸਾਬਕਾ ਪਤੀ ਨੇ ਆਖੀ ਇਹ ਗੱਲ

Thursday, Sep 30, 2021 - 11:08 AM (IST)

ਸਿਹਤ ਵਿਗੜਨ ਕਾਰਨ ਸ਼ਵੇਤਾ ਤਿਵਾਰੀ ਹਸਪਤਾਲ ’ਚ ਦਾਖ਼ਲ, ਸਾਬਕਾ ਪਤੀ ਨੇ ਆਖੀ ਇਹ ਗੱਲ

ਮੁੰਬਈ (ਬਿਊਰੋ)– ਸ਼ਵੇਤਾ ਤਿਵਾਰੀ ਟੀ. ਵੀ. ਇੰਡਸਟਰੀ ਦਾ ਇਕ ਮੰਨਿਆ-ਪ੍ਰਮੰਨਿਆ ਨਾਂ ਹੈ। ਬੀਤੇ ਦਿਨੀਂ ਉਸ ਨੇ ਆਪਣਾ ਸਟੰਟ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ 11’ ਖ਼ਤਮ ਕੀਤਾ ਹੈ। ਇਸ ਵਿਚਾਲੇ ਸ਼ਵੇਤਾ ਤਿਵਾਰੀ ਨਾਲ ਜੁੜੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਅਦਾਕਾਰਾ ਦੀ ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਅਚਾਨਕ ਸ਼ਵੇਤਾ ਦੀ ਸਿਹਤ ਵਿਗੜਨ ਤੋਂ ਬਾਅਦ ਉਸ ਦੇ ਸਾਬਕਾ ਪਤੀ ਅਭਿਨਵ ਕੋਹਲੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ, ਜੋ ਕਿ ਹੈਰਾਨ ਕਰਨ ਵਾਲੀ ਹੈ।

ਸ਼ਵੇਤਾ ਤਿਵਾਰੀ ਦੀ ਟੀਮ ਵਲੋਂ ਦੱਸਿਆ ਗਿਆ ਕਿ ਉਸ ਨੂੰ ਲੋਅ ਬਲੱਡ ਪ੍ਰੈਸ਼ਰ ਤੇ ਕਮਜ਼ੋਰੀ ਦੇ ਚਲਦਿਆਂ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਸ਼ਵੇਤਾ ਤਿਵਾਰੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕੰਮ ’ਚ ਰੁੱਝੀ ਸੀ, ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ ਹੈ।

 
 
 
 
 
 
 
 
 
 
 
 
 
 
 
 

A post shared by Abhinav Kohli (@abhinav.kohli024)

ਉਥੇ ਸ਼ਵੇਤਾ ਦੀ ਸਿਹਤ ’ਤੇ ਉਸ ਦੇ ਸਾਬਕਾ ਪਤੀ ਅਭਿਨਵ ਕੋਹਲੀ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸ਼ਵੇਤਾ ਦੇ ਜਲਦ ਠੀਕ ਹੋਣ ਦੀ ਦੁਆ ਦੇ ਨਾਲ ਹੀ ਅਭਿਨਵ ਨੇ ਅਦਾਕਾਰਾ ’ਤੇ ਤੰਜ ਕੱਸਿਆ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਨੋਟ ਲਿਖਿਆ ਹੈ। ਇਸ ਨੋਟ ’ਚ ਅਭਿਨਵ ਨੇ ਲਿਖਿਆ, ‘ਮੇਰੇ ਤੇ ਮੇਰੇ ਬੇਟੇ ਦੇ ਮਿਲਣ ਤੇ ਨਾਲ ਰਹਿਣ ਦੇ ਹੱਕ ਦੀ ਲੜਾਈ ਆਪਣੀ ਜਗ੍ਹਾ ਹੈ ਤੇ ਇਹ ਕੋਰਟ ’ਚ ਚੱਲ ਰਹੀ ਹੈ ਪਰ ਭਗਵਾਨ ਕਰੇ ਸ਼ਵੇਤਾ ਜਲਦੀ ਸਿਹਤਮੰਦ ਹੋ ਜਾਵੇ। ਐਕਟਰ ਵਿਚਾਰੇ ਤੁਹਾਡੇ ਸਾਰਿਆਂ ਸਾਹਮਣੇ ਸੁੰਦਰ ਬਣਨ ਦੇ ਚੱਕਰ ’ਚ ਤੇ ਤੁਹਾਡਾ ਸਾਰਿਆਂ ਦਾ ਹੋਰ ਜ਼ਿਆਦਾ ਪਿਆਰ ਪਾਉਣ ਲਈ ਜ਼ਰੂਰਤ ਤੋਂ ਜ਼ਿਆਦਾ ਬਾਡੀ ਬਣਾਉਂਦੇ ਰਹਿੰਦੇ ਹਨ ਤੇ ਫਿਰ ਇਕ ਦਿਨ ਉਨ੍ਹਾਂ ਦਾ ਦਿਲ ਥੱਕ ਜਾਂਦਾ ਹੈ।’

ਸ਼ਵੇਤਾ ਦੇ ਪ੍ਰਸ਼ੰਸਕ ਅਭਿਨਵ ਦੀ ਪੋਸਟ ’ਤੇ ਕਾਫੀ ਕੁਮੈਂਟਸ ਕਰ ਰਹੇ ਹਨ ਤੇ ਅਭਿਨਵ ਨੂੰ ਖਰੀਆਂ-ਖਰੀਆਂ ਸੁਣਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਅਭਿਨਵ ਨੇ ਸ਼ਵੇਤਾ ’ਤੇ ਤੰਜ ਕੱਸਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News