ਅਭਿਜੀਤ ਬਿਚੁਕਲੇ ਨੇ ਪਾਰ ਕੀਤੀਆਂ ਸ਼ਰਮ ਦੀਆਂ ਹੱਦਾਂ, ਟਾਸਕ ਲਈ ਦੇਵੋਲੀਨਾ ਤੋਂ ਮੰਗੀ ਕਿੱਸ
Wednesday, Dec 15, 2021 - 05:13 PM (IST)

ਮੁੰਬਈ (ਬਿਊਰੋ)– ‘ਬਿੱਗ ਬੌਸ 15’ ’ਚ ਦੋ ਵਾਈਲਡ ਕਾਰਡ ਮੁਕਾਬਲੇਬਾਜ਼ਾਂ ਵਿਚਾਲੇ ਚੰਗਾ ਤਾਲਮੇਲ ਹੈ। ਇਹ ਹਨ ਅਭਿਜੀਤ ਬਿਚੁਕਲੇ ਤੇ ਦੇਵੋਲੀਨਾ ਭੱਟਾਚਾਰਜੀ। ਅਭਿਜੀਤ ਤੇ ਦੇਵੋਲੀਨਾ ਨੂੰ ਅਕਸਰ ਇਕੱਠੇ ਗੱਲਾਂ ਕਰਦੇ ਤੇ ਗੇਮ ਖੇਡਦੇ ਦੇਖਿਆ ਜਾਂਦਾ ਹੈ ਪਰ ਅਭਿਜੀਤ ਨੇ ਸ਼ਾਇਦ ਇਸ ਦੋਸਤੀ ਨੂੰ ਕੁਝ ਹੋਰ ਹੀ ਸਮਝ ਲਿਆ।
ਇਹ ਖ਼ਬਰ ਵੀ ਪੜ੍ਹੋ : ਵਿਆਹ ਤੋਂ ਬਾਅਦ ਪਹਿਲੀ ਵਾਰ ਕੈਟਰੀਨਾ-ਵਿੱਕੀ ਕੌਸ਼ਲ ਆਏ ਲੋਕਾਂ ਸਾਹਮਣੇ, ਵੇਖੋ ਨਵੀਂ ਵਿਆਹੀ ਅਦਾਕਾਰਾ ਦਾ ਅੰਦਾਜ਼
ਇਸੇ ਲਈ ਉਸ ਨੇ ਦੇਵੋਲੀਨਾ ਤੋਂ ਅਜਿਹੀ ਮੰਗ ਕੀਤੀ, ਜਿਸ ਨੂੰ ਸੁਣ ਕੇ ਉਹ ਗੁੱਸੇ ’ਚ ਆ ਗਈ। ਹਾਲਾਂਕਿ ਇਹ ਐਪੀਸੋਡ ਅਜੇ ਪ੍ਰਸਾਰਿਤ ਨਹੀਂ ਹੋਇਆ ਹੈ ਪਰ ਇਸ ਦਾ ਪ੍ਰੋਮੋ ਜ਼ਰੂਰ ਸਾਹਮਣੇ ਆਇਆ ਹੈ।
ਵੀਡੀਓ ’ਚ ਪਰਿਵਾਰਕ ਮੈਂਬਰ ਮਿਊਜ਼ੀਅਮ ਟਾਸਕ ਕਰਦੇ ਨਜ਼ਰ ਆ ਰਹੇ ਹਨ, ਜਿਸ ’ਚ ਮੁਕਾਬਲੇਬਾਜ਼ ਨੂੰ ਕੁਝ ਚੀਜ਼ਾਂ ਚੋਰੀ ਕਰਨੀਆਂ ਪੈਂਦੀਆਂ ਹਨ। ਫਿਰ ਅਭਿਜੀਤ ਨੇ ਦੇਵੋਲੀਨਾ ਦੀ ਗੱਲ੍ਹ ਫੜ ਕੇ ਉਸ ਨੂੰ ਕਿਹਾ, ‘ਮੇਰੇ ਕੋਲ ਬਹੁਤ ਸਾਰਾ ਸਾਮਾਨ ਹੈ। ਮੈਂ ਤੁਹਾਡੇ ਲਈ ਕੁਝ ਵੀ ਕਰਾਂਗਾ ਪਰ ਮੈਨੂੰ ਇਕ ਕਿੱਸ ਚਾਹੀਦੀ ਹੈ।’
ਅਭਿਜੀਤ ਦੀ ਗੱਲ ਸੁਣ ਕੇ ਦੇਵੋਲੀਨਾ ਨੇ ਉਸ ਨੂੰ ਕਿੱਸ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਕਿਹਾ, ‘ਮੈਂ ਨਹੀਂ ਕਰਾਂਗੀ।’ ਦੇਵੋਲੀਨਾ ਫਿਰ ਉਸ ਨੂੰ ਚਿਤਾਵਨੀ ਦਿੰਦੀ ਹੈ ਕਿ ਉਹ ਉਸ ਦੀ ਚੰਗਿਆਈ ਦਾ ਫਾਇਦਾ ਨਾ ਚੁੱਕੇ ਤੇ ਲਾਈਨ ਨੂੰ ਪਾਰ ਨਾ ਕਰੇ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।