ਅਬਦੂ ਰੋਜ਼ਿਕ ਨੇ ਕੀਤਾ ਵਿਆਹ ਪੋਸਟਪੋਨ, ਕਿਉਂ ਲੈਣਾ ਪਿਆ ਇਹ ਫੈਸਲਾ

06/11/2024 11:22:02 AM

ਮੁੰਬਈ (ਬਿਊਰੋ)- ਇਨ੍ਹੀਂ ਦਿਨੀਂ 'ਬਿੱਗ ਬੌਸ' ਫੇਮ ਅਬਦੂ ਰੋਜ਼ਿਕ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹਨ। ਦਰਅਸਲ, ਕੁਝ ਦਿਨ ਪਹਿਲਾਂ ਹੀ ਅਬਦੂ ਨੇ ਆਪਣੇ ਵਿਆਹ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਅਬਦੂ ਨੇ ਆਪਣੀ ਲਾਈਫ ਪਾਰਟਨਰ ਅਮੀਰਾ ਨਾਲ ਅੰਗੂਠੀ ਪਹਿਨੀ ਹੋਈ ਇੱਕ ਫੋਟੋ ਵੀ ਸਾਂਝੀ ਕੀਤੀ ਸੀ। ਇਸ ਦੌਰਾਨ ਉਨ੍ਹਾਂ ਦੀ ਲਾਈਫ ਪਾਰਟਨਰ ਸਫੇਦ ਰੰਗ ਦੀ ਆਊਟਫਿਟ 'ਚ ਨਜ਼ਰ ਆਈ।

PunjabKesari
ਅਬਦੂ ਆਪਣੀ ਲਾਈਫ ਪਾਰਟਨਰ ਅਮੀਰਾ ਨਾਲ 7 ਜੁਲਾਈ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਸੀ। ਪਰ ਇਸ ਦੌਰਾਨ ਇੱਕ ਖ਼ਬਰ ਸਾਹਮਣੇ ਆਈ ਹੈ ਕਿ ਉਸਨੇ ਆਪਣਾ ਵਿਆਹ ਮੁਲਤਵੀ ਕਰ ਦਿੱਤਾ ਹੈ ਅਤੇ ਅਬਦੂ ਨੇ ਖੁਦ ਇਸ ਪਿੱਛੇ ਵੱਡਾ ਕਾਰਨ ਦੱਸਿਆ ਹੈ। ਉਸ ਨੇ ਖੁਲਾਸਾ ਕੀਤਾ ਕਿ ਉਸ ਨੂੰ 6 ਜੁਲਾਈ ਨੂੰ ਦੁੱਬਈ ਦੇ ਕੋਕਾ ਕੋਲਾ ਅਰੇਨਾ ਵਿਖੇ ਹੋਣ ਵਾਲੀ ਆਪਣੀ ਪਹਿਲੀ ਖਿਤਾਬੀ ਮੁੱਕੇਬਾਜ਼ੀ ਲੜਾਈ ਦੀ ਪੇਸ਼ਕਸ਼ ਕੀਤੀ ਗਈ ਹੈ।

PunjabKesari

ਉਸ ਨੇ ਕਿਹਾ ਕਿ ਇਸ ਸਾਲ ਮੇਰੇ ਕਰੀਅਰ ਅਤੇ ਲਵ ਲਾਈਫ 'ਚ ਕਈ ਬਦਲਾਅ ਆਏ ਹਨ। ਪਰ ਫਿਲਹਾਲ ਮੈਨੂੰ ਆਪਣਾ ਵਿਆਹ ਮੁਲਤਵੀ ਕਰਨਾ ਹੋਵੇਗਾ ਕਿਉਂਕਿ ਇਹ ਮੈਚ ਮੈਨੂੰ ਭਵਿੱਖ 'ਚ ਬਹੁਤ ਚੰਗੀ ਵਿੱਤੀ ਸੁਰੱਖਿਆ ਪ੍ਰਦਾਨ ਕਰੇਗਾ। 

ਇਹ ਖ਼ਬਰ ਵੀ ਪੜ੍ਹੋ - ਖੁਦਕੁਸ਼ੀ ਤੋਂ ਪਹਿਲਾਂ ਨੂਰ ਮਾਲਾਬਿਕਾ ਦਾਸ ਨੇ ਮੁੰਡਵਾ ਲਿਆ ਸੀ ਸਿਰ, ਵੀਡੀਓ ਦੇਖ ਫੈਨਜ਼ ਹੋਏ ਹੈਰਾਨ

ਅਬਦੂ ਨੇ ਦੱਸਿਆ ਕਿ ਉਸ ਦੀ ਪਤਨੀ ਅਮੀਰਾ ਵੀ ਇਸ ਮਾਮਲੇ 'ਚ ਉਸ ਦਾ ਸਾਥ ਦੇ ਰਹੀ ਹੈ। ਅਬਦੂ ਨੇ ਕਿਹਾ, "ਅਮਾਇਰਾ ਮੇਰੇ ਫੈਸਲੇ ਦਾ ਪੂਰਾ ਸਮਰਥਨ ਕਰਦੀ ਹੈ, ਕਿਉਂਕਿ ਇਸ ਤੋਂ ਬਾਅਦ ਸਾਡੇ ਦੋਵਾਂ ਲਈ ਬਹੁਤ ਕੁਝ ਬਦਲ ਜਾਵੇਗਾ। ਉਸ ਨੇ ਕਿਹਾ ਕਿ ਮੇਰੇ ਆਕਾਰ ਦੇ ਲੋਕਾਂ ਲਈ ਇਹ ਪਹਿਲਾ ਅਜਿਹਾ ਮੌਕਾ ਹੈ, ਜਿਸ ਲਈ ਉਹ ਭਾਰੀ ਸਿਖਲਾਈ ਵੀ ਲਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਡਾ ਸਿੱਧੂ ਮੂਸੇ ਵਾਲਾ ਬਾਰੇ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News