43 ਸਾਲਾ ਔਰਤ ਨੇ ਵਿਆਹ ਤੋਂ 15 ਸਾਲ ਬਾਅਦ ਪਤੀ ਖ਼ਿਲਾਫ਼ ਦਰਜ ਕਰਾਇਆ ਦਾਜ ਦਾ ਕੇਸ

Tuesday, May 21, 2024 - 05:13 PM (IST)

43 ਸਾਲਾ ਔਰਤ ਨੇ ਵਿਆਹ ਤੋਂ 15 ਸਾਲ ਬਾਅਦ ਪਤੀ ਖ਼ਿਲਾਫ਼ ਦਰਜ ਕਰਾਇਆ ਦਾਜ ਦਾ ਕੇਸ

ਲੁਧਿਆਣਾ (ਵਰਮਾ) : ਰਾਜੇਸ਼ ਨਗਰ, ਹੈਬੋਵਾਲ ਕਲਾਂ ਦੀ ਰਹਿਣ ਵਾਲੀ 43 ਸਾਲਾ ਹਰਪ੍ਰੀਤ ਕੌਰ ਜਿਸ ਦਾ ਵਿਆਹ 2009 ਵਿਚ ਹੋਇਆ ਸੀ। ਵਿਆਹ ਤੋਂ 15 ਸਾਲ ਬਾਅਦ ਆਪਣੇ ਪਤੀ ’ਤੇ ਦਾਜ ਖ਼ਾਤਰ ਤੰਗ-ਪਰੇਸ਼ਾਨ ਕਰਨ ਦਾ ਕੇਸ ਦਰਜ ਕਰਵਾਇਆ ਹੈ।
ਥਾਣਾ ਵੂਮੈਨ ਸੈੱਲ ਦੀ ਪੁਲਸ ਦੇ ਕੋਲ 2024 ਨੂੰ ਪੀੜਤਾ ਨੇ ਆਪਣੇ ਪਤੀ ’ਤੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਮੇਰਾ ਪਤੀ ਮੈਨੂੰ ਦਾਜ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ ਪਰੇਸ਼ਾਨ ਕਰਦਾ ਹੈ। ਪੀੜਤਾ ਵੱਲੋਂ ਦਿੱਤੀ ਗਈ ਲਿਖ਼ਤੀ ਸ਼ਿਕਾਇਤ ਦੀ ਜਾਂਚ ਕਰਨ ’ਤੇ ਜਾਂਚ ਅਧਿਕਾਰੀ ਮੀਤ ਰਾਮ ਨੇ ਪੀੜਤਾ ਦੇ ਪਤੀ ਹਰਪ੍ਰੀਤ ਸਿੰਘ ਨਿਵਾਸੀ ਨਿਊ ਬੈਂਕ ਕਾਲੋਨੀ, ਖੰਨਾ ਖ਼ਿਲਾਫ਼ ਦਾਜ ਖਾਤਰ ਪਰੇਸ਼ਾਨ ਕਰਨ ਦਾ ਕੇਸ ਦਰਜ ਕੀਤਾ ਹੈ।
 


author

Babita

Content Editor

Related News