ਪੰਜ ਤੱਤਾਂ ''ਚ ਵਿਲੀਨ ਹੋਏ ਸੁਖਰਾਮ, ਆਯੁਸ਼ ਨੇ ਨਮ ਅੱਖਾਂ ਨਾਲ ਦਿੱਤੀ ਦਾਦੇ ਨੂੰ ਅਗਨੀ (ਤਸਵੀਰਾਂ)

Thursday, May 12, 2022 - 04:19 PM (IST)

ਪੰਜ ਤੱਤਾਂ ''ਚ ਵਿਲੀਨ ਹੋਏ ਸੁਖਰਾਮ, ਆਯੁਸ਼ ਨੇ ਨਮ ਅੱਖਾਂ ਨਾਲ ਦਿੱਤੀ ਦਾਦੇ ਨੂੰ ਅਗਨੀ (ਤਸਵੀਰਾਂ)

ਮੁੰਬਈ- ਅਦਾਕਾਰ ਆਯੁਸ਼ ਸ਼ਰਮਾ ਦੇ ਦਾਦਾ ਜੀ ਅਤੇ ਸਾਬਕਾ ਕੇਂਦਰੀ ਸੰਚਾਰ ਰਾਜ ਮੰਤਰੀ ਪੰਡਿਤ ਸੁਖਰਾਮ 10 ਮਈ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਸੁਖਰਾਮ ਦੇ ਦਿਹਾਂਤ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਵੱਡਾ ਝਟਕਾ ਲੱਗਿਆ ਹੈ।

PunjabKesari

ਉਧਰ ਬਾਲੀਵੁੱਡ ਅਤੇ ਰਾਜਨੀਤੀ ਇੰਡਸਟਰੀ ਤੋਂ ਵੀ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਨਜ਼ਰ ਆਏ। ਆਯੁਸ਼ ਦੇ ਦਾਦਾ ਸੁਖਰਾਮ ਨੂੰ ਅੱਜ ਅੰਤਿਮ ਵਿਦਾਈ ਦੇ ਦਿੱਤੀ ਗਈ, ਜਿਥੇ ਰਾਜਨੀਤੀ ਅਤੇ ਫਿਲਮ ਇੰਡਸਟਰੀ ਤੋਂ ਕਈ ਹਸਤੀਆਂ ਉਨ੍ਹਾਂ ਨੂੰ ਅਲਵਿਦਾ ਕਹਿਣ ਪਹੁੰਚੀਆਂ। 

PunjabKesari
ਪੰਡਿਤ ਸੁਖਰਾਮ ਦੀ ਮ੍ਰਿਤਕ ਦੇਹ ਅੱਜ ਦੁਪਿਹਰ ਪੰਜ ਤੱਤਾਂ 'ਚ ਵਿਲੀਨ ਹੋ ਗਈ। ਹਨੂੰਮਾਨਘਾਟ ਸਥਿਤ ਸ਼ਮਸ਼ਾਨਘਾਟ 'ਚ ਸਵ. ਪੰਡਿਤ ਸੁਖਰਾਮ ਦਾ ਪੂਰੇ ਰਾਜਨੀਤੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਪੁੱਤਰਾਂ ਅਤੇ ਪੋਤਿਆਂ ਨੇ ਦਿੱਗਜ਼ ਦੇ ਮ੍ਰਿਤਕ ਸਰੀਰ ਨੂੰ ਅਗਨੀ ਦਿੱਤੀ।

PunjabKesari
ਤੁਹਾਨੂੰ ਦੱਸ ਦੇਈਏ ਕਿ ਦਾਦਾ ਸੁਖਰਾਮ ਦੇ ਦਿਹਾਂਤ ਨਾਲ ਆਯੁਸ਼ ਸ਼ਰਮਾ ਅਤੇ ਪਤਨੀ ਅਰਪਿਤਾ ਖਾਨ ਨੂੰ ਵੱਡਾ ਸਦਮਾ ਲੱਗਿਆ ਹੈ। ਜੋੜੇ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਆਪਣੇ ਦਾਦੂ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ ਸੀ।

PunjabKesari

PunjabKesari

 

 


author

Aarti dhillon

Content Editor

Related News