ਆਮਿਰ ਖਾਨ ਨੇ ਸਲਮਾਨ ਖਾਨ ਨੂੰ ਫਿਲਮ ''ਸਿਕੰਦਰ'' ਲਈ ਦਿੱਤੀਆਂ ਸ਼ੁਭਕਾਮਨਾਵਾਂ
Friday, Mar 14, 2025 - 11:45 AM (IST)

ਮੁੰਬਈ (ਏਜੰਸੀ)- ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਨੇ ਦਬੰਗ ਸਟਾਰ ਸਲਮਾਨ ਖਾਨ ਨੂੰ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਸਿਕੰਦਰ' ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸਲਮਾਨ ਇਸ ਈਦ 'ਤੇ ਫਿਲਮ 'ਸਿਕੰਦਰ' ਨਾਲ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ, ਜਿਸ ਵਿੱਚ ਉਨ੍ਹਾਂ ਨਾਲ ਰਸ਼ਮੀਕਾ ਮੰਦਾਨਾ ਵੀ ਨਜ਼ਰ ਆਵੇਗੀ। ਇਸ ਫਿਲਮ ਦਾ ਨਿਰਦੇਸ਼ਨ ਏ. ਆਰ. ਮੁਰੂਗਦਾਸ ਨੇ ਇਹ ਕੀਤਾ ਹੈ। ਇਸ ਫਿਲਮ ਨੂੰ ਸਾਜਿਦ ਨਾਡੀਆਡਵਾਲਾ ਨੇ ਪ੍ਰੋਡਿਊਸ ਕੀਤਾ ਹੈ।
ਆਮਿਰ ਖਾਨ ਨੇ ਕਿਹਾ, ਸਲਮਾਨ ਨੂੰ 'ਸਿਕੰਦਰ' ਲਈ ਸ਼ੁਭਕਾਮਨਾਵਾਂ। ਉਨ੍ਹਾਂ ਦੀ ਫਿਲਮ ਰਿਲੀਜ਼ ਹੋ ਰਹੀ ਹੈ ਅਤੇ ਮੇਰੇ ਵੱਲੋਂ ਉਨ੍ਹਾਂ ਨੂੰ ਬਹੁਤ ਸਾਰੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ। ਅਸੀਂ ਸਾਰੇ ਉਨ੍ਹਾਂ ਦੀ ਉਡੀਕ ਕਰ ਰਹੇ ਹਾਂ। ਏ.ਆਰ. ਮੁਰੂਗਦਾਸ ਨਾਲ ਮੈਂ "ਗਜਨੀ" ਕੀਤੀ ਸੀ। ਉਹ ਬਹੁਤ ਹੀ ਸ਼ਾਨਦਾਰ ਨਿਰਦੇਸ਼ਕ ਹਨ। ਮੁਰੂਗਦਾਸ ਅਤੇ ਸਲਮਾਨ ਦਾ ਸੁਮੇਲ ਦੇਖਣ ਵਿਚ ਹਰ ਕਿਸੇ ਨੂੰ ਮਜ਼ਾ ਆਵੇਗਾ।