ਆਮਿਰ ਖ਼ਾਨ ਦੀ ‘ਲਾਲ ਸਿੰਘ ਚੱਢਾ’ ਨੂੰ ਸਪੋਰਟ ਕਰਨ ’ਤੇ ਫ਼ਿਲਮ ‘ਲਾਈਗਰ’ ਦਾ ਹੋਇਆ ਬਾਈਕਾਟ ਟ੍ਰੈਂਡ

Sunday, Aug 21, 2022 - 02:55 PM (IST)

ਬਾਲੀਵੁੱਡ ਡੈਸਕ- ਇਸ ਸਮੇਂ ਸੋਸ਼ਲ ਮੀਡੀਆ ’ਤੇ ਫ਼ਿਲਮਾਂ ਨੂੰ ਲੈ ਕੇ ਬਾਈਕਾਟ ਟ੍ਰੈਂਡ ਚੱਲ ਰਿਹਾ ਹੈ। ਜਿਸ ਦੇ ਨਾਲ ਫ਼ਿਲਮੀਂ ਕਲਾਕਾਰਾਂ ਨੂੰ ਵੀ ਟ੍ਰੋਲ ਕੀਤਾ ਜਾ ਰਿਹਾ ਹੈ ਅਤੇ ਬਾਈਕਾਟ ਕੀਤਾ ਜਾ ਰਿਹਾ ਹੈ। ਹਾਲ ਹੀ ’ਚ ਸਾਊਥ ਸਿਨੇਮਾ ਦੇ ਸੁਪਰਸਟਾਰ ਵਿਜੇ ਦੇਵਰਕੋਂਡਾ ਨੇ ਲਾਲ ਸਿੰਘ ਚੱਢਾ ਦੇ ਅਦਾਕਾਰ ਆਮਿਰ ਖ਼ਾਨ ਦੀ ਤਾਰੀਫ਼ ਕੀਤੀ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵਿਜੇ ਦੇਵਰਕੋਂਡਾ ਦੀ ਫ਼ਿਲਮ ਲਾਈਗਰ ਦਾ ਬਾਈਕਾਟ ਸ਼ੁਰੂ ਹੋ ਗਿਆ ਪਰ  #BoycottLigerMovie ਨੂੰ ਜਵਾਬ ਦਿੰਦੇ ਹੋਏ। iSupportLIGER ਫ਼ਿਲਮ ਦੇ ਸਮਰਥਨ ’ਚ ਟ੍ਰੈਂਡ ਕਰ ਰਿਹਾ ਹੈ।

ਇਹ ਵੀ ਪੜ੍ਹੋ : ‘KGF’ ਸਟਾਰ ਯਸ਼ ਨੇ ਨਵਾਜ਼ੂਦੀਨ ਸਿੱਦੀਕੀ ਨਾਲ ਕੰਮ ਕਰਨ ਦੀ ਜਤਾਈ ਇੱਛਾ, ਕਿਹਾ- ‘ਉਹ ਇਕ ਸ਼ਾਨਦਾਰ ਅਦਾਕਾਰ ਹੈ’

ਦੱਸ ਦੇਈਏ ਕਿ ਹਾਲ ਹੀ ’ਚ ਵਿਜੇ ਦੇਵਰਕੋਂਡਾ ਨੇ ਆਮਿਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਦੇ ਬਾਈਕਾਟ ਨੂੰ ਲੈ ਕੇ ਕਿਹਾ ਸੀ ਕਿ ‘ਫ਼ਿਲਮਾਂ ਦੇ ਬਾਈਕਾਟ ਨਾਲ ਕਿਸੇ ਕਲਾਕਾਰ ਨੂੰ ਨਹੀਂ ਸਗੋਂ ਦੇਸ਼ ਦੀ ਆਰਥਿਕਤਾ ਨੂੰ ਨੁਕਸਾਨ ਹੋ ਰਿਹਾ ਹੈ।’ ਦੂਜੇ ਪਾਸੇ ਵਿਜੇ ਨੇ ਆਮਿਰ ਖ਼ਾਨ ਬਾਰੇ ਕਿਹਾ ਕਿ ‘ਆਮਿਰ ਉਹ ਅਦਾਕਾਰ ਹੈ ਜੋ ਲੋਕਾਂ ਨੂੰ ਸਿਨੇਮਾਘਰਾਂ ਵੱਲ ਖਿੱਚਦਾ ਹੈ, ਤੁਸੀਂ ਉਸ ਦੀ ਫ਼ਿਲਮ ਦਾ ਬਾਈਕਾਟ ਕਰਕੇ ਉਸ ਨੂੰ ਪ੍ਰਭਾਵਿਤ ਨਹੀਂ ਕਰ ਰਹੇ, ਜਦਕਿ ਫ਼ਿਲਮ ਨਾਲ ਜੁੜੇ ਹੋਰ ਪਰਿਵਾਰਾਂ ਦੀ ਰੋਜ਼ੀ-ਰੋਟੀ ਖ਼ੋਹ ਰਹੇ ਹੋ।’

ਆਮਿਰ ਖ਼ਾਨ ਦੇ ਸਮਰਥਨ ’ਚ ਅਦਾਕਾਰਾ ਦੇ ਇਹ ਸ਼ਬਦ ਟ੍ਰੋਲਸ ਨੂੰ ਪਸੰਦ ਨਹੀਂ ਆਏ ਅਤੇ ਇਸ ਦੌਰਾਨ ਟਵੀਟਰ ’ਤੇ ਬਾਈਕਾਟ ਲਾਈਗਰ ਦਾ ਟ੍ਰੈਂਡ ਸ਼ੁਰੂ ਕਰ ਦਿੱਤਾ ਗਿਆ ਪਰ ਇਹ ਜ਼ਿਆਦਾ ਦੇਰ ਲਈ ਨਹੀਂ ਚੱਲਿਆ। ਇਸ ਦੇ ਨਾਲ ਹੀ ਵਿਜੇ ਦੇਵਰਕੋਂਡਾ ਦੇ ਸਮਰਥਨ ’ਚ ਪ੍ਰਸ਼ੰਸਕਾਂ ਨੇ ਆਈ ਸਪੋਰਟ ਲਾਈਗਰ ਦਾ ਟ੍ਰੈਂਡ ਸ਼ੁਰੂ ਕਰ ਦਿੱਤਾ। 

ਇਹ ਵੀ ਪੜ੍ਹੋ : ਵਿੱਕੀ ਕੌਸ਼ਲ ਦੇ ਪਿਤਾ ਨੇ ਸ਼ਾਹਰੁਖ ਖ਼ਾਨ ਦੀ ਕੀਤੀ ਤਾਰੀਫ਼, ਕਿਹਾ- ਅੱਜ ਵੀ ਯਾਦ ਹੈ ਸ਼ੂਟਿੰਗ ਦਾ ਸੀਨ

ਦੱਸ ਦੇਈਏ ਅਦਾਕਾਰ ਵਿਜੇ ਦੇਵਰਕੋਂਡਾ ਅਤੇ ਅਨਨਿਆ ਪਾਂਡੇ ਦੀ ਫ਼ਿਲਮ ‘ਲਾਈਗਰ’ ਜਲਦ ਹੀ ਰਿਲੀਜ਼ ਲਈ ਤਿਆਰ ਹੈ। ਕਰਨ ਜੌਹਰ ਦੇ ਪ੍ਰੋਡਕਸ਼ਨ ’ਚ ਬਣੀ ਫ਼ਿਲਮ ‘ਲਾਈਗਰ’ 25 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।


Shivani Bassan

Content Editor

Related News