ਆਮਿਰ ਖ਼ਾਨ ਦੇ ਭਾਣਜੇ ਇਮਰਾਨ ਖ਼ਾਨ ਨੇ ਐਕਟਿੰਗ ਨੂੰ ਹਮੇਸ਼ਾ ਲਈ ਕਿਹਾ ਅਲਵਿਦਾ

11/18/2020 12:26:43 PM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਦਿੱਗਜ ਅਦਾਕਾਰ ਆਮਿਰ ਖ਼ਾਨ ਦੇ ਭਾਣਜੇ ਇਮਰਾਨ ਖ਼ਾਨ ਨੇ ਅਦਾਕਾਰੀ ਛੱਡ ਦਿੱਤੀ ਹੈ। 'ਜਾਨੇ ਤੂੰ ਯਾ ਜਾਨੇ ਨਾ', 'ਕਿਡਨੈਪ', 'ਲੱਕ', 'ਕੱਟੀ ਬੱਟੀ' ਵਰਗੀਆਂ ਡੇਢ ਦਰਜਨ ਫ਼ਿਲਮਾਂ ਕਰਨ ਵਾਲੇ ਇਮਰਾਨ ਖ਼ਾਨ ਨੇ ਫ਼ਿਲਮਾਂ 'ਚ ਅਦਾਕਾਰੀ ਨੂੰ ਅਲਵਿਦਾ ਆਖ ਦਿੱਤਾ ਹੈ। ਇਮਰਾਨ ਖ਼ਾਨ ਮਾਮੇ ਆਮਿਰ ਖ਼ਾਨ ਦੀ ਪਹਿਲੀ ਫ਼ਿਲਮ 'ਕਯਾਮਤ ਸੇ ਕਯਾਮਤ ਤੱਕ' ਅਤੇ 'ਜੋ ਜੀਤਾ ਵਹੀ ਸਿਕੰਦਰ' 'ਚ ਬਤੌਰ ਚਾਈਲਡ ਅਦਾਕਾਰ ਨਜ਼ਰ ਆ ਚੁੱਕੇ ਹਨ। ਸਾਲ 2015 'ਚ ਇਮਰਾਨ ਖ਼ਾਨ ਫ਼ਿਲਮਕਾਰ ਕਰਨ ਜੌਹਰ ਦੇ 'ਧਰਮਾ ਪ੍ਰੋਡਕਸ਼ਨ' ਦੀ ਕੰਗਨਾ ਰਣੌਤ ਸਟਾਰਰ ਫ਼ਿਲਮ 'ਕੱਟੀ ਬੱਟੀ' 'ਚ ਆਖ਼ਰੀ ਵਾਰ ਨਜ਼ਰ ਆਏ ਸਨ। ਬੀਤੇ 5 ਸਾਲਾਂ ਤੋਂ ਫ਼ਿਲਮ ਇੰਡਸਟਰੀ 'ਚੋਂ ਪੂਰੀ ਗੁੰਮ ਇਮਰਾਨ ਖ਼ਾਨ ਨੇ ਅਦਾਕਾਰੀ ਨੂੰ ਅਲਵਿਦਾ ਆਖ ਦਿੱਤਾ ਹੈ। 

ਇਹ ਖ਼ਬਰ ਵੀ ਪੜ੍ਹੋ : ਕਵਿਤਾ ਕੌਸ਼ਿਕ ਨੇ ਸਲਮਾਨ ਖ਼ਾਨ ’ਤੇ ਲਾਏ ਗੰਭੀਰ ਦੋਸ਼, ਹੁਣ ਛੱਡਣਾ ਚਾਹੁੰਦੀ ਹੈ ‘ਬਿੱਗ ਬੌਸ’ ਦਾ ਘਰ 

ਦੋਸਤ ਅਕਸ਼ੇ ਓਬਰਾਏ ਨੇ ਕੀਤਾ ਦਾਅਵਾ
ਦਰਅਸਲ, ਇਹ ਦਾਅਵਾ ਉਨ੍ਹਾਂ ਦੇ ਕਰੀਬੀ ਦੋਸਤ ਅਕਸ਼ੇ ਓਬਰਾਏ ਨੇ ਕੀਤਾ ਹੈ। ਅਕਸ਼ੇ ਦਾ ਕਹਿਣਾ ਹੈ ਕਿ ਹੁਣ ਉਹ ਅਦਾਕਾਰ ਨਹੀਂ ਹੈ। ਭਵਿੱਖ 'ਚ ਉਹ ਸ਼ਾਇਦ ਕੋਈ ਫ਼ਿਲਮ ਦਾ ਨਿਰਦੇਸ਼ਨ ਕਰੇ। ਇਮਰਾਨ ਦੀ ਆਖ਼ਰੀ ਫ਼ਿਲਮ 'ਕੱਟੀ ਬੱਟੀ' ਸਾਲ 2015 'ਚ ਆਈ ਸੀ।

ਮੀਡੀਆ ਨਾਲ ਗੱਲਬਾਤ ਦੌਰਾਨ ਅਕਸ਼ੇ ਨੇ ਕਿਹਾ ਕਿ ਬਾਲੀਵੁੱਡ 'ਚ ਮੇਰੇ ਚੰਗੇ ਦੋਸਤ ਇਮਰਾਨ ਖ਼ਾਨ ਹਨ, ਜੋ ਕਿ ਅਦਾਕਾਰ ਨਹੀਂ ਹਨ ਕਿਉਂਕਿ ਉਸ ਨੇ ਅਦਾਕਾਰੀ ਛੱਡ ਦਿੱਤੀ ਹੈ। ਇਮਰਾਨ ਮੇਰੇ ਸਭ ਤੋਂ ਚੰਗੇ ਅਤੇ ਕਰੀਬੀ ਦੋਸਤ ਹਨ, ਜਿਸ ਨੂੰ ਮੈਂ ਸਵੇਰੇ ਚਾਰ ਵਜੇ ਉੱਠ ਕੇ ਵੀ ਫੋਨ ਕਰ ਸਕਦਾ ਹਾਂ। ਮੈਂ ਅਤੇ ਇਮਰਾਨ ਕਰੀਬ 18 ਸਾਲ ਤੋਂ ਇਕੱਠੇ ਹਾਂ, ਮੈਂ ਅਤੇ ਉਸ ਨੇ ਐਕਟਿੰਗ ਦੀ ਪੜਾਈ ਇਕੱਠੇ ਕੀਤੀ ਸੀ। 

ਇਹ ਖ਼ਬਰ ਵੀ ਪੜ੍ਹੋ : ਗਾਇਕ ਕੁਨਾਲ ਸ਼ਰਮਾ ਨੇ ਕਪਿਲ ਸ਼ਰਮਾ ਦੇ ਨਾਂ ਦਾ ਬਣਵਾਇਆ ਟੈਟੂ, ਵਜ੍ਹਾ ਹੈ ਬੇਹੱਦ ਖ਼ਾਸ

ਇਸ ਲਈ ਛੱਡੀ ਅਦਾਕਾਰੀ
ਅਕਸ਼ੇ ਨੇ ਦੱਸਿਆ ਹਰ ਕਲਕਾਰ ਦੀਆਂ ਫ਼ਿਲਮਾਂ ਫਲਾਪ ਹੁੰਦੀਆਂ ਹਨ। ਇਸ ਨੂੰ ਗਲਤੀ ਨਹੀਂ ਕਹਿਣਾ ਚਾਹਾਂਗਾ। ਮੇਰੀਆਂ ਵੀ ਜੇਕਰ ਫ਼ਿਲਮਾਂ ਦੇਖੀਆਂ ਜਾਣ ਤਾਂ ਕਈ ਫਲਾਪ ਰਹੀਆਂ, ਇਮਰਾਨ ਨੇ ਕੋਸ਼ਿਸ਼ ਕੀਤੀ, ਕਦੇ ਫ਼ਿਲਮਾਂ ਚਲਦੀਆਂ ਹਨ ਤਾਂ ਕਦੇ ਨਹੀਂ ਚਲਦੀਆਂ। ਅਕਸ਼ੇ ਨੇ ਕਿਹਾ ਕਿ ਉਹ ਚੰਗੇ ਲੇਖਕ ਅਤੇ ਨਿਰਦੇਸ਼ਕ ਹਨ। ਮੈਨੂੰ ਲੱਗਦਾ ਹੈ ਕਿ ਉਹ ਜਲਦ ਹੀ ਆਪਣੀ ਕੋਈ ਫ਼ਿਲਮ ਦਾ ਨਿਰਦੇਸ਼ਨ ਕਰਨਗੇ। ਜਦੋਂ ਵੀ ਬਣਾਉਣਗੇ, ਚੰਗੀ ਬਣਾਉਣਗੇ ਕਿਉਂਕਿ ਉਨ੍ਹਾਂ ਦੀ ਫ਼ਿਲਮਾਂ ਨੂੰ ਲੈ ਕੇ ਸੋਚ ਵਧੀਆ ਹੈ।

ਇਹ ਖ਼ਬਰ ਵੀ ਪੜ੍ਹੋ : ਹਿਮਾਚਲ ਦੀਆਂ ਖ਼ੂਬਸੂਰਤ ਵਾਦੀਆਂ 'ਚ ਬੱਚਿਆਂ ਨਾਲ ਆਨੰਦ ਮਾਣਦੀ ਰਵੀਨਾ ਟੰਡਨ, ਤਸਵੀਰਾਂ ਵਾਇਰਲ

ਇਨ੍ਹਾਂ ਫ਼ਿਲਮਾਂ 'ਚ ਆਏ ਨਜ਼ਰ
ਇਮਰਾਨ ਖ਼ਾਨ ਨੇ ਚਾਈਲਡ ਆਰਟਿਸਟ ਦੇ ਤੌਰ 'ਤੇ ਆਪਣੇ ਮਾਮੇ ਦੀ ਫ਼ਿਲਮ 'ਕਿਆਮਤ ਸੇ ਕਿਆਮਤ ਤੱਕ' 'ਚ ਅਤੇ 'ਜੋ ਜੀਤਾ ਵਹੀ ਸਿਕੰਦਰ' 'ਚ ਕੰਮ ਕੀਤਾ ਸੀ ਅਤੇ ਜਦੋਂ ਉਹ ਵੱਡੇ ਹੋਏ ਤਾਂ ਉਨ੍ਹਾਂ ਨੂੰ ਆਸਾਨੀ ਨਾਲ ਫ਼ਿਲਮਾਂ 'ਚ ਬਰੇਕ ਮਿਲ ਗਿਆ। ਬਤੌਰ ਲੀਡ ਸਟਾਰ ਉਨ੍ਹਾਂ ਦੀ ਫ਼ਿਲਮ 2008 'ਚ ਆਈ। ਇਸ ਦਾ ਟਾਈਟਲ 'ਜਾਨੇ ਤੂੰ ਯਾ ਜਾਨੇ ਨਾ' ਸੀ। ਇਸੇ ਹੀ ਸਾਲ ਉਨ੍ਹਾਂ ਦੀ ਦੂਜੀ ਫ਼ਿਲਮ 'ਕਿਡਨੈਪ' ਆਈ। ਇਸ ਤੋਂ ਬਾਅਦ ਉਹ ਫ਼ਿਲਮ 'ਲੱਕ', 'ਆਈ ਹੇਟ ਲਵ ਸਟੋਰੀਜ', 'ਝੂਠਾ ਹੀ ਸਹੀ', 'ਬ੍ਰੇਕ ਕੇ ਬਾਅਦ', 'ਦਿਲੀ ਬੇਲੀ', 'ਮੇਰੇ ਬ੍ਰਦਰ ਕੀ ਦੁਲਹਨੀਆ', 'ਏਕ ਮੈਂ ਔਰ ਏਕ ਤੂੰ', 'ਮਟਰੂ ਕੀ ਬਿਜਲੀ ਕਾ ਮਨ ਡੋਲਾ', 'ਬਾਂਬੇ ਟਾਕੀਜ', 'ਵਨਸ ਅਪੋਨ ਏ ਟਾਈਮ ਇਨ ਮੁੰਬਈ ਦੁਬਾਰਾ', 'ਗੌਰੀ ਤੇਰੇ ਪਿਆਰ ਮੇਂ', 'ਕੱਟੀ ਬੱਟੀ' ਆਦਿ ਸਨ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਲੰਡਨ 'ਚ ਮਿਲੀ ਵੱਡੀ ਜ਼ਿੰਮੇਵਾਰੀ


sunita

Content Editor

Related News