ਅਮਿਤਾਭ ਬੱਚਨ ਦੀ ‘ਝੂੰਡ’ ਫ਼ਿਲਮ ਦੇਖ ਕੇ ਆਮਿਰ ਖ਼ਾਨ ਦੇ ਨਿਕਲੇ ਹੰਝੂ, ਦੇਖੋ ਕੀ ਕਿਹਾ

Thursday, Mar 03, 2022 - 01:48 PM (IST)

ਅਮਿਤਾਭ ਬੱਚਨ ਦੀ ‘ਝੂੰਡ’ ਫ਼ਿਲਮ ਦੇਖ ਕੇ ਆਮਿਰ ਖ਼ਾਨ ਦੇ ਨਿਕਲੇ ਹੰਝੂ, ਦੇਖੋ ਕੀ ਕਿਹਾ

ਮੁੰਬਈ (ਬਿਊਰੋ)– ਅਮਿਤਾਭ ਬੱਚਨ ਦੀ ਫ਼ਿਲਮ ‘ਝੂੰਡ’ 4 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪਰ ਫ਼ਿਲਮ ਰਿਲੀਜ਼ ਤੋਂ ਪਹਿਲਾਂ ਇਕ ਪ੍ਰਾਈਵੇਟ ਸਕ੍ਰੀਨਿੰਗ ਰੱਖੀ ਗ ਸੀ, ਜਿਸ ’ਚ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਵੀ ਆਏ ਸਨ ਪਰ ਇਸ ਫ਼ਿਲਮ ਨੇ ਆਮਿਰ ਨੂੰ ਇੰਨਾ ਇਮੋਸ਼ਨਲ ਕਰ ਦਿੱਤਾ ਕਿ ਉਹ ਆਪਣੇ ਹੰਝੂ ਨਹੀਂ ਰੋਕ ਸਕੇ।

ਟੀ-ਸੀਰੀਜ਼ ਨੇ ਆਮਿਰ ਖ਼ਾਨ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਆਮਿਰ ਆਪਣੇ ਹੰਝੂ ਪੂੰਝ ਰਹੇ ਹਨ ਤੇ ਉਨ੍ਹਾਂ ਨੇ ਫ਼ਿਲਮ ਨੂੰ ਸਟੈਂਡਿੰਗ ਓਵੇਸ਼ਨ ਵੀ ਦਿੱਤਾ। ਇਸ ਤਰ੍ਹਾਂ ਅਮਿਤਾਭ ਬੱਚਨ ਦੀ ‘ਝੂੰਡ’ ਨੂੰ ਆਮਿਰ ਦੇ ਰੂਪ ’ਚ ਸ਼ਾਨਦਾਰ ਰੀਵਿਊ ਮਿਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਡਰੱਗਜ਼ ਕੇਸ ’ਚ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਮਿਲੀ ਕਲੀਨ ਚਿੱਟ

ਆਮਿਰ ਖ਼ਾਨ ਇਸ ਵੀਡੀਓ ’ਚ ਕਹਿ ਰਹੇ ਹਨ, ‘ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਫ਼ਿਲਮ ਨੂੰ ਪ੍ਰਾਈਵੇਟ ਸਕ੍ਰੀਨਿੰਗ ਦੌਰਾਨ ਸਟੈਂਡਿੰਗ ਓਵੇਸ਼ਨ ਮਿਲੀ ਹੈ। ਮੇਰੇ ਕੋਲ ਕਹਿਣ ਲਈ ਸ਼ਬਦ ਨਹੀਂ ਹਨ। ਜਿਸ ਤਰ੍ਹਾਂ ਤੁਸੀਂ ਭਾਰਤ ਦੇ ਲੜਕੇ-ਲੜਕੀਆਂ ਦੇ ਇਮੋਸ਼ਨ ਨੂੰ ਦਿਖਾਇਆ ਹੈ, ਉਹ ਅਦਭੁੱਤ ਹੈ। ਜਿਸ ਤਰ੍ਹਾਂ ਬੱਚਿਆਂ ਨੇ ਕੰਮ ਕੀਤਾ ਹੈ, ਉਹ ਵੀ ਹੈਰਾਨ ਕਰਨ ਵਾਲਾ ਹੈ।’

ਉਨ੍ਹਾਂ ਨੇ ਇਸ ਨੂੰ ਬਿੱਗ ਬੀ ਦੀਆਂ ਮਹਾਨ ਫ਼ਿਲਮਾਂ ’ਚੋਂ ਇਕ ਦੱਸਿਆ ਹੈ। ਉਨ੍ਹਾਂ ਕਿਹਾ, ‘ਕੀ ਫ਼ਿਲਮ ਹੈ, ਮਾਏ ਗੌਡ। ਬਹੁਤ ਹੀ ਬਿਹਤਰੀਨ ਫ਼ਿਲਮ ਹੈ।’

ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਕਿਸੇ ਫ਼ਿਲਮ ਨੂੰ ਦੇਖ ਕੇ ਆਮਿਰ ਦੀਆਂ ਅੱਖਾਂ ਤੋਂ ਹੰਝੂ ਨਿਕਲ ਆਏ ਹਨ। ਇਸ ਤੋਂ ਪਹਿਲਾਂ ਉਹ ਇਰਫਾਨ ਖ਼ਾਨ ਤੇ ਕੰਗਨਾ ਰਣੌਤ ਦੀ ਫ਼ਿਲਮ ‘ਕੱਟੀ ਬੱਟੀ’ ਤੇ ਸਲਮਾਨ ਖ਼ਾਨ-ਕਰੀਨਾ ਕਪੂਰ ਦੀ ‘ਬਜਰੰਗੀ ਭਾਈਜਾਨ’ ਦੇਖ ਕੇ ਵੀ ਆਪਣੇ ਹੰਝੂ ਨਹੀਂ ਰੋਕ ਸਕੇ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News