ਆਮਿਰ ਖ਼ਾਨ ਨੇ ਆਪਣੀਆਂ ਗਲਤੀਆਂ ਲਈ ਜਨਤਕ ਤੌਰ ’ਤੇ ਮੰਗੀ ਮੁਆਫ਼ੀ, ਦੇਖੋ ਵੀਡੀਓ

09/01/2022 12:32:27 PM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਆਪਣੀਆਂ ਗਲਤੀਆਂ ਲਈ ਮੁਆਫ਼ੀ ਮੰਗੀ ਹੈ। ਜੀ ਹਾਂ, ਆਮਿਰ ਨੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਇਕ ਵਿਅਕਤੀ ਇਹ ਕਹਿੰਦੇ ਸੁਣਾਈ ਦੇ ਰਿਹਾ ਹੈ, ‘‘ਜੇਕਰ ਮੈਂ ਕਦੇ ਵੀ ਕਿਸੇ ਵੀ ਤਰ੍ਹਾਂ ਨਾਲ ਤੁਹਾਡਾ ਦਿਲ ਦੁਖਾਇਆ ਹੈ ਤਾਂ ਮਨ, ਵਚਨ, ਕਾਇਆ ਤੋਂ ਤੁਹਾਡੇ ਕੋਲੋਂ ਮੁਆਫ਼ੀ ਮੰਗਦਾ ਹਾਂ।’’

ਇਹ ਖ਼ਬਰ ਵੀ ਪੜ੍ਹੋ : ਰਣਵੀਰ ਸਿੰਘ ਤੇ ਵਿੱਕੀ ਕੌਸ਼ਲ ਨੇ ਐਵਾਰਡ ਜਿੱਤਣ ਮਗਰੋਂ ਮੂਸੇ ਵਾਲਾ ਦੇ ਗੀਤ ’ਤੇ ਕੀਤਾ ਡਾਂਸ, ਦੇਖੋ ਵੀਡੀਓ

ਆਮਿਰ ਦੀ ਵੀਡੀਓ ਤੋਂ ਬਾਅਦ ਹੀ ਸੋਸ਼ਲ ਮੀਡੀਆ ’ਤੇ ਯੂਜ਼ਰਸ ਤੇਜ਼ੀ ਨਾਲ ਕੁਮੈਂਟ ਕਰ ਰਹੇ ਹਨ ਤੇ ਆਮਿਰ ਨੂੰ ਉਨ੍ਹਾਂ ਦੀਆਂ ਗਲਤੀਆਂ ਗਿਣਾ ਰਹੇ ਹਨ। ਆਮਿਰ ਖ਼ਾਨ ਵਲੋਂ ਸਾਂਝੀ ਕੀਤੀ ਗਈ ਵੀਡੀਓ ਦੀ ਸ਼ੁਰੂਆਤ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਕਲ ਹੋ ਨਾ ਕੋ’ ਦੇ ਮਿਊਜ਼ਿਕ ਨਾਲ ਹੁੰਦੀ ਹੈ।

ਇਸ ਤੋਂ ਬਾਅਦ ਇਕ ਵਿਅਕਤੀ ਦੀ ਆਵਾਜ਼ ਆਉਂਦੀ ਹੈ, ਜੋ ਇਹ ਕਹਿੰਦਾ ਹੈ, ‘‘ਅਸੀਂ ਸਾਰੇ ਇਨਸਾਨ ਹਾਂ ਤੇ ਗਲਤੀਆਂ ਇਨਸਾਨ ਕੋਲੋਂ ਹੀ ਹੁੰਦੀਆਂ ਹਨ। ਕਦੇ ਬੋਲਾਂ ਨਾਲ, ਕਦੇ ਹਰਕਤਾਂ ਨਾਲ, ਕਦੇ ਅਣਜਾਣੇ ’ਚ, ਕਦੇ ਗੁੱਸੇ ’ਚ, ਕਦੇ ਮਜ਼ਾਕ ’ਚ, ਕਦੇ ਨਾ ਗੱਲ ਕਰਨ ਨਾਲ। ਜੇਕਰ ਮੈਂ ਕਦੇ ਵੀ ਕਿਸੇ ਤਰ੍ਹਾਂ ਨਾਲ ਤੁਹਾਡਾ ਦਿਲ ਦੁਖਾਇਆ ਹੈ ਤਾਂ ਮਨ, ਵਚਨ, ਕਾਇਆ ਤੋਂ ਤੁਹਾਡੇ ਕੋਲੋਂ ਮੁਆਫ਼ੀ ਮੰਗਦਾ ਹਾਂ।’’

ਆਮਿਰ ਖ਼ਾਨ ਦੀ ਇਸ ਪੋਸਟ ’ਤੇ ਕੁਮੈਂਟ ਕਰਦਿਆਂ ਇਕ ਯੂਜ਼ਰ ਨੇ ਲਿਖਿਆ, ‘‘ਕੋਈ ਗਲਤੀ ਨਹੀਂ ਕੀਤੀ ਸਰ ਤੁਸੀਂ, ਤੁਹਾਨੂੰ ਮੁਆਫ਼ੀ ਮੰਗਣ ਦੀ ਲੋੜ ਨਹੀਂ, ਬਸ ਅਗਲੀ ਫ਼ਿਲਮ ਅਜਿਹੀ ਬਣਾਓ ਕਿ ਸਾਰਿਆਂ ਦੀ ਬੋਲਤੀ ਬੰਦ ਹੋ ਜਾਵੇ।’’

ਉਥੇ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਸਿਰਫ ਕਰੀਨਾ ਨੂੰ ਫ਼ਿਲਮਾਂ ’ਚ ਲੈਣਾ ਨਹੀਂ ਤੇ ਤੁਰਕੀ ਤੇ ਆਈ. ਐੱਸ. ਆਈ. ਵਾਲਿਆਂ ਤੋਂ ਦੂਰ ਰਿਹਾ ਕਰੋ। ਫਿਰ ਇਹ ਸਭ ਨਾਟਕ ਕਰਨ ਦੀ ਲੋੜ ਨਹੀਂ ਹੋਵੇਗੀ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News