'ਲਗਾਨ' ਦੇ 20 ਸਾਲ ਪੂਰੇ ਹੋਣ 'ਤੇ ਆਮਿਰ ਖ਼ਾਨ ਨੇ 'ਲਾਲ ਸਿੰਘ ਚੱਢਾ' ਲੁੱਕ 'ਚ ਕੀਤਾ ਦਰਸ਼ਕਾਂ ਦਾ ਧੰਨਵਾਦ

06/16/2021 2:19:43 PM

ਮੁੰਬਈ- 15 ਜੂਨ ਨੂੰ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਦੀ 'ਲਗਾਨ' ਫ਼ਿਲਮ ਨੂੰ 20 ਸਾਲ ਪੂਰੇ ਹੋ ਚੁੱਕੇ ਹਨ। ਇਸ ਫ਼ਿਲਮ ਦੀ ਕਾਮਯਾਬੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਜਦੋਂ-ਜਦੋਂ ‘ਲਗਾਨ’ ਫ਼ਿਲਮ ਦੀ ਗੱਲ ਹੁੰਦੀ ਹੈ ਤਾਂ ਫ਼ਿਲਮ ਮੇਕਰਸ ਦੇ ਚਿਹਰੇ ’ਤੇ ਇਸ ਦੀ ਸਫ਼ਲਤਾ ਦੀ ਖੁਸ਼ੀ ਦੇਖਣ ਨੂੰ ਮਿਲਦੀ ਹੈ।


ਇਸ ਸਫ਼ਲਤਾ ਨੂੰ ਯਾਦ ਕਰਦੇ ਹੋਏ ਅਦਾਕਾਰ ਆਮਿਰ ਖ਼ਾਨ ਨੇ ਕਾਫ਼ੀ ਲੰਬੇ ਸਮੇਂ ਬਾਅਦ ਸੋਸ਼ਲ ਮੀਡੀਆ ’ਤੇ ਰੂ-ਬ-ਰੂ ਹੋ ਕੇ ‘ਲਗਾਨ’ ਫ਼ਿਲਮ ਦੇ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ। ਖ਼ਾਸ ਗੱਲ ਤਾਂ ਇਹ ਹੈ ਕਿ ਆਮਿਰ ਖ਼ਾਨ ਦੁਆਰਾ ਪੋਸਟ ਕੀਤੇ ਗਏ ਇਸ ਵੀਡੀਓ ’ਚ ਇਹ ਇਕ ਆਰਮੀ ਆਫ਼ਸਰ ਦੀ ਵਰਦੀ ਪਹਿਨੇ ਹੋਏ ਨਜ਼ਰ ਆ ਰਹੇ ਹਨ। 


Aarti dhillon

Content Editor

Related News