ਸਿਨੇਮਾਘਰਾਂ ’ਚ ਰਿਲੀਜ਼ ਤੋਂ 6 ਮਹੀਨਿਆਂ ਬਾਅਦ ਓ. ਟੀ. ਟੀ. ’ਤੇ ਦੇਖਣ ਨੂੰ ਮਿਲੇਗੀ ਫ਼ਿਲਮ ‘ਲਾਲ ਸਿੰਘ ਚੱਢਾ’

Thursday, Aug 04, 2022 - 11:55 AM (IST)

ਸਿਨੇਮਾਘਰਾਂ ’ਚ ਰਿਲੀਜ਼ ਤੋਂ 6 ਮਹੀਨਿਆਂ ਬਾਅਦ ਓ. ਟੀ. ਟੀ. ’ਤੇ ਦੇਖਣ ਨੂੰ ਮਿਲੇਗੀ ਫ਼ਿਲਮ ‘ਲਾਲ ਸਿੰਘ ਚੱਢਾ’

ਮੁੰਬਈ (ਬਿਊਰੋ)– ਹਰ ਲੰਘਦੇ ਦਿਨ ਦੇ ਨਾਲ ਆਮਿਰ ਖ਼ਾਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਲਾਲ ਸਿੰਘ ਚੱਢਾ’ ਆਪਣੀ ਰਿਲੀਜ਼ ਦੇ ਨੇੜੇ ਆ ਰਹੀ ਹੈ ਤੇ ਦਰਸ਼ਕਾਂ ਲਈ ਇਸ ਦਾ ਇੰਤਜ਼ਾਰ ਕਰਨਾ ਮੁਸ਼ਕਲ ਹੋ ਗਿਆ ਹੈ।

‘ਲਾਲ ਸਿੰਘ ਚੱਢਾ’ ਨੂੰ ਲੈ ਕੇ ਉਤਸ਼ਾਹ ਸਿਤਾਰਿਆਂ ਨੂੰ ਛੂਹ ਰਿਹਾ ਹੈ ਤੇ ਇਹ ਕਹਿਣਾ ਜਲਦਬਾਜ਼ੀ ਨਹੀਂ ਹੈ ਕਿ ਆਮਿਰ ਖ਼ਾਨ ਸਟਾਰਰ ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਹੋਣ ਤੋਂ 6 ਮਹੀਨਿਆਂ ਬਾਅਦ ਤੱਕ ਓ. ਟੀ. ਟੀ. ’ਤੇ ਰਿਲੀਜ਼ ਨਹੀਂ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਹੁਣ ਤੁਸੀਂ ਵੀ ਖ਼ਰੀਦ ਸਕਦੇ ਹੋ ਡਰੇਕ ਵਲੋਂ ਪਾਈ ਸਿੱਧੂ ਮੂਸੇ ਵਾਲਾ ਦੀ ਤਸਵੀਰ ਵਾਲੀ ਟੀ-ਸ਼ਰਟ

ਸਿਨੇਮਾ ’ਚ ਹਿੱਟ ਹੋਣ ਤੋਂ ਤੁਰੰਤ ਬਾਅਦ ਕਈ ਫ਼ਿਲਮਾਂ ਓ. ਟੀ. ਟੀ. ’ਤੇ ਰਿਲੀਜ਼ ਹੁੰਦੀਆ ਹਨ। ਇਹੀ ਕਾਰਨ ਹੈ ਕਿ ਦਰਸ਼ਕਾਂ ਦਾ ਸਿਨੇਮਾਘਰਾਂ ’ਚ ਜਾ ਕੇ ਫ਼ਿਲਮ ਦੇਖਣ ਦਾ ਉਤਸ਼ਾਹ ਘੱਟ ਗਿਆ ਹੈ। ਆਮਿਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸਿਨੇਮਾਘਰਾਂ ’ਚ ਜਾਣ ਦਾ ਉਤਸ਼ਾਹ ਘੱਟ ਗਿਆ ਹੈ ਕਿਉਂਕਿ ਫ਼ਿਲਮਾਂ ਸਿਨੇਮਾਘਰਾਂ ’ਚ ਆਉਣ ਤੋਂ ਠੀਕ ਬਾਅਦ ਓ. ਟੀ. ਟੀ. ’ਤੇ ਆ ਜਾਂਦੀਆਂ ਹਨ।

ਇਸ ਲਈ ਉਨ੍ਹਾਂ ਨੇ ਆਪਣੀਆਂ ਫ਼ਿਲਮਾਂ ਲਈ ਹਮੇਸ਼ਾ 6 ਮਹੀਨਿਆਂ ਦਾ ਗੈਪ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੂੰ ਨਹੀਂ ਪਤਾ ਕਿ ਇੰਡਸਟਰੀ ਕੀ ਕਰਦੀ ਹੈ ਪਰ ਉਹ 6 ਮਹੀਨਿਆਂ ਦਾ ਅੰਤਰ ਰੱਖਣਾ ਪਸੰਦ ਕਰਦੇ ਹਨ। ਇਸ ਲਈ ਉਨ੍ਹਾਂ ਨੇ ਆਪਣੀਆਂ ਸਾਰੀਆਂ ਫ਼ਿਲਮਾਂ ਲਈ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਤੱਕ ਉਹ ਇਸ ਲਈ ਪਾਬੰਦ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News