ਆਮਿਰ ਖ਼ਾਨ ਤੇ ਕਿਰਣ ਰਾਵ ‘ਲਾਪਤਾ ਲੇਡੀਜ਼’ ਨੂੰ ਮਿਲੀ ਸ਼ਾਨਦਾਰ ਪ੍ਰਤੀਕਿਰਿਆ ਤੋਂ ਹਨ ਬੇਹੱਦ ਖੁਸ਼

Thursday, Sep 21, 2023 - 04:00 PM (IST)

ਆਮਿਰ ਖ਼ਾਨ ਤੇ ਕਿਰਣ ਰਾਵ ‘ਲਾਪਤਾ ਲੇਡੀਜ਼’ ਨੂੰ ਮਿਲੀ ਸ਼ਾਨਦਾਰ ਪ੍ਰਤੀਕਿਰਿਆ ਤੋਂ ਹਨ ਬੇਹੱਦ ਖੁਸ਼

ਮੁੰਬਈ (ਬਿਊਰੋ) - ਕਿਰਨ ਰਾਓ ਦੁਆਰਾ ਨਿਰਦੇਸ਼ਿਤ, ਜੀਓ ਸਟੂਡੀਓਜ਼ ਤੇ ਆਮਿਰ ਖ਼ਾਨ ਪ੍ਰੋਡਕਸ਼ਨ ਦੀ ‘ਲਪਤਾ ਲੇਡੀਜ਼’ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ (ਟੀ. ਆਈ. ਐੱਫ. ਐੱਫ) ’ਚ ਦਿਖਾਈ ਗਈ, ਜਿੱਥੇ ਹਰ ਕੋਈ ਪ੍ਰਭਾਵਿਤ ਹੋਇਆ। 

ਇਹ ਖ਼ਬਰ ਵੀ ਪੜ੍ਹੋ : ਦੇਸ਼ ਭਰ ’ਚ ਵਿਰੋਧ ਦੇ ਚਲਦਿਆਂ ਗਾਇਕ ਸ਼ੁੱਭ ਦਾ ਭਾਰਤ ’ਚ ‘ਸਟਿਲ ਰੋਲਿਨ’ ਟੂਰ ਹੋਇਆ ਰੱਦ

ਨਿਰਦੇਸ਼ਕ ਕਿਰਨ ਰਾਓ ਨੇ ਸਭ ਦਾ ਧੰਨਵਾਦ ਕੀਤਾ। ਉਸ ਨੇ ਕਿਹਾ, ''ਫ਼ਿਲਮ ਨਿਰਮਾਤਾ ਲਈ ਦਰਸ਼ਕਾਂ ਦੇ ਹਾਸੇ, ਹੰਝੂ ਤੇ ਤਾੜੀਆਂ ਦਾ ਸਾਹਮਣੇ ਅਨੁਭਵ ਕਰਨ ਤੋਂ ਵਧੀਆ ਕੋਈ ਇਨਾਮ ਨਹੀਂ ਹੈ ਤੇ ਟੀ. ਆਈ. ਐੱਫ. ਐੱਫ. ’ਚ ਅਸੀਂ ਸਾਰੇ ਸਾਹਮਣੇ ਇਸ ਤੋਂ ਖੁਸ਼ ਤੇ ਨਿਮਰ ਸੀ।'' ਇਸ ਦੇ ਨਾਲ ਹੀ ਆਮਿਰ ਖ਼ਾਨ ਨੇ ਕਿਹਾ, ''ਮੈਂ 'ਲਾਪਤਾ ਲੇਡੀਜ਼' ਨੂੰ ਦਰਸ਼ਕਾਂ, ਪ੍ਰੈੱਸ ਤੇ ਇੰਡਸਟਰੀ ਦੇ ਹੁੰਗਾਰੇ ਤੋਂ ਬਹੁਤ ਖੁਸ਼ ਹਾਂ।'' ਜ਼ਬਰਦਸਤ ਪਿਆਰ ਨਾਲ, ਹੁਣ ਨਜ਼ਰਾਂ 5 ਜਨਵਰੀ, 2024 ਨੂੰ ਇਸ ਦੀ ਰਿਲੀਜ਼ ’ਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News