ਆਮਿਰ ਖ਼ਾਨ ਨੇ ਤਲਾਕ ਲਈ ਪਹਿਲੀ ਪਤਨੀ ਨੂੰ ਦਿੱਤੇ ਸਨ 50 ਕਰੋੜ, ਕੀ ਹੁਣ ਕਿਰਨ ਰਾਓ ਨੂੰ ਵੀ ਦੇਣਗੇ ਗੁਜ਼ਾਰਾ ਭੱਤਾ?

Tuesday, Jul 06, 2021 - 11:35 AM (IST)

ਆਮਿਰ ਖ਼ਾਨ ਨੇ ਤਲਾਕ ਲਈ ਪਹਿਲੀ ਪਤਨੀ ਨੂੰ ਦਿੱਤੇ ਸਨ 50 ਕਰੋੜ, ਕੀ ਹੁਣ ਕਿਰਨ ਰਾਓ ਨੂੰ ਵੀ ਦੇਣਗੇ ਗੁਜ਼ਾਰਾ ਭੱਤਾ?

ਨਵੀਂ ਦਿੱਲੀ (ਬਿਊਰੋ) : 15 ਸਾਲਾਂ ਬਾਅਦ ਆਮਿਰ ਖ਼ਾਨ ਅਤੇ ਕਿਰਨ ਰਾਓ ਨੇ ਆਪਣੇ ਰਿਸ਼ਤੇ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ। ਆਮਿਰ ਅਤੇ ਕਿਰਨ ਨੇ ਇੱਕ ਸਾਂਝੇ ਬਿਆਨ 'ਚ ਐਲਾਨ ਕੀਤਾ ਹੈ ਕਿ ਹੁਣ ਦੋਵਾਂ ਦੇ ਰਸਤੇ ਵੱਖਰੇ ਹੋ ਰਹੇ ਹਨ। ਦੋਵੇਂ ਹੁਣ ਆਪਣੀ ਜ਼ਿੰਦਗੀ ਨੂੰ ਪਤੀ-ਪਤਨੀ ਦੀ ਬਜਾਏ ਵੱਖ-ਵੱਖ ਤੌਰ 'ਤੇ ਜਿਊਣਗੇ। ਇਹ ਖ਼ਬਰ ਦੋਵਾਂ ਦੇ ਪ੍ਰਸ਼ੰਸਕਾਂ ਲਈ ਹੈਰਾਨ ਕਰਨ ਵਾਲੀ ਹੈ। ਆਮਿਰ ਖਾਨ ਤੇ ਕਿਰਨ ਰਾਓ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਡਾ ਵਪਾਰਕ ਸਬੰਧ ਜਾਰੀ ਰਹੇਗਾ। ਇਸ ਤੋਂ ਇਲਾਵਾ ਅਸੀਂ ਮਿਲ ਕੇ ਬੱਚੇ ਦੀ ਦੇਖਭਾਲ ਵੀ ਕਰਾਂਗੇ। ਆਮਿਰ ਤੇ ਕਿਰਨ ਮਿਲ ਕੇ ਆਪਣੇ ਬੇਟੇ ਨੂੰ ਪਾਲਣਗੇ ਪਰ ਕੀ ਤੁਹਾਨੂੰ ਪਤਾ ਹੈ ਕਿ ਆਮਿਰ ਖਾਨ ਨੇ ਆਪਣੀ ਪਹਿਲੀ ਪਤਨੀ ਰੀਨਾ ਦੱਤਾ ਨੂੰ ਗੁਜਾਰਾ ਭੱਤਾ ਵਜੋਂ 50 ਕਰੋੜ ਰੁਪਏ ਅਦਾ ਕੀਤੇ ਸਨ। 

ਪਹਿਲੀ ਪਤਨੀ ਨੂੰ ਦੇਣੇ ਪਏ ਸਨ 50 ਕਰੋੜ ਰੁਪਏ 
ਖ਼ਬਰਾਂ ਅਨੁਸਾਰ ਆਮਿਰ ਖ਼ਾਨ ਨੇ ਕਥਿਤ ਰੂਪ 'ਚ ਬਤੌਰ ਐਲੀਮਿਨੀ ਰੀਨਾ ਦੱਤਾ ਨੂੰ 50 ਕਰੋੜ ਰੁਪਏ ਅਦਾ ਕੀਤੇ ਸਨ। ਰੀਨਾ ਨਾਲ ਉਸ ਦਾ 16 ਸਾਲ ਪੁਰਾਣਾ ਰਿਸ਼ਤਾ ਟੁੱਟ ਗਿਆ ਸੀ। ਇਸ ਤੋਂ ਬਾਅਦ ਉਸ ਨੇ ਕਿਰਨ ਰਾਓ ਨਾਲ ਵਿਆਹ ਕਰਵਾ ਲਿਆ।
ਆਮਿਰ ਖ਼ਾਨ ਤੇ ਰੀਨਾ ਦੱਤਾ ਦੀ ਜੋੜੀ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ ਪਰ ਦੋਵਾਂ ਦਾ ਰਿਸ਼ਤਾ ਟੁੱਟਣ ਤੋਂ ਬਾਅਦ ਇੰਡਸਟਰੀ ਵਿਚ ਚਰਚਾ ਤੇਜ਼ ਹੋ ਗਈ ਸੀ। ਇਹ ਕਿਹਾ ਜਾਂਦਾ ਹੈ ਕਿ ਕਿਰਨ ਰਾਓ ਆਮਿਰ ਖ਼ਾਨ ਤੋਂ 10 ਸਾਲ ਛੋਟੀ ਹੈ, ਜਦੋਂਕਿ ਉਨ੍ਹਾਂ ਦੀ ਪਹਿਲੀ ਪਤਨੀ ਰੀਨਾ ਉਨ੍ਹਾਂ ਦੀ ਹਮ ਉਮਰ ਸੀ। ਆਮਿਰ ਖ਼ਾਨ ਤੇ ਰੀਨਾ ਦੱਤਾ ਤੋਂ ਉਸ ਦੀ ਇੱਕ ਧੀ ਆਇਰਾ ਤੇ ਬੇਟਾ ਜੁਨੈਦ ਵੀ ਹੈ। ਰੀਨਾ ਦੱਤਾ ਤੇ ਕਿਰਨ ਰਾਓ ਅੱਜ ਵੀ ਚੰਗੀਆਂ ਦੋਸਤ ਮੰਨੀਆਂ ਜਾਂਦੀਆਂ ਹਨ।

PunjabKesari

ਕੀ ਕਿਰਨ ਰਾਓ ਨੂੰ ਵੀ ਮਿਲੇਗਾ ਗੁਜ਼ਾਰਾ ਭੱਤਾ?
15 ਸਾਲਾਂ ਬਾਅਦ ਆਮਿਰ ਖ਼ਾਨ ਅਤੇ ਕਿਰਨ ਰਾਓ ਨੇ ਆਪਣੇ ਰਿਸ਼ਤੇ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੇ ਐਲਾਨ ਨੇ ਉਨ੍ਹਾਂ ਪ੍ਰਸ਼ੰਸਕਾਂ ਵਿਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਆਮਿਰ ਖ਼ਾਨ ਨੇ ਪਹਿਲੀ ਪਤਨੀ ਨੂੰ ਤਾਂ ਤਲਾਕ ਲਈ 50 ਕਰੋੜ ਰੁਪਏ ਕੀਮਤ ਦਿੱਤੀ ਸੀ, ਕੀ ਹੁਣ ਕਿਰਨ ਰਾਓ ਨੂੰ ਵੀ ਤਲਾਕ ਦੀ ਕੀਮਤ ਦਿੱਤੀ ਜਾਵੇਗੀ? ਕੀ ਕਿਰਨ ਰਾਓ ਨੂੰ ਵੀ ਆਮਿਰ ਖ਼ਾਨ ਦੇਣਗੇ ਗੁਜ਼ਾਰਾ ਭੱਤਾ? ਇਹ ਵੇਖਣਾ ਕਾਫ਼ੀ ਮਜ਼ੇਦਾਰ ਹੋਵੇਗਾ ਕਿ ਆਮਿਰ ਖ਼ਾਨ ਨੂੰ ਦੂਜਾ ਤਲਾਕ ਕਿਸ ਕੀਮਤ 'ਤੇ ਮਿਲਦਾ ਹੈ।

PunjabKesari
ਆਮਿਰ ਖ਼ਾਨ ਤੇ ਕਿਰਨ ਰਾਓ ਨੇ ਵੱਖ ਹੋਣ ਦਾ ਕੀਤਾ ਐਲਾਨ
ਆਮਿਰ ਖ਼ਾਨ ਅਤੇ ਕਿਰਨ ਰਾਓ ਨੇ ਆਪਣੇ ਬਿਆਨ ਵਿਚ ਲਿਖਿਆ, ''ਇਨ੍ਹਾਂ 15 ਖੂਬਸੂਰਤ ਸਾਲਾਂ ਵਿਚ ਅਸੀਂ ਜ਼ਿੰਦਗੀ ਭਰ ਦਾ ਤਜ਼ੁਰਬਾ, ਆਨੰਦ ਅਤੇ ਖੁਸ਼ੀ ਨੂੰ ਸਾਂਝਾ ਕੀਤਾ ਹੈ। ਸਾਡਾ ਰਿਸ਼ਤਾ ਸਿਰਫ਼ ਵਿਸ਼ਵਾਸ, ਸਤਿਕਾਰ ਅਤੇ ਪਿਆਰ ਵਿਚ ਵਧਿਆ ਹੈ। ਹੁਣ ਅਸੀਂ ਆਪਣੀ ਜ਼ਿੰਦਗੀ ਵਿਚ ਇਕ ਨਵਾਂ ਅਧਿਆਇ ਸ਼ੁਰੂ ਕਰਨਾ ਚਾਹੁੰਦੇ ਹਾਂ। ਪਤੀ-ਪਤਨੀ ਦੇ ਤੌਰ 'ਤੇ ਨਹੀਂ ਪਰ ਸਹਿ-ਮਾਤਾ-ਪਿਤਾ ਅਤੇ ਪਰਿਵਾਰ ਦੇ ਰੂਪ ਵਿਚ। ਅਸੀਂ ਕੁਝ ਸਮੇਂ ਪਹਿਲਾਂ ਵੱਖ ਹੋਣ ਦੀ ਯੋਜਨਾ ਸ਼ੁਰੂ ਕੀਤੀ ਸੀ। ਹੁਣ ਇਸ ਨੂੰ ਰਸਮੀ ਬਣਾਉਣ ਵਿਚ ਸਹਿਜ ਮਹਿਸੂਸ ਕਰ ਰਹੇ ਹਾਂ।''

PunjabKesari

ਭਵਿੱਖ ਵਿਚ ਮਿਲ ਕੇ ਕਰੇਗਾ ਕੰਮ
ਉਸ ਨੇ ਅੱਗੇ ਲਿਖਿਆ, ''ਅਸੀਂ ਦੋਵੇਂ ਵੱਖ-ਵੱਖ ਰਹਿਣ ਦੇ ਬਾਵਜੂਦ ਆਪਣੇ ਜੀਵਨ ਨੂੰ ਇਕ ਵਿਸਤਾਰਿਤ ਪਰਿਵਾਰ ਦੀ ਤਰ੍ਹਾਂ ਸਾਂਝਾ ਕਰਾਂਗੇ। ਅਸੀਂ ਆਪਣੇ ਬੇਟੇ ਆਜ਼ਾਦ ਦੇ ਪ੍ਰਤੀ ਸਮਰਪਿਤ ਮਾਤਾ-ਪਿਤਾ ਹਾਂ, ਜਿਸ ਦਾ ਪਾਲਣ-ਪੋਸ਼ਣ ਅਸੀਂ ਮਿਲ ਕੇ ਕਰਾਂਗੇ। ਅਸੀਂ ਫ਼ਿਲਮਾਂ, ਪਾਨੀ ਫਾਉਂਡੇਸ਼ਨ ਅਤੇ ਹੋਰ ਪ੍ਰਾਜੈਕਟਾਂ ਵਿਚ ਵੀ ਸਹਿਯੋਗੀ ਦੇ ਤੌਰ 'ਤੇ ਕੰਮ ਕਰਨਾ ਜਾਰੀ ਰੱਖਾਂਗੇ, ਜਿਸ ਦੇ ਬਾਰੇ ਅਸੀਂ ਦਿਲ ਤੋਂ ਪਰਵਾਹ ਕਰਦੇ ਹਾਂ।''

PunjabKesari

ਪਰਿਵਾਰ ਨੂੰ ਕਿਹਾ ਧੰਨਵਾਦ 
''ਸਾਡੇ ਰਿਸ਼ਤੇ ਵਿਚ ਨਿਰੰਤਰ ਸਮਰਥਨ ਤੇ ਸਮਝ ਲਈ ਸਾਡੇ ਪਰਿਵਾਰਾਂ ਅਤੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ, ਜਿਨ੍ਹਾਂ ਦੇ ਬਗੈਰ ਅਸੀਂ ਇਹ ਕਦਮ ਚੁੱਕਣਾ ਇੰਨਾ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਅਸੀਂ ਆਪਣੇ ਸ਼ੁਭਚਿੰਤਕਾਂ ਨੂੰ ਸ਼ੁੱਭ ਕਾਮਨਾਵਾਂ ਅਤੇ ਆਸ਼ੀਰਵਾਦ ਦੇਣ ਦੀ ਉਮੀਦ ਕਰਦੇ ਹਾਂ। ਸਾਨੂੰ ਉਮੀਦ ਹੈ ਕਿ ਸਾਡੀ ਵਾਂਗ ਤੁਸੀਂ ਇਸ ਤਲਾਕ ਨੂੰ ਅੰਤ ਦੇ ਰੂਪ ਵਿਚ ਨਹੀਂ ਦੇਖੋਗੇ ਸਗੋ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਵਜੋਂ ਵੇਖੋਗੇ। ਧੰਨਵਾਦ ਅਤੇ ਪਿਆਰ, ਕਿਰਨ ਅਤੇ ਆਮਿਰ।''

PunjabKesari

'ਲਗਾਨ' ਦੇ ਸੈੱਟ 'ਤੇ ਹੋਈ ਸੀ ਮੁਲਾਕਾਤ
ਦੱਸ ਦੇਈਏ ਕਿ ਆਮਿਰ ਖ਼ਾਨ ਅਤੇ ਕਿਰਨ ਰਾਓ ਫ਼ਿਲਮ 'ਲਗਾਨ' ਦੇ ਸੈੱਟ 'ਤੇ ਮਿਲੇ ਸਨ। ਇਸ ਦੌਰਾਨ ਦੋਹਾਂ ਨੂੰ ਪਿਆਰ ਹੋ ਗਿਆ ਅਤੇ ਦੋਹਾਂ ਨੇ 28 ਦਸੰਬਰ 2005 ਨੂੰ ਵਿਆਹ ਕਰਵਾ ਲਿਆ। ਸਰੋਗੇਸੀ ਦੀ ਮਦਦ ਨਾਲ ਦੋਵਾਂ ਨੇ ਆਪਣੇ ਬੇਟੇ ਆਜ਼ਾਦ ਦਾ ਸਵਾਗਤ ਕੀਤਾ ਸੀ। 15 ਸਾਲ ਦੇ ਇਸ ਵਿਆਹ 'ਚ ਕਿਰਨ ਅਤੇ ਆਮਿਰ ਨੇ ਕਈ ਉਤਰਾਅ-ਚੜਾਅ ਦੇਖੇ ਹਨ ਅਤੇ ਇਕੱਠੇ ਕਈ ਚੀਜ਼ਾਂ ਦਾ ਮਿਲ ਕੇ ਸਾਹਮਣਾ ਕੀਤਾ ਹੈ। ਕਿਰਨ ਤੋਂ ਪਹਿਲਾਂ ਆਮਿਰ ਖ਼ਾਨ ਦਾ ਵਿਆਹ ਰੀਨਾ ਦੱਤਾ ਨਾਲ ਹੋਇਆ ਸੀ।


ਨੋਟ - ਆਮਿਰ ਖ਼ਾਨ ਤੇ ਕਿਰਨ ਰਾਓ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News