ਜੈਨ ਸਿਧਾਂਤਾਂ ਦੀ ਪ੍ਰਸ਼ੰਸਾ ਤੇ ਪਾਲਣ ਕਰਦੇ ਨੇ ਆਮਿਰ ਖ਼ਾਨ : ਮਹਾਵੀਰ ਜੈਨ

Wednesday, Apr 12, 2023 - 10:35 AM (IST)

ਜੈਨ ਸਿਧਾਂਤਾਂ ਦੀ ਪ੍ਰਸ਼ੰਸਾ ਤੇ ਪਾਲਣ ਕਰਦੇ ਨੇ ਆਮਿਰ ਖ਼ਾਨ : ਮਹਾਵੀਰ ਜੈਨ

ਮੁੰਬਈ (ਬਿਊਰੋ)– ਆਮਿਰ ਖ਼ਾਨ ਨੇ 9 ਮਾਰਚ ਨੂੰ ਮਹਾਨ ਜੈਨ ਸੰਤ ਵਿਗਿਆਨੀ ਪ੍ਰੋ. ਡਾ. ਮਹਿੰਦਰ ਕੁਮਾਰ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਇਸ ਮੌਕੇ ਨਿਰਮਾਤਾ ਮਹਾਵੀਰ ਜੈਨ ਨੇ ਸਾਂਝਾ ਕੀਤਾ ਕਿ ਆਮਿਰ ਖ਼ਾਨ ਜੈਨ ਸਿਧਾਂਤਾਂ ਦੀ ਪ੍ਰਸ਼ੰਸਾ ਕਰਦੇ ਹਨ ਤੇ ਉਨ੍ਹਾਂ ਦੀ ਪਾਲਣਾ ਕਰਦੇ ਹਨ।

ਕੁਝ ਮਹੀਨੇ ਪਹਿਲਾਂ ਅਦਾਕਾਰ ਆਮਿਰ ਖ਼ਾਨ ਨੇ ਮੁਨੀ ਮਹਿੰਦਰ ਕੁਮਾਰ ਤੇ ਨਿਰਮਾਤਾ ਮਹਾਵੀਰ ਜੈਨ ਤੇ ਸੀਨੀਅਰ ਆਈ. ਆਰ. ਐੱਸ. ਅਸ਼ੋਕ ਕੋਠਾਰੀ ਨਾਲ ਜੈਨ ਦਰਸ਼ਨ, ਅਧਿਆਤਮ ਤੇ ਵਿਗਿਆਨ ਬਾਰੇ ਗੱਲਬਾਤ ਕੀਤੀ। ਉਨ੍ਹਾਂ ਚਰਚਾ ਕੀਤੀ ਕਿ ਵਿਗਿਆਨ ਤੇ ਅਧਿਆਤਮ ਨੂੰ ਜੋੜਨ ਲਈ ਇਕਸੁਰਤਾ ਦੀ ਫੌਰੀ ਲੋੜ ਹੈ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਚੜ੍ਹਿਆ ਪੁਲਸ ਦੇ ਅੜਿੱਕੇ

ਮੁਨੀ ਮਹਿੰਦਰ ਕੁਮਾਰ, ਜਿਸ ਨੂੰ ਅਕਸਰ ਮਨੁੱਖੀ ਕੰਪਿਊਟਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉੱਘੇ ਵਿਗਿਆਨੀ ਪ੍ਰੋ. ਸਟੀਫਨ ਹਾਕਿੰਗ ਦੇ ਸਲਾਹਕਾਰ ਤੇ ਸਰ ਰੋਜ਼ਰ ਪੇਨਰੋਜ਼ ਦੀ ਜੈਨ ਸੰਤ ਡਾ. ਮਹਿੰਦਰ ਕੁਮਾਰ ਨਾਲ ਨੇੜਿਓਂ ਗੱਲਬਾਤ ਹੁੰਦੀ ਸੀ।

ਉਹ ਭੌਤਿਕ ਵਿਗਿਆਨ, ਜੀਵ ਵਿਗਿਆਨ, ਪੈਰਾਸਾਈਕੋਲੋਜੀ ਤੇ ਮੈਡੀਟੇਸ਼ਨ ਵਰਗੇ ਵੰਨ-ਸੁਵੰਨੇ ਵਿਸ਼ਿਆਂ ਦਾ ਬਹੁਮੁਖੀ ਵਿਦਵਾਨ ਸੀ, ਇਸ ਤੋਂ ਇਲਾਵਾ ਅੰਗਰੇਜ਼ੀ, ਜਰਮਨ ਤੇ ਸੰਸਕ੍ਰਿਤ, ਪ੍ਰਾਕ੍ਰਿਤ ਤੇ ਪਾਲੀ ਸਮੇਤ ਆਧੁਨਿਕ ਭਾਸ਼ਾਵਾਂ ’ਚ ਵੀ ਚੰਗੀ ਤਰ੍ਹਾਂ ਜਾਣੂ ਸਨ। ਉਨ੍ਹਾਂ ਨੇ 18 ਭਾਸ਼ਾਵਾਂ ਸਿੱਖੀਆਂ।

ਜੈਨ ਤੇਰਾਪੰਥ ਆਚਾਰੀਆ ਮਹਾਸ਼ਰਮਣ ਜੀ ਦੇ ਚੇਲੇ ਪ੍ਰੋ. ਮੁਨੀ ਮਹਿੰਦਰ ਕੁਮਾਰ ਦਾ 6 ਅਪ੍ਰੈਲ ਨੂੰ ਮੁੰਬਈ ’ਚ ਦਿਹਾਂਤ ਹੋ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News