ਆਮਿਰ ਖ਼ਾਨ ਦੇ ਪੁੱਤਰ ਦੀ ਡੈਬਿਊ ਫ਼ਿਲਮ ‘ਮਹਾਰਾਜ’ ਦੇ ਪ੍ਰਦਰਸ਼ਨ ’ਤੇ ਰੋਕ, ਜਾਣੋ ਵਜ੍ਹਾ

06/15/2024 1:14:16 PM

ਅਹਿਮਦਾਬਾਦ (ਭਾਸ਼ਾ) - ਗੁਜਰਾਤ ਹਾਈ ਕੋਰਟ ਨੇ ਅਦਾਕਾਰ ਆਮਿਰ ਖ਼ਾਨ ਦੇ ਬੇਟੇ ਜੁਨੈਦ ਦੀ ਡੈਬਿਊ ਫ਼ਿਲਮ ‘ਮਹਾਰਾਜ’ ਦੀ ਰਿਲੀਜ਼ਿੰਗ ’ਤੇ ਰੋਕ ਲਾ ਦਿੱਤੀ ਹੈ। ਵੈਸ਼ਨਵ ਸੰਪਰਦਾ ਦੇ ਪੁਸ਼ਟੀਮਾਰਗ ਦੇ ਪੈਰੋਕਾਰਾਂ ਨੇ ਦਾਅਵਾ ਕੀਤਾ ਹੈ ਕਿ ਫ਼ਿਲਮ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇਗੀ। ਜਸਟਿਸ ਸੰਗੀਤਾ ਵਿਸ਼ੇਨ ਦੀ ਸਿੰਗਲ ਬੈਂਚ ਨੇ ਵੀਰਵਾਰ ਨੂੰ ਫਿਲਮ ਦੇ ਖ਼ਿਲਾਫ਼ ਹੁਕਮ ਜਾਰੀ ਕੀਤਾ। 

ਇਹ ਵੀ ਪੜ੍ਹੋ-  ਬਾਲੀਵੁੱਡ 'ਚ ਛਾਏ ਦਿਲਜੀਤ ਦੋਸਾਂਝ, ਫ਼ਿਲਮ 'ਕਲਕੀ 2898 ਏ. ਡੀ 'ਚ ਗਾਇਆ ਗੀਤ

ਇਸ ਨੂੰ ਸ਼ੁੱਕਰਵਾਰ ਨੂੰ ਨੈੱਟਫਲਿਕਸ ’ਤੇ ਰਿਲੀਜ਼ ਕੀਤਾ ਜਾਣਾ ਸੀ। ਬੈਂਚ ਨੇ ਕੇਂਦਰ ਸਰਕਾਰ, ਨੈੱਟਫਲਿਕਸ ਅਤੇ ਫ਼ਿਲਮ ਦੇ ਨਿਰਮਾਤਾ ਯਸ਼ਰਾਜ ਫਿਲਮਜ਼ ਨੂੰ ਵੀ ਨੋਟਿਸ ਜਾਰੀ ਕੀਤੇ ਅਤੇ ਮਾਮਲੇ ਦੀ ਅਗਲੀ ਸੁਣਵਾਈ 18 ਜੂਨ ਤੈਅ ਕੀਤੀ ਹੈ। ਪੁਸ਼ਟੀਮਾਰਗ ਸੰਪਰਦਾ ਦੇ 8 ਮੈਂਬਰਾਂ ਨੇ ਫ਼ਿਲਮ ਬਾਰੇ ਕੁਝ ਲੇਖ ਪੜ੍ਹਣ ਤੋਂ ਬਾਅਦ ਇਸ ਦੀ ਰਿਲੀਜ਼ ਵਿਰੁੱਧ ਪਟੀਸ਼ਨ ਦਾਖ਼ਲ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News