ਆਮਿਰ ਖ਼ਾਨ ਦੀ ਸ਼ਰਟਲੈੱਸ ਲੁੱਕ ਹੋਈ ਵਾਇਰਲ, ਤਸਵੀਰ ਦੇਖ ਪ੍ਰਸ਼ੰਸਕ ਹੋਏ ਦੀਵਾਨੇ
Saturday, Dec 12, 2020 - 01:39 PM (IST)

ਮੁੰਬਈ: ਬਾਲੀਵੁੱਡ ਦੇ ਮਿਸਟਰ ਪਰੈਫਕਟਨਿਸਟ ਆਮਿਰ ਖ਼ਾਨ ਇਕ ਵਾਰ ਫਿਰ ਚਰਚਾ 'ਚ ਆ ਗਏ ਹਨ। ਆਮਿਰ ਖ਼ਾਨ ਦੀ ਸ਼ਰਟਲੈੱਸ ਤਸਵੀਰ ਸਾਹਮਣੇ ਆਈ ਹੈ। ਜੋ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ।
ਆਮਿਰ ਖ਼ਾਨ ਦੀ ਇਸ ਤਸਵੀਰ ਨੂੰ ਫੋਟੋਗ੍ਰਾਫਰ ਅਵੀਨਾਸ਼ ਗੋਵਾਰੀਕਰ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਆਮਿਰ ਕਾਊਚ 'ਤੇ ਬੈਠੇ ਹੋਏ ਨਜ਼ਰ ਆ ਰਹੇ ਹਨ। ਅਦਾਕਾਰ ਕੈਮਰੇ ਵੱਲ ਦੇਖ ਰਹੇ ਹਨ ਅਤੇ ਉਨ੍ਹਾਂ ਦੇ ਹੱਥ 'ਚ ਸ਼ਿੰਗਾਰ ਹੈ। ਆਮਿਰ ਆਪਣੇ ਬੈਕ ਅਤੇ ਸ਼ੋਲਡਰ ਮਸਲਸ ਫਲਾਟ ਕਰ ਰਹੇ ਹਨ। ਤਸਵੀਰ ਸ਼ੇਅਰ ਕਰਦੇ ਹੋਏ ਫੋਟੋਗ੍ਰਾਫਰ ਅਵੀਨਾਸ਼ ਨੇ ਲਿਖਿਆ ਕਿ ਪੈਕਅਪ ਤੋਂ ਬਾਅਦ ਦਾ ਸ਼ਾਟ ਆਮਿਰ ਖ਼ਾਨ ਦੇ ਨਾਲ। ਹਰ ਦਿਨ ਦੇ ਨਾਲ ਹੋਰ ਕੂਲ ਹੁੰਦੇ ਜਾ ਰਹੇ ਹੋ। ਪ੍ਰਸ਼ੰਸਕ ਇਸ ਤਸਵੀਰ 'ਤੇ ਖ਼ੂਬ ਪਿਆਰ ਲੁਟਾ ਰਹੇ ਹਨ।
ਕੰਮ ਦੀ ਗੱਲ ਕਰੀਏ ਤਾਂ ਆਮਿਰ ਖ਼ਾਨ ਜਲਦ ਹੀ ਫ਼ਿਲਮ 'ਲਾਲ ਸਿੰਘ ਚੱਡਾ' 'ਚ ਨਜ਼ਰ ਆਉਣ ਵਾਲੇ ਹਨ। ਇਸ 'ਚ ਅਦਾਕਾਰ ਕਰੀਨਾ ਕਪੂਰ ਦੇ ਨਾਲ ਨਜ਼ਰ ਆਉਣਗੇ। ਫ਼ਿਲਮ ਦੀ ਸ਼ੂਟਿੰਗ ਹੁਣ ਖਤਮ ਹੋ ਚੁੱਕੀ ਹੈ। ਸ਼ੂਟਿੰਗ ਦੌਰਾਨ ਆਮਿਰ ਨੇ ਆਪਣੀ ਦਾੜ੍ਹੀ ਅਤੇ ਮੁੱਛਾਂ ਵਧਾਈਆਂ ਸਨ। ਹੁਣ ਅਦਾਕਾਰ ਨੇ ਆਪਣੀ ਦਾੜ੍ਹੀ ਅਤੇ ਮੁੱਛਾਂ ਹਟਾ ਦਿੱਤੀਆਂ ਹਨ। ਸ਼ੇਅਰ ਕੀਤੀ ਤਸਵੀਰ 'ਚ ਅਦਾਕਾਰ ਕਾਫ਼ੀ ਹੈਂਡਸਮ ਦਿਖਾਈ ਦੇ ਰਹੇ ਹਨ।