20 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ ਆਮਿਰ ਖਾਨ ਦੀ ਫਿਲਮ ‘ਸਿਤਾਰੇ ਜ਼ਮੀਨ ਪਰ’

Monday, Jun 02, 2025 - 03:29 PM (IST)

20 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ ਆਮਿਰ ਖਾਨ ਦੀ ਫਿਲਮ ‘ਸਿਤਾਰੇ ਜ਼ਮੀਨ ਪਰ’

ਮੁੰਬਈ- ਜਦੋਂ ਤੋਂ ‘ਸਿਤਾਰੇ ਜ਼ਮੀਨ ਪਰ’ ਦਾ ਟ੍ਰੇਲਰ ਆਇਆ ਹੈ, ਉਦੋਂ ਤੋਂ ਲੋਕਾਂ ’ਚ ਬਹੁਤ ਉਤਸ਼ਾਹ ਹੈ। ਹਰ ਕੋਈ ਇਸ ਕਹਾਣੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ, ਜਿਸ ’ਚ ਪਿਆਰ, ਹਾਸੇ ਅਤੇ ਖੁਸ਼ੀਆਂ ਦੀ ਝਲਕ ਹੈ। 2007 ਦੀ ਆਈਕਾਨਿਕ ਫਿਲਮ ‘ਤਾਰੇ ਜ਼ਮੀਨ ਪਰ’ ਦੀ ਅਧਿਆਤਮਿਕ ਸੀਕਵਲ ਮੰਨੀ ਜਾ ਰਹੀ ਇਹ ਫਿਲਮ ਪਰਿਵਾਰਕ ਮਨੋਰੰਜਨ ਰਾਹੀਂ ਲੋਕਾਂ ਦੇ ਦਿਲਾਂ ਨੂੰ ਦੁਬਾਰਾ ਛੂਹਣ ਜਾ ਰਹੀ ਹੈ। ਲੋਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਆਮਿਰ ਖਾਨ ਨੇ ਹਾਲ ਹੀ ਵਿਚ ਦੱਸਿਆ ਕਿ ਇਹ ਫਿਲਮ ਸਿਰਫ ਸਿਨੇਮਾਘਰਾਂ ’ਚ ਹੀ ਰਿਲੀਜ਼ ਹੋਵੇਗੀ।

ਹਾਲ ਹੀ ’ਚ ਇਕ ਪਾਡਕਾਸਟ ’ਚ ਜਦੋਂ ਆਮਿਰ ਖਾਨ ਨੂੰ ਪੁੱਛਿਆ ਗਿਆ ਕਿ ‘ਸਿਤਾਰੇ ਜ਼ਮੀਨ ਪਰ’ ਕਿੱਥੇ ਰਿਲੀਜ਼ ਹੋਵੇਗੀ, ਤਾਂ ਉਨ੍ਹਾਂ ਕਿਹਾ ਕਿ ਇਹ ਫਿਲਮ ਸਿਰਫ਼ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਮੈਂ ਇਕ ਸਿਨੇਮਾ ਵਾਲਾ ਵਿਅਕਤੀ ਹਾਂ ਅਤੇ ਮੈਂ ਥੀਏਟਰਜ਼ ’ਚ ਵਿਸ਼ਵਾਸ ਰੱਖਦਾ ਹਾਂ, ਇਸ ਲਈ ਮੈਂ ਫੈਸਲਾ ਕੀਤਾ ਕਿ ਇਹ ਫਿਲਮ ਸਿਰਫ਼ ਸਿਨੇਮਾਘਰਾਂ ’ਚ ਹੀ ਰਿਲੀਜ਼ ਹੋਵੇਗੀ। ਆਮਿਰ ਖਾਨ ਪ੍ਰੋਡਕਸ਼ਨਜ਼ ’ਚ 10 ਉੱਭਰਦੇ ਸਿਤਾਰੇ ਆਰੁਸ਼ ਦੱਤਾ, ਗੋਪੀ ਕ੍ਰਿਸ਼ਨ ਵਰਮਾ, ਸਮਵਿਤ ਦੇਸਾਈ, ਵੇਦਾਂਤ ਸ਼ਰਮਾ, ਆਯੂਸ਼ ਭੰਸਾਲੀ, ਆਸ਼ੀਸ਼ ਪੇਂਡਸੇ, ਰਿਸ਼ੀ ਸ਼ਾਹਾਨੀ, ਰਿਸ਼ਭ ਜੈਨ, ਨਮਨ ਮਿਸ਼ਰਾ ਅਤੇ ਸਿਮਰਨ ਮੰਗੇਸ਼ਕਰ ਇਸ ਫਿਲਮ ’ਚ ਨਜ਼ਰ ਆਉਣਗੇ। ਆਰ. ਐੱਸ. ਪ੍ਰਸੰਨਾ ਵੱਲੋਂ ਨਿਰਦੇਸ਼ਿਤ ਇਹ ਫਿਲਮ 20 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।


author

cherry

Content Editor

Related News