ਪ੍ਰਭਾਸ ਦੀ ਫਿਲਮ "ਦਿ ਰਾਜਾ ਸਾਬ" ਦੀ ਡਬਿੰਗ ਹੋਈ ਸ਼ੁਰੂ
Sunday, Oct 05, 2025 - 03:52 PM (IST)

ਮੁੰਬਈ (ਏਜੰਸੀ)- ਦੱਖਣੀ ਭਾਰਤੀ ਸੁਪਰਸਟਾਰ ਪ੍ਰਭਾਸ ਦੀ ਆਉਣ ਵਾਲੀ ਫਿਲਮ "ਦਿ ਰਾਜਾ ਸਾਬ" ਦੀ ਡਬਿੰਗ ਸ਼ੁਰੂ ਹੋ ਗਈ ਹੈ। ਪੀਪਲ ਮੀਡੀਆ ਫੈਕਟਰੀ ਦੇ ਬੈਨਰ ਹੇਠ ਮਾਰੂਤੀ ਦੁਆਰਾ ਨਿਰਦੇਸ਼ਤ, "ਦਿ ਰਾਜਾ ਸਾਬ" ਦੀ ਡਬਿੰਗ ਸ਼ੁਰੂ ਹੋ ਗਈ ਹੈ। ਪ੍ਰਭਾਸ ਆਪਣੇ ਹਿੰਦੀ ਸੰਸਕਰਣ ਦੀ ਡਬਿੰਗ ਕਰ ਰਹੇ ਹਨ, ਜਿਸ ਨਾਲ ਉੱਤਰੀ ਭਾਰਤ ਵਿੱਚ ਉਨ੍ਹਾਂ ਪ੍ਰਸ਼ੰਸਕ ਰੋਮਾਂਚਿਤ ਹੋ ਗਏ ਹਨ।
ਪ੍ਰਭਾਸ ਫਿਲਮ ਵਿੱਚ ਇੱਕ ਅਲੌਕਿਕ ਅਵਤਾਰ ਵਿੱਚ ਦਿਖਾਈ ਦੇਣ ਵਾਲੇ ਹਨ। ਪ੍ਰੋਡਕਸ਼ਨ ਹਾਊਸ ਨੇ ਡਬਿੰਗ ਸਟੂਡੀਓ ਤੋਂ BTS ਫੋਟੋਆਂ ਸਾਂਝੀਆਂ ਕਰਦੇ ਹੋਏ ਲਿਖਿਆ, "ਜਲਦ ਸੁਣਾਈ ਦੇਵੇਗਾ 'ਦਿ ਰਾਜਾ ਸਾਬ' ਦਾ ਰਾਗ, ਰੋਮਾਂਸ ਅਤੇ ਰਾਈਡ!" ਫਿਲਮ, "ਦਿ ਰਾਜਾ ਸਾਬ", 9 ਜਨਵਰੀ 2026 ਨੂੰ 5 ਭਾਸ਼ਾਵਾਂ ਤੇਲਗੂ, ਹਿੰਦੀ, ਤਾਮਿਲ, ਕੰਨੜ ਅਤੇ ਮਲਿਆਲਮ ਵਿੱਚ ਰਿਲੀਜ਼ ਹੋਵੇਗੀ। ਫਿਲਮ ਵਿਚ ਪ੍ਰਭਾਸ ਨਾਲ ਸੰਜੇ ਦੱਤ, ਜ਼ਰੀਨਾ ਵਹਾਬ, ਨਿਧੀ ਅਗਰਵਾਲ, ਮਾਲਵਿਕਾ ਮੋਹਨਨ, ਬੋਮਨ ਈਰਾਨੀ ਅਤੇ ਰਿਧੀ ਕੁਮਾਰ ਵੀ ਮੁੱਖ ਭੂਮਿਕਾਵਾਂ ਵਿੱਚ ਹਨ।