‘ਸੰਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ 2 ਅਕਤੂਬਰ ਨੂੰ ਹੋਵੇਗੀ ਰਿਲੀਜ਼
Tuesday, Sep 30, 2025 - 09:26 AM (IST)

ਮੁੰਬਈ- ਵਰੁਣ ਧਵਨ ਅਤੇ ਜਾਨ੍ਹਵੀ ਕਪੂਰ ਆਪਣੀ ਓ.ਟੀ.ਟੀ. ਰਿਲੀਜ਼ ‘ਬਵਾਲ’ ਤੋਂ ਬਾਅਦ ਰੋਮਾਂਟਿਕ ਕਾਮੇਡੀ ‘ਸੰਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਵਿਚ ਫਿਰ ਤੋਂ ਨਾਲ ਆਏ ਹਨ। ਸਾਨੀਆ ਮਲਹੋਤਰਾ ਅਤੇ ਰੋਹਿਤ ਸਰਾਫ ਵੀ ਅਹਿਮ ਭੂਮਿਕਾਵਾਂ ਵਿਚ ਹਨ। ਫਿਲਮ 2 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਦੇ ਟ੍ਰੇਲਰ ਅਤੇ ਗਾਣਿਆਂ ਨੂੰ ਖੂਬ ਸਲਾਹਿਆ ਗਿਆ ਹੈ।
ਸਾਨੀਆ ਫਿਲਮ ‘ਸੰਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਵਿਚ ਆਪਣੇ ਨਵੇਂ ਬੋਲਡ ਅਵਤਾਰ ਨਾਲ ਸੋਸ਼ਲ ਮੀਡੀਆ ’ਤੇ ਧੁੰਮ ਮਚਾ ਰਹੀ ਹੈ। ਆਪਣੀ ਬਹੁਮੁਖੀ ਭੂਮਿਕਾਵਾਂ ਲਈ ਜਾਣੀ ਜਾਣ ਵਾਲੀ ਸਾਨੀਆ ਇਕ ਨਿਡਰ ਅਤੇ ਫਰੈੱਸ਼ ਲੁੱਕ ਲੈ ਕੇ ਆ ਰਹੀ ਹੈ, ਜੋ ਫਿਲਮ ਦੇ ਬੇਬਾਕ ਮੂਡ ਨੂੰ ਪੂਰੀ ਤਰ੍ਹਾਂ ਕੰਪਲੀਮੈਂਟ ਕਰਦਾ ਹੈ। ਬਾਂਦ੍ਰਾ ਵਿਚ ਅਦਾਕਾਰਾ ਸ਼ਨਾਇਆ ਕਪੂਰ ਨੂੰ ਦੇਖਿਆ ਗਿਆ। ਸ਼ਨਾਇਆ ਨੇ ‘ਆਂਖੋਂ ਕੀ ਗੁਸਤਾਖੀਆਂ’ ਨਾਲ ਡੈਬਿਊ ਕੀਤਾ ਹੈ।