‘ਸਿਤਾਰੇ ਜ਼ਮੀਨ ਪਰ’ ਨੂੰ ਸਿਰਫ ਵੱਡੀ ਸਕ੍ਰੀਨ ’ਤੇ ਰਿਲੀਜ਼ ਕਰਨ ’ਤੇ ਆਮਿਰ ਸਨਮਾਨਿਤ
Wednesday, Jul 02, 2025 - 01:41 PM (IST)

ਮੁੰਬਈ- 2007 ਵਿਚ ਆਈ ‘ਤਾਰੇ ਜ਼ਮੀਨ ਪਰ’ ਦਾ ਸਪਰਿਚੁਅਲ ਸੀਕਵਲ ‘ਸਿਤਾਰੇ ਜ਼ਮੀਨ ਪਰ’ ਦਰਸ਼ਕਾਂ ਵਿਚ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਣ ਵਾਲੀਆਂ ਫਿਲਮਾਂ ਵਿਚੋਂ ਇਕ ਬਣ ਗਈ ਹੈ। ਆਮਿਰ ਖਾਨ ਦੀ ਫਿਲਮ 'ਸਿਤਾਰੇ ਜ਼ਮੀਨ ਪਰ' 20 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਆਮਿਰ ਖਾਨ ਨੇ ‘ਸਿਤਾਰੇ ਜ਼ਮੀਨ ਪਰ’ ਨੂੰ ਸਿਰਫ ਵੱਡੇ ਪਰਦੇ ’ਤੇ ਰਿਲੀਜ਼ ਕਰਨ ਦਾ ਹਿੰਮਤੀ ਫੈਸਲਾ ਲਿਆ। ਉਨ੍ਹਾਂ ਦੇ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਮਲਟੀਪਲੇਜ਼ ਐਗਜ਼ੀਬਿਟਰਸ ਨੇ ਆਮਿਰ ਖਾਨ ਨੂੰ ਸਨਮਾਨਿਤ ਕੀਤਾ। ਪ੍ਰੈਜ਼ੀਡੈਂਟ ਕਮਲ ਗਿਆਨਚੰਦਾਨੀ ਨੇ ਕਿਹਾ ਕਿ ‘ਸਿਤਾਰੇ ਜ਼ਮੀਨ ਪਰ’ ਨੇ ਇਕ ਵਾਰ ਫਿਰ ਸਾਬਤ ਕੀਤਾ ਕਿ ਆਮਿਰ ਸਰ ਦਾ ਦਰਸ਼ਕਾਂ ਨਾਲ ਡੂੰਘਾ ਜੋੜ ਹੈ। ਉਹ ਵੱਡੇ ਪਰਦੇ ’ਤੇ ਅਟੁੱਟ ਵਿਸ਼ਵਾਸ ਰਖਦੇ ਹਨ।
ਫਿਲਮ 'ਸਿਤਾਰੇ ਜ਼ਮੀਨ ਪਰ' ਵਿੱਚ 10 ਨਵੇਂ ਚਿਹਰਿਆਂ ਦੀ ਧਮਾਕੇਦਾਰ ਲਾਂਚਿੰਗ ਕੀਤੀ ਗਈ ਹੈ। ਆਮਿਰ ਖਾਨ ਪ੍ਰੋਡਕਸ਼ਨ ਦੁਆਰਾ ਪੇਸ਼ ਕੀਤੀ ਗਈ ਇਸ ਫਿਲਮ ਵਿੱਚ 10 ਉੱਭਰਦੇ ਸਿਤਾਰੇ ਆਰੁਸ਼ ਦੱਤਾ, ਗੋਪੀ ਕ੍ਰਿਸ਼ਨ ਵਰਮਾ, ਸੰਵਿਤ ਦੇਸਾਈ, ਵੇਦਾਂਤ ਸ਼ਰਮਾ, ਆਯੁਸ਼ ਭੰਸਾਲੀ, ਆਸ਼ੀਸ਼ ਪੇਂਡਸੇ, ਰਿਸ਼ੀ ਸ਼ਾਹਨੀ, ਰਿਸ਼ਭ ਜੈਨ, ਨਮਨ ਮਿਸ਼ਰਾ ਅਤੇ ਸਿਮਰਨ ਮੰਗੇਸ਼ਕਰ ਹਨ। 'ਸਿਤਾਰੇ ਜ਼ਮੀਨ ਪਰ' ਵਿੱਚ ਆਮਿਰ ਖਾਨ ਅਤੇ ਜੇਨੇਲੀਆ ਦੇਸ਼ਮੁਖ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਫਿਲਮ ਦੇ ਗੀਤ ਅਮਿਤਾਭ ਭੱਟਾਚਾਰੀਆ ਨੇ ਲਿਖੇ ਹਨ ਅਤੇ ਸੰਗੀਤ ਸ਼ੰਕਰ-ਅਹਿਸਾਨ-ਲੋਏ ਨੇ ਦਿੱਤਾ ਹੈ। ਇਸਦੀ ਸਕ੍ਰੀਨਪਲੇ ਦਿਵਿਆ ਨਿਧੀ ਸ਼ਰਮਾ ਨੇ ਲਿਖੀ ਹੈ। ਇਹ ਫਿਲਮ ਆਮਿਰ ਖਾਨ ਅਤੇ ਅਪਰਨਾ ਪੁਰੋਹਿਤ ਦੇ ਨਾਲ-ਨਾਲ ਰਵੀ ਭਾਗਚੰਦਕਾ ਨੇ ਬਣਾਈ ਹੈ, ਜਦੋਂ ਕਿ ਇਸਦਾ ਨਿਰਦੇਸ਼ਨ ਆਰ.ਐਸ. ਪ੍ਰਸੰਨਾ ਨੇ ਕੀਤਾ ਹੈ।