ਮਸ਼ਹੂਰ Singer ਤੇ ਪੂਰੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਨਾਮੀ ਗੈਂਗਸਟਰਾਂ ਦੇ ਨਾਂ ਤੋਂ ਆਇਆ ਫੋਨ
Sunday, Oct 26, 2025 - 09:27 AM (IST)
ਐਂਟਰਟੇਨਮੈਂਟ ਡੈਸਕ- 'ਮੇਰਾ ਭੋਲਾ ਹੈ ਭੰਡਾਰੀ, ਕਰਤਾ ਨੰਦੀ ਕੀ ਸਵਾਰੀ' ਭਜਨ ਨਾਲ ਸੁਰਖੀਆਂ ਵਿੱਚ ਆਏ ਪ੍ਰਸਿੱਧ ਗਾਇਕ ਹੰਸਰਾਜ ਰਘੂਵੰਸ਼ੀ ਨੂੰ ਉਨ੍ਹਾਂ ਦੇ ਪਰਿਵਾਰ ਸਮੇਤ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਧਮਕੀ ਦੇਣ ਵਾਲੇ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨਾਲ ਜੁੜਿਆ ਹੋਇਆ ਦੱਸਿਆ ਹੈ। ਇਸ ਦੇ ਨਾਲ ਹੀ ਗਾਇਕ ਤੋਂ 15 ਲੱਖ ਰੁਪਏ ਦੀ ਫਿਰੌਤੀ ਵੀ ਮੰਗੀ ਗਈ ਹੈ।
ਇਹ ਵੀ ਪੜ੍ਹੋ- 31 ਅਕਤੂਬਰ ਤੋਂ ਸ਼ੁਰੂ ਹੋਵੇਗਾ ਸ਼ਾਹਰੁਖ ਖਾਨ ਫਿਲਮ ਫੈਸਟੀਵਲ
ਇਸ ਸਬੰਧ ਵਿੱਚ ਮੋਹਾਲੀ ਦੇ ਜੀਰਕਪੁਰ ਥਾਣੇ ਵਿੱਚ 22 ਅਕਤੂਬਰ ਨੂੰ ਗਾਇਕ ਦੇ ਨਿੱਜੀ ਸੁਰੱਖਿਆ ਗਾਰਡ ਵਿਜੇ ਦੁਆਰਾ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ਮੱਧ ਪ੍ਰਦੇਸ਼ ਦੇ ਉਜੈਨ ਦੇ ਰਹਿਣ ਵਾਲੇ ਰਾਹੁਲ ਕੁਮਾਰ ਨਾਗੜੇ ਦੇ ਖਿਲਾਫ ਦਿੱਤੀ ਗਈ ਹੈ। ਪੁਲਸ ਨੇ ਮਾਮਲੇ ਵਿੱਚ ਬੀਐੱਨਐੱਸ ਦੀ ਧਾਰਾ 296, 351(2), 308(5) ਅਤੇ ਆਈਟੀ ਐਕਟ 67 ਤਹਿਤ ਐੱਫਆਈਆਰ ਦਰਜ ਕੀਤੀ ਹੈ।
ਗਾਇਕ ਦੇ ਸੁਰੱਖਿਆ ਗਾਰਡ ਨੇ ਦੱਸਿਆ ਕਿ ਦੋਸ਼ੀ ਰਾਹੁਲ ਨਾਗੜੇ ਲਗਭਗ 3 ਸਾਲ ਪਹਿਲਾਂ ਉਜੈਨ ਮਹਾਕਾਲ ਮੰਦਰ ਵਿੱਚ ਰਘੂਵੰਸ਼ੀ ਦੇ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ ਮਿਲਿਆ ਸੀ। ਉਹ ਖੁਦ ਨੂੰ ਹੰਸਰਾਜ ਰਘੂਵੰਸ਼ੀ ਦਾ ਸਭ ਤੋਂ ਵੱਡਾ ਪ੍ਰਸ਼ੰਸਕ ਦੱਸਦਾ ਸੀ ਅਤੇ ਉਨ੍ਹਾਂ ਦੇ ਐੱਮਪੀ ਵਿੱਚ ਹੋਣ ਵਾਲੇ ਜ਼ਿਆਦਾਤਰ ਪ੍ਰੋਗਰਾਮਾਂ ਵਿੱਚ ਸ਼ਾਮਲ ਹੁੰਦਾ ਸੀ।

• ਧੋਖਾਧੜੀ: ਦੋਸ਼ੀ ਨੇ 'ਰਾਹੁਲ ਰਘੂਵੰਸ਼ੀ' ਦੇ ਨਾਂ 'ਤੇ ਆਪਣਾ ਇੰਸਟਾਗ੍ਰਾਮ ਅਕਾਊਂਟ ਵੀ ਬਣਾਇਆ ਸੀ। 2023 ਵਿੱਚ ਹੰਸਰਾਜ ਦੇ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ, ਉਸਨੇ ਪਰਿਵਾਰ ਅਤੇ ਟੀਮ ਦੇ ਮੋਬਾਈਲ ਨੰਬਰ ਹਾਸਲ ਕਰ ਲਏ। 2024 ਦੀ ਸ਼ੁਰੂਆਤ ਵਿੱਚ ਉਹ ਖੁਦ ਨੂੰ ਗਾਇਕ ਦਾ ਛੋਟਾ ਭਰਾ ਦੱਸ ਕੇ ਲੋਕਾਂ ਨਾਲ ਠੱਗੀ ਮਾਰਨ ਲੱਗਾ। ਉਸ 'ਤੇ ਪ੍ਰਸ਼ੰਸਕਾਂ ਤੋਂ ਮਹਿੰਗੇ ਤੋਹਫੇ ਅਤੇ ਪੈਸੇ ਲੈਣ ਦੇ ਇਲਜ਼ਾਮ ਲੱਗੇ। ਇੱਥੋਂ ਤੱਕ ਕਿ ਇੱਕ ਵਿਅਕਤੀ ਨੇ ਗਾਇਕ ਦੀ ਪਤਨੀ ਕੋਮਲ ਸਕਲਾਨੀ ਨੂੰ ਫੋਨ ਕਰਕੇ ਦੱਸਿਆ ਕਿ ਨਾਗੜੇ ਭੁਵਨੇਸ਼ਵਰ ਤੋਂ ਉਸ ਦੀ ਪਤਨੀ ਨੂੰ ਆਪਣੇ ਨਾਲ ਲੈ ਗਿਆ ਹੈ, ਇਹ ਕਹਿ ਕੇ ਕਿ ਉਹ ਗਾਇਕ ਦਾ ਛੋਟਾ ਭਰਾ ਹੈ।
ਇਹ ਵੀ ਪੜ੍ਹੋ- ਬਾਲੀਵੁੱਡ ਇੰਡਸਟਰੀ ਨੂੰ ਇਕ ਹੋਰ ਵੱਡਾ ਸਦਮਾ, ਨਹੀਂ ਰਹੇ ਮਸ਼ਹੂਰ ਅਦਾਕਾਰ
• ਧਮਕੀਆਂ ਦੀ ਸ਼ੁਰੂਆਤ: ਜਦੋਂ ਹੰਸਰਾਜ ਰਘੂਵੰਸ਼ੀ ਨੇ ਸ਼ਿਕਾਇਤਾਂ ਆਉਣ ਮਗਰੋਂ ਨਾਗੜੇ ਨੂੰ ਇੰਸਟਾਗ੍ਰਾਮ 'ਤੇ ਅਨਫਾਲੋ ਕਰ ਦਿੱਤਾ, ਤਾਂ ਦੋਸ਼ੀ ਨੇ ਗਾਇਕ ਉਨ੍ਹਾਂ ਦੀ ਪਤਨੀ ਅਤੇ ਪਰਿਵਾਰ ਤੇ ਟੀਮ ਦੇ ਮੈਂਬਰਾਂ ਨੂੰ ਫੋਨ ਅਤੇ ਵ੍ਹਟਸਐਪ ਕਾਲਾਂ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
• ਗੈਂਗ ਨਾਲ ਸਬੰਧ ਦਾ ਦਾਅਵਾ: ਦੋਸ਼ੀ ਨੇ ਦਾਅਵਾ ਕੀਤਾ ਕਿ ਉਹ 2016 ਤੋਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗਿਰੋਹ ਨਾਲ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ- ਸਤੀਸ਼ ਸ਼ਾਹ ਦੇ ਦੇਹਾਂਤ ਮਗਰੋਂ ਕਿਸ ਨੂੰ ਮਿਲੇਗੀ ਕਰੋੜਾਂ ਦੀ ਜਾਇਦਾਦ? ਅਦਾਕਾਰ ਦੇ ਘਰ ਨਹੀਂ ਸੀ ਕੋਈ ਔਲਾਦ
ਪੈਸੇ ਨਾ ਦੇਣ 'ਤੇ ਫਰਜ਼ੀ ਪੋਸਟਾਂ
ਜਦੋਂ ਗਾਇਕ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਨਾਗੜੇ ਨੇ ਉਨ੍ਹਾਂ ਖਿਲਾਫ ਸੋਸ਼ਲ ਮੀਡੀਆ 'ਤੇ ਫਰਜ਼ੀ ਪੋਸਟਾਂ ਪਾਉਣ ਦੀ ਧਮਕੀ ਦਿੱਤੀ। ਦੱਸਿਆ ਗਿਆ ਹੈ ਕਿ ਉਸਨੇ 29 ਅਤੇ 30 ਅਗਸਤ 2025 ਨੂੰ ਫੇਸਬੁੱਕ 'ਤੇ ਪਰਿਵਾਰ ਦੀ ਛਵੀ ਖਰਾਬ ਕਰਨ ਲਈ ਇੱਕ ਪੋਸਟ ਵੀ ਪਾਈ ਸੀ। ਇਸ ਤੋਂ ਇਲਾਵਾ ਉਸਨੇ ਇੱਕ ਕਾਲ ਵਿੱਚ ਇਹ ਵੀ ਦਾਅਵਾ ਕੀਤਾ ਕਿ ਕਿਸੇ ਨੇ ਉਸਨੂੰ ਹੰਸਰਾਜ ਰਘੂਵੰਸ਼ੀ ਦੀ ਹੱਤਿਆ ਲਈ 2 ਲੱਖ ਰੁਪਏ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਹੰਸਰਾਜ ਰਘੂਵੰਸ਼ੀ ਦੇ ਇੱਕ ਭਜਨ ('ਯੁਗ ਰਾਮ ਰਾਜ ਕਾ ਆ ਗਿਆ...') ਦੀ ਪ੍ਰਸ਼ੰਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਰ ਚੁੱਕੇ ਹਨ। ਹਾਲਾਤ ਮਾੜੇ ਹੋਣ ਕਾਰਨ ਗਾਇਕ ਨੇ ਸ਼ੁਰੂਆਤੀ ਦਿਨਾਂ ਵਿੱਚ ਕਾਲਜ ਦੀ ਕੰਟੀਨ ਵਿੱਚ ਵੀ ਨੌਕਰੀ ਕੀਤੀ ਸੀ।
